ਇਕ ਫੋਨ ਵਿਚ ਹੀ ਚਲਾਓ 2 ਵਟਸਐਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮੋਬਾਈਲ ਤੇ ਵਟਸਐਪ ਹਰ ਕੋਈ ਚਲਾਉਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਕ ਹੀ ਮੋਬਾਈਲ ਫੋਨ ਤੇ 2 ਵਟਸਐਪ ਅਕਾਉਂਟ ਚਲਾਉਣ ਦੇ ਕਈ ਤਰੀਕੇ ਹਨ। ਇਕ ਹੀ ਸਮੇਂ 'ਚ ਇਕ ਹੀ...

WhatsApp

ਮੋਬਾਈਲ ਤੇ ਵਟਸਐਪ ਹਰ ਕੋਈ ਚਲਾਉਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਕ ਹੀ ਮੋਬਾਈਲ ਫੋਨ ਤੇ 2 ਵਟਸਐਪ ਅਕਾਉਂਟ ਚਲਾਉਣ ਦੇ ਕਈ ਤਰੀਕੇ ਹਨ। ਇਕ ਹੀ ਸਮੇਂ 'ਚ ਇਕ ਹੀ ਬ੍ਰਾਉਜ਼ਰ ਤੋਂ ਦੋ ਵਟਸਐਪ ਅਕਾਉਂਟ ਕਿਵੇਂ ਚਲਾਏ ਜਾ ਸਕਦੇ ਹਨ ਇਸ ਦੇ ਬਾਰੇ ਕੁੱਝ ਖਾਸ ਲੋਕਾਂ ਨੂੰ ਪਤਾ ਨਹੀਂ ਹੁੰਦਾ।ਇਸ ਲਈ ਅੱਜ ਅਸੀਂ ਇਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਕੇ ਇਕ ਹੀ ਬ੍ਰਾਉਜ਼ਰ ਦੋ ਵਟਸਐਪ ਅਕਾਉਂਟ ਐਕਸੈਸ ਕਰਦਾ ਹੈ।  ਸੱਭ ਤੋਂ ਪਹਿਲਾਂ ਅਪਣੇ ਕੰਪਿਊਟਰ ਦਾ ਬ੍ਰਾਉਜ਼ਰ ਖੋਲੋ ਅਤੇ ਫਿਰ ਵਟਸਐਪ ਵੈਬ ਦੀ ਸਾਈਟ (http://web.whatsapp.com) 'ਤੇ ਜਾਓ।

ਇਸ ਤੋਂ ਬਾਅਦ ਮੋਬਾਈਲ ਨੂੰ ਇੰਟਰਨੈਟ ਨਾਲ ਕਨੈਕਟ ਕਰਨ ਤੋਂ ਬਾਅਦ ਵਟਸਐਪ ਓਪਨ ਕਰੋ। ਹੁਣ ਵਟਸਐਪ ਦੇ ਸੱਜੇ ਪਾਸੇ ਸੱਭ ਤੋਂ ਉਪਰ ਦਿਤੇ ਗਏ ਤਿੰਨ ਡੋਟਸ 'ਤੇ ਟੈਪ ਕਰੋ। ਇਸ ਤੋਂ ਬਾਅਦ WhatsApp Web ਨੂੰ ਸਿਲੈਕਟ ਕਰ ਲਵੋਂ, ਅਜਿਹਾ ਕਰਦੇ ਹੀ ਕਿਯੂਆਰ ਸਕੈਨਰ ਖੁੱਲ੍ਹ ਜਾਵੇਗਾ।ਹੁਣ ਸਮਾਰਟਫੋਨ ਦੇ ਇਸ ਸਕੈਨਰ ਨੂੰ ਯੂਜ਼ ਕਰਦੇ ਹੋਏ ਕੰਪਿਊਟਰ 'ਤੇ ਵਿਖ ਰਹੇ ਕਿਯੂਆਰ ਕੋਡ ਨੂੰ ਸਕੈਨ ਕਰ ਲਵੋ। ਕਿਯੂਆਰ ਕੋਡ ਸਕੈਨ ਕਰਨ ਤੋਂ ਬਾਅਦ ਵਟਸਐਪ ਨੂੰ ਕੰਪਿਊਟਰ ਉਤੇ ਯੂਜ਼ ਕੀਤਾ ਜਾ ਸਕਦਾ ਹੈ।ਹੁਣ ਦੂਜੇ ਵਟਸਐਪ ਅਕਾਉਂਟ ਨੂੰ ਉਸੀ ਬ੍ਰਾਉਜ਼ਰ 'ਤੇ ਓਪਨ ਕਰਨ ਲਈ ਨਵਾਂ ਟੈਬ ਖੋਲ੍ਹੋ ,ਇਸ ਤੋਂ ਬਾਅਦ ਐਡਰੈਸ ਬਾਰ

ਵਿਚ ਲਿੰਕ https://dyn.web.whatsapp.com ਨੂੰ ਪੇਸਟ ਕਰ ਦਿਓ ਅਤੇ ਐੰਟਰ ਦਬਾ ਕੇ ਵੈਬ ਐਡਰਸ ਨੂੰ ਐਕਸੇਸ ਕਰੋ।ਇੰਨਾ ਕਰਨ 'ਤੇ ਇਕ ਹੋਰ ਕਿਯੂਆਰ ਕੋਡ ਵਿਖਾਈ ਦੇਵੇਗਾ , ਜਿਸ ਨੂੰ ਦੂਜੇ ਵਟਸਐਪ ਅਕਾਉਂਟ ਨਾਲ ਸਕੈਨ ਕਰਨ ਲਈ ਪਿਛਲੇ ਸਟੈਪ ਫੋਲੋ ਕਰੋ। ਕਿਯੂਆਰ ਕੋਡ ਸਕੈਨ ਕਰਦੇ ਹੀ ਵਟਸਐਪ ਦਾ ਨਵਾਂ ਅਕਾਉਂਟ ਵੀ ਉਸੀ ਬ੍ਰਾਉਜ਼ਰ 'ਤੇ ਓਪਨ ਹੋ ਜਾਵੇਗਾ ਅਤੇ ਫਿਰ ਦੋਨੇ ਅਕਾਉਂਟ ਨੂੰ ਇਕੱਠੇ ਐਕਸੈਸ ਕੀਤਾ ਜਾ ਸਕਦਾ ਹੈ ।