ਭਾਰਤ ਵਿਚ WhatsApp ਯੂਜ਼ਰਸ ਦੀ ਗਿਣਤੀ 40 ਕਰੋੜ ਤੋਂ ਪਾਰ
ਭਾਰਤ ਵਿਚ ਟਿਕਟਾਕ ਦੇ ਕਰੀਬ 12 ਕਰੋੜ ਯੂਜ਼ਰਸ ਹਨ
ਨਵੀਂ ਦਿੱਲੀ- ਫੇਸਬੁੱਕ ਆਨਰਸ਼ਿਪ ਵਾਲੀ ਕੰਪਨੀ ਵਟਸਐਪ ਦੇ ਭਾਰਤ ਵਿਚ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਹੋ ਚੁੱਕੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਆਯੋਜਿਤ ਵਟਸਐਪ ਦੇ ਇਕ ਪ੍ਰੋਗਰਾਮ ਵਿਚ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿਚ ਹਰ ਮਹੀਨੇ ਦੇ 40 ਕਰੋੜ ਯੂਜ਼ਰਸ ਹਨ। ਅੱਜ ਤੋਂ ਦੋ ਸਾਲ ਪਹਿਲਾਂ ਭਾਰਤ ਵਿਚ ਵਟਸਐਪ ਦੇ 2 ਕਰੋੜ ਦੇ ਨਜ਼ਦੀਕ ਯੂਜ਼ਰਸ ਹਨ।
ਦੋ ਸਾਲ ਵਿਚ ਕੰਪਨੀ ਦੇ ਯੂਜ਼ਰਸ ਦੀ ਗਿਣਤੀ ਵਿਚ 100 ਫ਼ੀਸਦੀ ਵਾਧਾ ਹੋਇਆ। ਭਾਰਤ ਵਿਚ ਕਰੀਬ 45 ਕਰੋੜ ਸਮਾਰਟਫ਼ੋਨ ਯੂਜ਼ਰਸ ਹਨ। ਇਸ ਦਾ ਮਤਲਬ ਕਿ ਕਰੀਬ 90 ਫ਼ੀਸਦੀ ਸਮਾਰਟਫੋਨ ਯੂਜ਼ਰਸ ਵਟਸਐਪ ਦਾ ਇਸਤੇਮਾਲ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਦੇ ਸਮੇਂ ਵਿਚ ਕੋਈ ਵੀ ਕੰਪਨੀ ਫ਼ੇਸਬੁੱਕ ਨੂੰ ਟੱਕਰ ਨਹੀਂ ਦੇ ਰਹੀ
ਪਰ ਚਾਇਨੀਜ਼ ਕੰਪਨੀ ByteDance ਦਾ ਮੋਬਾਇਲ ਐਪਲੀਕੇਸ਼ਨ TikTok ਦਾ ਟ੍ਰੈਂਡ ਤੇਜ਼ੀ ਨਾਲ ਹੋ ਰਿਹਾ ਹੈ। ਭਾਰਤ ਵਿਚ ਟਿਕਟਾਕ ਦੇ ਕਰੀਬ 12 ਕਰੋੜ ਯੂਜ਼ਰਸ ਹਨ। ਇਸ ਫੀਲਡ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਫੇਸਬੁੱਕ ਨੂੰ ਇਹ ਕੰਪਨੀ ਟੱਕਰ ਦੇ ਰਹੀ ਹੈ ਅਤੇ ਫੇਸਬੁੱਕ ਨੂੰ ਇਸਦਾ ਅਹਿਸਾਸ ਵੀ ਹੈ।