ਭਾਰਤ ਵਿਚ Data ਚੋਰੀ ਹੋਣ ਕਾਰਨ ਕੰਪਨੀਆਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤੀ ਸੰਗਠਨਾਂ ਨੂੰ ਅਗਸਤ 2019 ਤੋਂ ਲੈ ਕੇ ਅਪ੍ਰੈਲ 2020 ਦੌਰਾਨ ਡੇਟਾ ਚੋਰੀ ਹੋਣ ਕਾਰਨ ਵੱਡਾ ਆਰਥਕ ਨੁਕਸਾਨ ਹੋਇਆ ਹੈ।

Organisations in India lost rs 14 crore on average to data breaches

ਨਵੀਂ ਦਿੱਲੀ: ਭਾਰਤੀ ਸੰਗਠਨਾਂ ਨੂੰ ਅਗਸਤ 2019 ਤੋਂ ਲੈ ਕੇ ਅਪ੍ਰੈਲ 2020 ਦੌਰਾਨ ਡੇਟਾ ਚੋਰੀ ਹੋਣ ਕਾਰਨ ਵੱਡਾ ਆਰਥਕ ਨੁਕਸਾਨ ਹੋਇਆ ਹੈ। ਆਈਬੀਐਮ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਭਾਰਤੀ ਸੰਗਠਨਾਂ ਨੂੰ ਡੇਟਾ ਚੋਰੀ ਹੋਣ ਕਾਰਨ 14 ਕਰੋੜ ਰੁਪਏ ਦਾ ਔਸਤਨ ਨੁਕਸਾਨ ਹੋਇਆ ਹੈ।

ਇਸ ਰਿਪੋਰਟ ਅਨੁਸਾਰ ਕੰਪਨੀਆਂ ਨੂੰ ਹੋਏ ਕੁੱਲ ਨੁਕਸਾਨ ਵਿਚ ਮਾਲਵੇਅਰ ਅਟੈਕ (Malicious Attacks) ਕਾਰਨ ਹੋਏ ਨੁਕਸਾਨ ਦਾ ਕੰਪਨੀਆਂ ਨੂੰ ਕੁੱਲ 53 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਉੱਥੇ ਹੀ ਕੰਪਨੀਆਂ ਨੂੰ ਸਿਸਟਮ ਨਾਲ ਸਬੰਧਤ ਨੁਕਸਾਨ ਵਿਚ 26 ਫੀਸਦੀ ਅਤੇ ਮਨੁੱਖੀ ਗਲਤੀਆਂ ਕਾਰਨ 21 ਫੀਸਦੀ ਦਾ ਆਰਥਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2020 ਵਿਚ ਡੇਟਾ ਚੋਰੀ ਕਾਰਨ ਹੋਇਆ ਔਸਤਨ ਨੁਕਸਾਨ 14 ਕਰੋੜ ਰੁਪਏ ਹੈ, ਜਿਸ ਵਿਚ 2019 ਦੇ ਮੁਕਾਬਲੇ 9.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਮੁਤਾਬਕ ਸੰਗਠਨਾਂ ਨੂੰ ਇਸ ਸਾਲ ਇਕ ਚੋਰੀ ਲਈ 5,522 ਰੁਪਏ ਭਰਨੇ ਪਏ, ਜੋ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਜ਼ਿਆਦਾ ਹਨ। 

ਆਈਬੀਐਮ ਇੰਡੀਆ ਅਤੇ ਸਾਊਥ ਏਸ਼ੀਆ ਦੇ ਸਕਿਓਰਿਟੀ ਸਾਫਟਵੇਅਰ ਲੀਡਰ ਪ੍ਰਸ਼ਾਂਤ ਭਟਕਲ ਨੇ ਇਕ ਬਿਆਨ ਵਿਚ ਕਿਹਾ ਕਿ ਸਾਈਬਰ ਹਮਲਿਆਂ ਵਿਚ ਭਾਰਤ ਲਗਾਤਾਰ ਬਦਲਾਅ ਵੇਖ ਰਿਹਾ ਹੈ। ਫਿਸ਼ਿੰਗ ਹਮਲੇ, ਸੋਸ਼ਲ ਇੰਜੀਨੀਅਰਿੰਗ ਹਮਲੇ ਆਦਿ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜੋ ਕਿ ਬੇਹੱਦ ਚਿੰਤਾਜਨਕ ਹੈ।  ਭਾਰਤ ਵਿਚ 2019 ਦੌਰਾਨ ਡੇਟਾ ਬ੍ਰੀਚ ਨਾਲ ਜੁੜੀਆਂ ਘਟਨਾਵਾਂ ਕਾਰਨ, ਭਾਰਤੀ ਸੰਗਠਨਾਂ ਨੂੰ 12.8 ਕਰੋੜ ਰੁਪਏ ਦਾ ਵਾਧੂ ਖਰਚਾ ਭਰਨਾ ਪਿਆ ਸੀ।