ਸਿਆਸੀ ਵਿਗਿਆਪਨਾਂ ‘ਤੇ ਪਾਬੰਦੀ ਲਗਾਵੇਗਾ ਟਵਿਟਰ, ਸੀਈਓ ਨੇ ਕੀਤਾ ਐਲਾਨ
ਭਾਰਤੀ ਸਿਆਸਤ ਵਿਚ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਾਰਨ ਟਵਿਟਰ ਅਪਣੀ ਰਣਨੀਤੀ ਵਿਚ ਕੁਝ ਬਦਲਾਅ ਕਰਨ ਜਾ ਰਿਹਾ ਹੈ।
ਨਵੀਂ ਦਿੱਲੀ: ਭਾਰਤੀ ਸਿਆਸਤ ਵਿਚ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਾਰਨ ਟਵਿਟਰ ਅਪਣੀ ਰਣਨੀਤੀ ਵਿਚ ਕੁਝ ਬਦਲਾਅ ਕਰਨ ਜਾ ਰਿਹਾ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਤੁਹਾਨੂੰ ਟਵਿਟਰ ‘ਤੇ ਸਿਆਸੀ ਪਾਰਟੀਆਂ ਦੀ ਪੋਸਟ ਅਤੇ ਪ੍ਰਚਾਰ ਦੇਖਣ ਨੂੰ ਨਾ ਮਿਲੇ। ਦਰਅਸਲ ਟਵਿਟਰ ਅਗਲੇ ਮਹੀਨੇ ਤੋਂ ਅਪਣੇ ਪਲੇਟਫਾਰਮ ‘ਤੇ ਸਿਆਸੀ ਵਿਗਿਆਪਨਾਂ ‘ਤੇ ਰੋਕ ਲਗਾਉਣ ਵਾਲਾ ਹੈ।
ਟਵਿਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮ ਝੂਠੀਆਂ ਸੂਚਨਾਵਾਂ ਦੇ ਅਧਾਰ ‘ਤੇ ਚੋਣਾਂ ਜਿੱਤਣ ਦੀ ਕੋਸ਼ਿਸ਼ ਨੂੰ ਰੋਕਣ ਲਈ ਦਬਾਅ ਦਾ ਸਾਹਮਣਾ ਕਰਦੇ ਹਨ ਇਸ ਲਈ ਟਵਿਟਰ ਅਗਲੇ ਮਹੀਨੇ ਤੋਂ ਸਿਆਸੀ ਵਿਗਿਆਪਨਾਂ ‘ਤੇ ਬੈਨ ਲਗਾਵੇਗਾ।
ਇਸ ਬਾਰੇ ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਅਪਣੇ ਅਕਾਊਂਟ ਤੋਂ ਕਈ ਟਵੀਟ ਕੀਤੇ ਹਨ। ਉਹਨਾਂ ਨੇ ਟਵਿਟਰ ਦੇ ਜ਼ਰੀਏ ਲਿਖਿਆ ਹੈ ਕਿ ਟਵਿਟਰ ਦਾ ਮੰਨਣਾ ਹੈ ਕਿ ਸਿਆਸੀ ਸੰਦੇਸ਼ ਦੀ ਪਹੁੰਚ ‘ਅਰਜਿਤ’ ਹੋਣੀ ਚਾਹੀਦੀ ਹੈ ਨਾ ਕਿ ‘ਖਰੀਦੀ’ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਹਨੀਂ ਦਿਨੀਂ ਸੋਸ਼ਲ ਮੀਡੀਆ ਕੰਪਨੀਆਂ, ਜਿਨ੍ਹਾਂ ਵਿਚ ਟਵਿਟਰ ਅਤੇ ਫੇਸਬੁੱਕ ਵੀ ਸ਼ਾਮਲ ਹੈ ਪਰ ਗਲਤ ਜਾਣਕਾਰੀ ਫੈਲਾਉਣ ਵਾਲੇ ਵਿਗਿਆਪਨਾਂ ਨੂੰ ਰੋਕਣ ਲਈ ਦਬਾਅ ਕਾਫ਼ੀ ਵਧ ਗਿਆ ਹੈ। ਦੱਸ ਦਈਏ ਕਿ ਟਵਿਟਰ ‘ਤੇ ਸਿਆਸੀ ਪ੍ਰਚਾਰਾਂ ‘ਤੇ ਲੱਗਣ ਵਾਲਾ ਇਹ ਬੈਨ 22 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।