ਕਿਸੇ ਨੂੰ ਵੀ ਦੀਵਾਨਾ ਬਣਾ ਸਕਦੇ ਹਨ ਦਿੱਲੀ ਦੇ ਮਸ਼ਹੂਰ ਗੋਲ ਮਾਰਕਿਟ ਦੇ ਸੁਆਦੀ ਜ਼ਾਇਕੇ  

ਏਜੰਸੀ

ਜੀਵਨ ਜਾਚ, ਯਾਤਰਾ

ਕਈ ਕੇਸਰ ਲੱਸੀ ਵੀ ਚਾਹ ਨਾਲ ਪੀਂਦੇ ਹਨ। ਗੋਲ ਮਾਰਕਿਟ ਦੀ ਬੰਗਲਾ ਸਾਹਿਬ ਰੋਡ...

Best food shops in gole market delhi and their dishes

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਖਾਣ-ਪੀਣ ਦੇ ਮਾਮਲੇ ਵਿਚ ਦੁਨੀਆਭਰ ਵਿਚ ਸਭ ਤੋਂ ਮਸ਼ਹੂਰ ਹੈ। ਪੁਰਾਣੀ ਦਿੱਲੀ ਦੇ ਕਈ ਇਲਾਕੇ ਖਾਣ ਦੇ ਸ਼ੌਕੀਨ ਲੋਕਾਂ ਵਿਚ ਕਾਫੀ ਮਸ਼ਹੂਰ ਹਨ। ਸੈਂਟਰਲ ਦਿੱਲੀ ਵਿਚ ਵੀ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਬਹੁਤ ਹੀ ਸੁਆਦੀ ਭੋਜਨ ਮਿਲਦਾ ਹੈ ਜਿਹਨਾਂ ਨੂੰ ਚੱਖਣ ਤੋਂ ਬਾਅਦ ਕੋਈ ਵੀ ਭੋਜਨ ਦਾ ਦੀਵਾਨਾ ਹੋ ਜਾਵੇਗਾ।

ਛੋਲੇ ਭਟੂਰੇ ਤਾਂ ਗੋਲ ਮਾਰਕਿਟ ਦੇ ਵੀ ਬਹੁਤ ਸੁਆਦਿਸ਼ਟ ਹੁੰਦੇ ਹਨ ਇਸ ਲਈ ਕਹਿੰਦੇ ਹਨ ਕਿ ਗੋਲ ਮਾਰਕਿਟ ਦੀ ਮੇਨ ਰੋਡ ਤੇ ਭਗਤ ਸਿੰਘ ਮਾਰਕਿਟ ਦੀ ਦੋਮੂੰਹੀ ਹਲਵਾਈ ਸ਼ਾਪ ਓਡੀਸ਼ੀਅਨ ਸਵੀਟਸ ਦੇ ਛੋਲੇ ਭਟੂਰੇ ਨਹੀਂ ਖਾਧੇ ਤਾਂ ਕੀ ਖਾਧਾ। ਮਸਾਲਿਆਂ ਨਾਲ ਭਰਪੂਰ ਛੋਲੇ ਬਹੁਤ ਹੀ ਕਮਾਲ ਦੇ ਹੁੰਦੇ ਹਨ ਅਤੇ ਤਾਜ਼ੇ ਪਨੀਰ ਦੀ ਸਟਫਿੰਗ ਦੇ ਫ੍ਰਾਈਡ ਭਟੂਰੇ ਵੀ ਬਹੁਤ ਲਾ-ਜਵਾਬ ਹੁੰਦੇ ਹਨ।

ਪਿਆਜ਼, ਚਟਨੀ ਅਤੇ ਮਿਰਚ ਦੇ ਆਚਾਰ ਨਾਲ ਭਟੂਰੇ ਪਰੋਸੇ ਜਾਂਦੇ ਹਨ। ਦੁਕਾਨਾਂ ਤੇ ਰਾਤ ਤਕ ਨਮਕੀਨ ਤੇ ਮਠਿਆਈਆਂ ਦਾ ਬਜ਼ਾਰ ਲੱਗਿਆ ਰਹਿੰਦਾ ਹੈ। ਦਿੱਲੀ ਦੇ ਖਾਣੇ ਵਿਚ ਮਸ਼ਹੂਰ ਖੋਮਚਾ ਹੈ ਜੋ ਕਿ ਦਿੱਲੀ ਦਾ ਵਨ ਆਫ ਦ ਬੈਸਟ ਮੰਨਿਆ ਜਾਂਦਾ ਹੈ। ਗੋਲ ਗੱਪੇ ਅਤੇ ਚਟਪਟਾ ਪਾਣੀ ਪੀਓਗੇ ਤਾਂ ਬਸ ਇੱਥੋਂ ਦੇ ਹੀ ਗੋਲ-ਗੱਪੇ ਖਾਣੇ ਚਾਹੋਗੇ। 1912 ਵਿਚ ਸਰਜੂ ਬੰਸਲ ਨੇ ਮਿੱਠੇ-ਨਮਕੀਨ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਹੁਣ ਅੱਜ ਪੰਜਵੀਂ ਪੀੜ੍ਹੀ ਵੀ ਇਸ ਕਾਰੋਬਾਰ ਨੂੰ ਸੰਭਾਲ ਰਹੀ ਹੈ।

ਗੋਲ ਮਾਰਕਿਟ ਵਿਚ ਵੇਸਣ ਦੀ ਸਬਜ਼ੀ ਖਾਉਗੇ ਤਾਂ ਬਾਕੀ ਦੇ ਖਾਣੇ ਭੁੱਲ ਹੀ ਜਾਓਗੇ। ਵੇਸਣ ਦੀ ਸਬਜ਼ੀ ਨਾਲ ਮੇਥੀ ਦੀ ਚਟਨੀ ਅਤੇ ਮਿਕਸ ਅਚਾਰ ਸਰਵ ਕੀਤੇ ਜਾਂਦੇ ਹਨ ਜਿਸ ਦਾ ਸੁਆਦ ਹੋਰ ਵੀ ਦਮਦਾਰ ਹੋ ਜਾਂਦਾ ਹੈ। ਜੇ ਨਾਲ ਦਹੀਂ-ਭੱਲੇ ਹੋ ਜਾਣ ਤਾ ਸੋਨੇ ਤੇ ਸੁਹਾਗਾ ਹੋ ਜਾਵੇਗਾ। ਕਾਲੀ ਮਿਰਚ, ਜੀਰਾ, ਇਲਾਇਚੀ ਦਾਣਾ ਆਦਿ ਮਸਾਲਿਆਂ ਦੇ ਫੈਂਟੇ ਦਹੀਂ ਵਿਚ ਮੂੰਗ-ਉੜਦ ਦਾਲ ਮਿਕਸ ਦੇ ਭੱਲੇ ਪੁਦੀਨਾ ਅਤੇ ਇਮਲੀ ਚਟਨੀਆਂ ਦੀ ਟਾਪਿੰਗ ਨਾਲ ਟੇਸਟੀ ਬਣ ਜਾਂਦੇ ਹਨ।

ਕਈ ਕੇਸਰ ਲੱਸੀ ਵੀ ਚਾਹ ਨਾਲ ਪੀਂਦੇ ਹਨ। ਗੋਲ ਮਾਰਕਿਟ ਦੀ ਬੰਗਲਾ ਸਾਹਿਬ ਰੋਡ ਅਤੇ ਸ਼ਹੀਦ ਭਗਤ ਸਿੰਘ ਰੋਡ ਦੇ ਕੋਨੇ ਤੇ ਦੋਮੂੰਹੀ ਹਲਵਾਈ ਸ਼ੌਪ ਬੰਗਲਾ ਸਵੀਟ ਹਾਊਸ ਦੇ ਚਟਪਟੇ ਕਾਉਂਟਰ ਤੇ ਖਸਤਾ ਕਚੌੜੀਆਂ, ਪਨੀਰ ਪਕੌੜੇ, ਬ੍ਰੈਡ ਪਕੌੜੇ ਆਦਿ ਟੇਸਟ ਕਰਨਾ ਨਾ ਭੁੱਲਣਾ। ਖਸਤਾ ਕਚੌੜੀ, ਮਟਰ ਕਚੌੜੀ ਅਤੇ ਜੋਧਪੁਰੀ ਕਚੌੜੀ ਇਕ ਤੋਂ ਇਕ ਕਚੌੜੀਆਂ ਦੀਆਂ ਕਈ ਵੈਰਾਇਟੀਆਂ ਹਨ।

ਇਸੇ ਪ੍ਰਕਾਰ ਸਮੋਸੇ ਦੀਆਂ ਵੀ ਕਈ ਕਿਸਮਾਂ ਮਿਲ ਜਾਣਗੀਆਂ ਜਿਵੇਂ ਮਟਰ ਪਨੀਰ ਸਮੋਮਾ, ਨੂਡਲਸ ਸਮੋਸਾ, ਆਲੂ ਸਮੋਸਾ ਅਤੇ ਪੈਟੀ ਸਮੋਸਾ। ਸਮੋਸੇ ਅਤੇ ਛੋਲੇ ਤਾਂ ਲੋਕਾਂ ਦੀ ਪਹਿਲੀ ਪਸੰਦ ਹੈ। ਪਲੇਟ ਵਿਚ ਆਲੂ ਸਟਿਫਿੰਗ ਦੇ ਸਮੋਸਿਆਂ ਨੂੰ ਕੱਟ ਕੇ, ਉੱਤੇ ਗਰਮ-ਗਰਮ ਤਰੀਦਾਰ ਛੋਲੇ ਪਾ ਕੇ ਪੇਸ਼ ਕੀਤੇ ਜਾਂਦੇ ਹਨ।

ਮਿੱਠੇ ਵਿਚ ਦੇਸੀ ਘਿਓ ਦੀ ਸੋਨ ਪਾਪੜੀ ਅਤੇ ਸੋਨ ਕੇਕ ਦਾ ਕੀ ਕਹਿਣਾ, ਹਾਲਾਂਕਿ ਦੋਵੇਂ ਮਿਲਦੇ-ਜੁਲਦੇ ਹਨ। ਇੰਨੇ ਟੇਸਟੀ ਅਤੇ ਹਲਕੇ-ਫੁਲਕੇ ਕਿ ਪਤਲੀ ਸੋਨ ਪਾਪੜੀ ਖਾਂਦੇ-ਖਾਂਦੇ ਜੀ ਨਹੀਂ ਭਰਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।