Apple iPhone 13 ਸੀਰੀਜ਼ ਉਡਾ ਦੇਵੇਗੀ ਤੁਹਾਡੇ ਹੋਸ਼, ਮਿਲ ਸਕਦਾ ਹੈ ਸੈਟੇਲਾਈਟ ਕਾਲਿੰਗ ਫੀਚਰ
ਅਮਰੀਕੀ ਟੈੱਕ ਕੰਪਨੀ ਐਪਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਪਣੇ ਯੂਜ਼ਰਸ ਲਈ ਨਵੀਂ ਆਈਫੋਨ ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਨਵੀਂ ਦਿੱਲੀ: ਅਮਰੀਕੀ ਟੈੱਕ ਕੰਪਨੀ ਐਪਲ (iPhone 13 Launch date) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਪਣੇ ਯੂਜ਼ਰਸ ਲਈ ਨਵੀਂ ਆਈਫੋਨ ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਸਤੰਬਰ ਦੇ ਅਖੀਰ ਤੱਕ iPhone 13 ਸੀਰੀਜ਼ ਲਾਂਚ ਕਰ ਸਕਦੀ ਹੈ। ਮੀਡੀਆ ਰਿਪੋਰਟ ਅਨੁਸਾਰ ਮਸ਼ਹੂਰ ਐਪਲ ਵਿਸ਼ਲੇਸ਼ਕ Ming Chi Kuo ਅਨੁਸਾਰ iPhone 13 ਵਿਚ ਸੈਟੇਲਾਈਟ ਕਨੈਕਟੀਵਿਟੀ ਦਿੱਤੀ ਜਾ ਸਕਦੀ ਹੈ। ਯਾਨੀ ਯੂਜ਼ਰਸ ਇਸ ਨਾਲ ਸਿੱਧੀ ਸੈਟੇਲਾਈਟ ਕਾਲਿੰਗ ਕਰ ਸਕਦੇ ਹਨ। ਜੇਕਰ iPhone 13 (iPhone 13 will support satellite connectivit) ਸੀਰੀਜ਼ ਵਿਚ ਸੈਟੇਲਾਈਟ ਕਨੈਕਟੀਵਿਟੀ ਦਿੱਤੀ ਜਾਂਦੀ ਹੈ ਤਾਂ ਬਿਨ੍ਹਾਂ ਨੈੱਟਵਰਕ ਦੇ ਵੀ ਕਾਲਿੰਗ ਕੀਤੀ ਜਾ ਸਕੇਗੀ।
ਹੋਰ ਪੜ੍ਹੋ: ਸੈਰ-ਸਪਾਟਾ ਖੇਤਰ ਵਿਚ ਨੌਕਰੀਆਂ ’ਚ 36 ਫੀਸਦੀ ਵਾਧਾ, ਜੁਲਾਈ ਵਿਚ ਮਿਲੀਆਂ 11% ਜ਼ਿਆਦਾ ਨੌਕਰੀਆਂ
ਕੀ ਹੈ ਸੈਟੇਲਾਈਟ ਕਨੈਕਟੀਵਿਟੀ
ਸੈਟੇਲਾਈਟ ਕਨੈਕਟੀਵਿਟੀ ਵਿਚ ਟਾਵਰ ਕਨੈਕਟੀਵਿਟੀ ਦੀ ਵਰਤੋਂ ਨਹੀਂ ਹੁੰਦੀ। ਇਸ ਵਿਚ ਤੁਹਾਡਾ ਫੋਨ ਸਿੱਧਾ ਸੈਟੇਲਾਈਟ ਨਾਲ ਜੁੜਿਆ ਰਹਿੰਦਾ ਹੈ। ਇਹ ਸਰਵਿਸ ਮਹਿੰਗੀ ਹੋਣ ਦੇ ਨਾਲ ਨਾਲ ਹੌਲੀ ਵੀ ਹੁੰਦੀ ਹੈ। ਹਾਲਾਂਕਿ ਕੰਪਨੀਆਂ ਇਸ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਇਸ ਵਿਚ ਐਲਨ ਮਸਕ ਦੀ ਸੈਲੇਟਾਈਟ ਇੰਟਰਨੈਟ ਸਰਵਿਸ ਸਟਾਰਲਿੰਕ ਦਾ ਨਾਂਅ ਵੀ ਸਾਹਮਣੇ ਆਉਂਦਾ ਹੈ।
ਹੋਰ ਪੜ੍ਹੋ: ਉਦਘਾਟਨ ਕਰਨ ਪਹੁੰਚੇ ਨਵਜੋਤ ਸਿੱਧੂ ਦਾ ਵਿਰੋਧ, ਦੁਕਾਨਦਾਰਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਇਕ ਹੋਰ ਰਿਪੋਰਟ ਅਨੁਸਾਰ ਆਈਫੋਨ 13 ਵਿਚ ਸੈਟੇਲਾਈਟ ਕਨੈਕਟੀਵਿਟੀ ਲਈ Qualcomm ਦੀ ਕਸਟਮਾਈਜ਼ X60 ਬੇਸਬੈਂਡ ਚਿਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਆਈਫੋਨ 13 ਯੂਜ਼ਰਸ ਫੋਨ ਵਿਚ ਬਿਨ੍ਹਾਂ 4ਜੀ ਅਤੇ 5ਜੀ ਕਨੈਕਟੀਵਿਟੀ ਨਾਲ ਮੈਸੇਜ ਅਤੇ ਕਾਲਿੰਗ ਕਰ ਸਕਣਗੇ।
ਫਿਲਹਾਲ ਸੈਟੇਲਾਈਟ ਕਨੈਕਟੀਵਿਟੀ ਦੀ ਸਹੂਲਤ ਇਕ ਅਮਰੀਕੀ ਸੰਚਾਰ ਕੰਪਨੀ ਵੱਲੋਂ ਪੇਸ਼ ਕੀਤੀ ਜਾਂਦੀ ਹੈ, ਜਿਸ ਨੂੰ ਆਉਣ ਵਾਲੇ ਆਈਫੋਨ 13 ਸੀਰੀਜ਼ ਦੇ ਸਮਾਰਟਫੋਨਸ ਵਿਚ ਜੋੜਿਆ ਜਾ ਸਕੇਗਾ।
ਹੋਰ ਪੜ੍ਹੋ: ਕੋਰੋਨਾ ਜਾਗਰੂਕਤਾ: ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ਵਿਚ ਐਂਟਰੀ ਲਈ ਵੈਕਸੀਨ ਜਾਂ RTPCR ਰਿਪੋਰਟ ਜ਼ਰੂਰੀ
ਰਿਪੋਰਟਾਂ ਅਨੁਸਾਰ ਸਤੰਬਰ ਵਿਚ ਐਪਲ ਕੰਪਨੀ iPhone 13 ਸੀਰੀਜ਼ ਦੇ ਚਾਰ ਫੋਨ ਲਾਂਚ ਕਰ ਸਕਦੀ ਹੈ। ਇਹਨਾਂ ਵਿਚ iPhone 13, iPhone 13 Pro, iPhone 13 Pro Max ਅਤੇ iPhone 13 Mini ਸ਼ਾਮਲ ਹੋਣਗੇ। iPhone 13 Pro Max ਇਹਨਾਂ ਵਿਚ ਸਭ ਤੋਂ ਮਹਿੰਗਾ ਅਤੇ ਜ਼ਿਆਦਾ ਵਧੀਆ ਫੀਚਰਜ਼ ਵਾਲਾ ਹੋਵੇਗਾ।