ਟੈਕਨੋ ਨੇ ਪੰਜਾਬ 'ਚ ਅਪਣੀ ਨਵੀਂ 'ਸਪਾਰਕ' ਸੀਰੀਜ਼ ਪੇਸ਼ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਹ ਨਰਾਤੇ ਸੀਜ਼ਨ ਟੈਕਨੋ, ਪ੍ਰੀਮੀਅਮ ਆਫਲਾਈਨ ਸਮਾਰਟਫੋਨ ਬ੍ਰਾਂਚ ਅਪਣੇ ਸਾਰੇ ਨਵੇਂ ਸਪਾਰਕ-ਸੀਰੀਜ਼ ਲਾਂਚ ਰਾਹੀਂ ਅਪਣੇ ਗਾਹਕਾਂ ਨੂੰ ਨਵੀਂ ਸੌਗਾਤ ਦੇ ਰਿਹਾ ਹੈ

Techno introduced its new 'Spark' series in Punjab

ਚੰਡੀਗੜ੍ਹ (ਸਪੋਕਸਮੈਨ ਸਮਾਚਾਜਰ ਸੇਵਾ) : ਇਹ ਨਰਾਤੇ ਸੀਜ਼ਨ ਟੈਕਨੋ, ਪ੍ਰੀਮੀਅਮ ਆਫਲਾਈਨ ਸਮਾਰਟਫੋਨ ਬ੍ਰਾਂਚ ਅਪਣੇ ਸਾਰੇ ਨਵੇਂ ਸਪਾਰਕ-ਸੀਰੀਜ਼ ਲਾਂਚ ਰਾਹੀਂ ਅਪਣੇ ਗਾਹਕਾਂ ਨੂੰ ਨਵੀਂ ਸੌਗਾਤ ਦੇ ਰਿਹਾ ਹੈ, ਜਿਸ ਵਿਚ ਟੈਕਨੋ ਸਪਾਰਕ ਗੋ, ਟੈਕਨੋ ਸਪਾਰਕ ਏਅਰ 4 ਅਤੇ ਟੈਕਨੋ 4 ਸ਼ਾਮਲ ਹਨ। ਭਾਰਤੀ ਉਪਭੋਗਤਾਵਾਂ ਦੀਆਂ ਜਰੂਰਤਾਂ ਅਤੇ ਉਨ੍ਹਾਂ ਦੇ ਬਜਟ ਨੂੰ ਧਿਆਨ ਵਿਚ ਰਖਦੇ ਹੋਏ ਟੈਕਨੋ ਸੱਭ ਤੋਂ ਪਹਿਲਾਂ ਭਾਰਤ ਵਿਚ ਨਵੀਂ ਟੈਕਨੋ ਸਪਾਰਕ ਲੜੀ ਲੌਂਚ ਕਰਨ ਜਾ ਰਿਹਾ ਹੈ।

ਟੈਕਨੋ ਅਪਣੀ ਸਪਾਰਕ ਸੀਰੀਜ਼ ਨਾਲ ਨਰਾਤਿਆਂ ਦੇ ਮੌਕੇ 'ਤੇ ਬਿਹਤਰ ਬਣਾ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਬ੍ਰਾਂਡ ਨੇ ਅਪਣੇ ਦੋ ਨਵੇਂ ਟੈਕਨੋ ਸਪਾਰਕ ਡਿਵਾਇਸ ਪੇਸ਼ ਕੀਤੇ, ਜਿਸ ਵਿਚ ਟੈਕਨੋ ਸਪਾਰਕ ਗੋ ਅਤੇ ਟੈਕਨੋ ਸਪਾਰਕ 4 ਏਅਰ ਸ਼ਾਮਲ ਹਨ। ਲਾਂਚ ਹੋਣ ਦੇ 15 ਦਿਨਾਂ ਅੰਦਰ ਹੀਟੋਕਨੋ ਸਪਾਰਕ ਗੋ ਸੱਭ ਤੋਂ ਜ਼ਿਆਦਾ ਵਿਕਣ ਵਾਲਾ ਡੌਟ ਨੌਟ ਡਿਸਪਲੇ ਸਮਾਰਟਫ਼ੋਨ ਸੱਭ ਤੋਂ ਘਟ ਕੀਮਤ ਰੁ: 5499 ਵਾਲਾ ਸਮਾਰਟ ਫ਼ੋਨ ਬਣ ਗਿਆ ਹੈ।

ਸਪਾਰਕ ਗੋ ਦੀ ਖਰੀਦਦਾਰੀ ਕਰਨ 'ਤੇ ਇਹ ਅਪਣੇ ਗਾਹਕਾਂ ਨੂੰ ਰੁ: 799 ਦੀ ਕੀਮਤ ਵਾਲਾ ਬਲੂ ਟੁਥ ਈਅਰਪੀਸ ਉਪਹਾਰ ਸਰੂਪ ਦੇ ਰਿਹਾ ਹੈ। ਇਸਦੇ ਵਾਧੂ ਇਸਦੇ ਐਕਸਕਲੁਸਿਵ 111 ਪ੍ਰਾਮਿਸ ਵਿਚ ਇਕ ਵਾਰ ਦਾ ਸਕ੍ਰੀਨ ਰਿਪਲੇਸਮੈਂਟ 100 ਦਿਨ ਦਾ ਫ੍ਰੀ ਰਿਪਲੇਸਮੈਂਟ ਅਤੇ ਸਾਰੇ ਡਿਵਾਇਸਾਂ 'ਤੇ ਇਕ ਮਹੀਨੇ ਦੀ ਐਕਸਟੈਂਡਿਡ ਵਾਰੰਟੀ ਸ਼ਾਮਲ ਹੈ। ਨਵਾਂ ਲਾਂਚ ਕੀਤਾ ਗਿਆ ਸਮਾਰਟਫੋਨ 20 ਸਤੰਬਰ ਨੂੰ ਲਾਂਚ ਹੋ ਚੁਕਿਆ ਹੈ ਅਤੇ 35000 ਤੋਂ ਵੱਧ ਆਫ਼ਲਾਈਨ ਰਿਟੇਲ ਸਟੋਰ ਵਿਚ ਉਪਲਭਧ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।