ਮਾਨਸੂਨ ਦਾ ਆਨੰਦ ਲੈਣ ਲਈ ਇਹ ਹੈ ਸਭ ਤੋਂ ਸ਼ਾਨਦਾਰ ਸ਼ਹਿਰ

ਏਜੰਸੀ

ਜੀਵਨ ਜਾਚ, ਯਾਤਰਾ

ਬਾਰਿਸ਼ ਅਤੇ ਠੰਡੀਆਂ ਹਵਾਵਾਂ ਭਰਦੀਆਂ ਹਨ ਰੋਮਾਂਚਕ ਤੇ ਅਧਿਆਤਮਕ ਰੰਗ

Every mumbaikar must experience these things during monsoon in the city

ਮੁੰਬਈ: ਮਾਇਆਨਗਰੀ ਮੁੰਬਈ ਵਿਚ ਇਹਨਾਂ ਦਿਨਾਂ ਵਿਚ ਪਾਣੀ-ਪਾਣੀ ਹੋਇਆ ਪਿਆ ਹੈ। ਸੜਕ ਤੋਂ ਲੈ ਕੇ ਲੋਕਲ ਟ੍ਰੇਨਾਂ ਤਕ ਪਾਣੀ ਹੋਣ ਕਾਰਨ ਲੋਕ ਪ੍ਰਭਾਵਿਤ ਹੋਏ ਹਨ। ਮੀਂਹ ਨਾ ਪੈਣ ਕਾਰਨ ਲੋਕ ਮਾਨਸੂਨ ਦਾ ਇੰਤਜ਼ਾਰ ਕਰਦੇ ਹਨ ਪਰ ਜਦੋਂ ਮੀਂਹ ਪੈ ਗਿਆ ਹੈ ਤਾਂ ਲੋਕ ਪਾਣੀ ਕਰ ਕੇ ਬਹੁਤ ਪਰੇਸ਼ਾਨ ਹਨ। ਬਾਰਿਸ਼ ਵਿਚ ਮੁੰਬਈ ਤਾਂ ਜਿਵੇਂ ਡੁੱਬ ਹੀ ਗਈ ਹੈ। ਫਿਰ ਵੀ ਇਸ ਮੌਸਮ ਦਾ ਆਨੰਦ ਲੋਕ ਲੈ ਰਹੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੁੰਬਈ ਵਿਚ ਬਾਰਿਸ਼ ਦਾ ਅਨੁਭਵ ਕਰਨ ਦੀ ਬੈਸਟ ਜਗ੍ਹਾ ਮਰੀਨ ਡ੍ਰਾਈਵ ਹੈ। ਕਵੀਨਸ ਨੇਕਲੈਸ ਦੇ ਨਾਮ ਨਾਲ ਮਸ਼ਹੂਰ ਮਰੀਨ ਡ੍ਰਾਈਵ ਵਿਚ ਮਾਨਸੂਨ ਦੌਰਾਨ ਉੱਠਣ ਵਾਲੀ ਹਾਈ ਟਾਈਡ ਨੂੰ ਦੇਖਣ ਅਤੇ ਇਸ ਦੇ ਆਨੰਦ ਲੈਣ ਦੇ ਅਨੁਭਵ ਵੱਖਰੇ ਹੀ ਹਨ। ਗਰਮੀ ਦੇ ਮੌਸਮ ਵਿਚ ਬਾਰਿਸ਼ ਹਰ ਇਕ ਨੂੰ ਰਾਹਤ ਦਿੰਦੀ ਹੈ ਇਸ ਗੱਲ ਨੂੰ ਮੁੰਬਈ ਦੇ ਲੋਕਾਂ ਤੋਂ ਬਿਹਤਰ ਹੋਰ ਕੌਣ ਜਾਣ ਸਕਦਾ ਹੈ ਜੋ ਸਾਲ ਤੋਂ ਜ਼ਿਆਦਾਤਰ ਗਰਮੀ ਦਾ ਸਾਹਮਣਾ ਕਰਦੇ ਹਨ।

ਅਜਿਹੇ ਵਿਚ ਬਾਰਿਸ਼ ਦੇ ਮੌਸਮ ਵਿਚ ਜੁਹੂ ਦੇ ਚੌਪਾਟੀ ਬੀਚ 'ਤੇ ਜਾ ਕੇ ਸਮੁੰਦਰ ਕਿਨਾਰੇ ਠੰਡੀਆਂ ਹਵਾਵਾਂ ਅਤੇ ਬਾਰਿਸ਼ ਦੀਆਂ ਬੂੰਦਾਂ ਵਿਚ ਸੈਰ ਕਰਨਾ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਸਵਾਦ ਵੱਖਰਾ ਹੀ ਹੁੰਦਾ ਹੈ। ਮੁੰਬਈ ਵਿਚ ਇਸ ਮੌਸਮ ਵਿਚ ਛੱਲੀਆਂ ਵੀ ਮਿਲਦੀਆਂ ਹਨ। ਸੜਕਾਂ ਕਿਨਾਰੇ ਠੇਲ੍ਹਿਆਂ 'ਤੇ ਲੋਕ ਛੱਲੀਆਂ ਵੇਚਦੇ ਦਿਖਾਈ ਦਿੰਦੇ ਹਨ। ਯਾਤਰੀਆਂ ਨੂੰ ਛੱਲੀਆਂ ਦਾ ਆਨੰਦ ਵੀ ਜ਼ਰੂਰ ਲੈਣਾ ਚਾਹੀਦਾ ਹੈ।

ਬਾਰਿਸ਼ ਦੇ ਮੌਸਮ ਵਿਚ ਗੇਟਵੇ ਆਫ ਇੰਡੀਆ ਦੇਖਣ ਦਾ ਵੱਖਰਾ ਹੀ ਨਜ਼ਾਰਾ ਹੈ। ਜਹਾਜ਼ ਵਿਚ ਬੈਠ ਕੇ ਅਰਬ ਸਾਗਰ ਦੀਆਂ ਉੱਚੀਆਂ ਉੱਠਦੀਆਂ ਲਹਿਰਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਜੇ ਤੁਸੀਂ ਮੁੰਬਈ ਦੇ ਹਾਜੀ ਅਲੀ ਜਾ ਚੁੱਕੇ ਹੋ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਹਾਜੀ ਅਲੀ ਤੱਕ ਪਹੁੰਚਣ ਲਈ ਇਕ ਬ੍ਰਿਜ ਵਰਗਾ ਰਸਤਾ ਬਣਿਆ ਹੋਇਆ ਹੈ ਅਤੇ ਦੋਵਾਂ ਪਾਸੇ ਸਮੁੰਦਰ ਕਾਰਨ ਹਾਈ ਟਾਈਡ ਸਮੇਂ ਜਦੋਂ ਇਹ ਬ੍ਰਿਜ ਵਰਗਾ ਰਸਤਾ ਪਾਣੀ ਵਿਚ ਡੁੱਬ ਜਾਂਦਾ ਹੈ ਤਾਂ ਹਾਜੀ ਅਲੀ ਜਾਣ ਦਾ ਰਸਤਾ ਬੰਦ ਹੋ ਜਾਂਦਾ ਹੈ।

ਬਾਰਿਸ਼ ਦੇ ਮੌਸਮ ਵਿਚ ਇਸ ਬ੍ਰਿਜ ਤੋਂ ਹੁੰਦੇ ਹੋਏ ਹਾਜੀ ਅਲੀ ਦਰਗਾਹ ਤੱਕ ਪਹੁੰਚਣ ਦਾ ਅਨੁਭਵ ਕਿਸੇ ਦੇ ਵੀ ਅੰਦਰ ਅਧਿਆਤਮਕ ਅਤੇ ਰੋਮਾਂਚਕ ਦੋਵੇਂ ਤਰ੍ਹਾਂ ਦੇ ਰੰਗ ਭਰ ਦੇਵੇਗਾ।