92 ਲੱਖ ਲੋਕ ਰੋਜ਼ਾਨਾ 3 ਘੰਟੇ ਤੋਂ ਵੀ ਜ਼ਿਆਦਾ ਸਮੇਂ ਲਈ ਖੇਡਦੇ ਹਨ ਇਹ ਗੇਮ

ਏਜੰਸੀ

ਜੀਵਨ ਜਾਚ, ਤਕਨੀਕ

ਦੁਨੀਆ ਵਿਚ 92 ਲੱਖ ਲੋਕ ਅਜਿਹੇ ਹਨ ਜੋ ਹਰ ਰੋਜ਼ 3 ਘੰਟੇ ਤੋਂ ਜ਼ਿਆਦਾ ਸਮੇਂ ਲਈ ਕੈਂਡੀ ਕਰੱਸ਼ (ਗੇਮ) ਖੇਡਦੇ ਹਨ।

Mobile game

ਨਵੀਂ ਦਿੱਲੀ: ਵਧ ਰਹੀ ਤਕਨੀਕ ਦੇ ਨਾਲ ਲੋਕ ਅਪਣਾ ਜ਼ਿਆਦਾਤਰ ਸਮਾਂ ਫੋਨ ‘ਤੇ ਹੀ ਬਤੀਤ ਕਰਦੇ ਹਨ। ਇਸ ਦੇ ਨਾਲ ਹੀ ਫੋਨ ਵਿਚ ਕਈ ਗੇਮਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋਕ ਅਪਣੀ ਆਦਤ ਬਣਾ ਲੈਂਦੇ ਹਨ। ਇਸੇ ਤਰ੍ਹਾਂ ਦੇ ਹੈਰਾਨ ਕਰਨ ਵਾਲੇ ਕੁਝ ਅੰਕੜੇ ਸਾਹਮਣੇ ਆਏ ਹਨ। ਦੁਨੀਆ ਵਿਚ 92 ਲੱਖ ਲੋਕ ਅਜਿਹੇ ਹਨ ਜੋ ਹਰ ਰੋਜ਼ 3 ਘੰਟੇ ਤੋਂ ਜ਼ਿਆਦਾ ਸਮੇਂ ਲਈ ਕੈਂਡੀ ਕਰੱਸ਼ (ਗੇਮ) ਖੇਡਦੇ ਹਨ।  ਡਵੇਲਪਰ ਕਿੰਗ ਦੇ ਸੀਨੀਅਰ ਕਾਰਜਕਾਰੀ ਐਸੇਕਸ ਡੇਲ ਨੇ ਇਹ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ।

ਇਕ ਰਿਪੋਰਟ ਅਨੁਸਾਰ ਡੇਲ ਨੇ ਕਮੇਟੀ ਨੂੰ ਦੱਸਿਆ ਕਿ ਕੈਂਡੀ ਕਰੱਸ਼ ਖੇਡਣ ਵਾਲੇ ਕੁੱਲ 270 ਮੀਲੀਅਨ ਪਲੇਅਰ ਹਨ। ਇਹਨਾਂ ਵਿਚੋਂ 9.2 ਮਿਲੀਅਨ ਲੋਕ ਇਸ ਗੇਮ ਨੂੰ ਰੋਜ਼ਾਨਾ 3 ਘੰਟੇ ਤੋਂ ਵੀ ਜ਼ਿਆਦਾ ਸਮੇਂ ਲਈ ਖੇਡਦੇ ਹਨ। ਕਰੀਬ 4.3 ਲੱਖ ਲੋਕ ਇਸ ਗੇਮ ਨੂੰ ਪ੍ਰਤੀ ਦਿਨ 6 ਘੰਟੇ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਖੇਡਦੇ ਹਨ। ਉਹਨਾਂ ਨੇ ਦੱਸਿਆ ਕੇ 35 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਇਸ ਨੂੰ 38 ਮਿੰਟ ਤੱਕ ਖੇਡਦੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਕੈਂਡੀ ਕਰੱਸ਼ ਨੂੰ 60, 70, 80 ਦੀ ਉਮਰ ਦੇ ਲੋਕ ਵੀ ਖੇਡਦੇ ਹਨ। ਕੰਪਨੀ ਨੂੰ 2018 ਵਿਚ 1.5 ਡਾਲਰ ਬਿਲੀਅਨ ਆਮਦਨ ਹੋਈ ਹੈ।