ਘੁੰਮਣ ਲਈ ਵਾਇਨਾਡ ਵਿਚ ਹੈ ਬਹੁਤ ਕੁੱਝ ਖ਼ਾਸ

ਏਜੰਸੀ

ਜੀਵਨ ਜਾਚ, ਯਾਤਰਾ

ਇਹ ਥਾਵਾਂ ਕਰਦੀਆਂ ਹਨ ਆਕਰਸ਼ਿਤ

Tourist places in wayanad must visit

ਨਵੀਂ ਦਿੱਲੀ: ਕੰਮ ਕਰਨ ਵਾਲੇ ਲੋਕਾਂ ਲਈ ਘੁੰਮਣ-ਫਿਰਨ ਦਾ ਸਮਾਂ ਕੱਢਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਜਦੋਂ ਵੀ ਕਦੇ ਲਾਂਗ ਵੀਕੈਂਡ ਦਾ ਵਿਚਾਰ ਕਰਨਾ ਹੋਵੇ ਤਾਂ ਅਪਣੇ ਲਈ ਸਮਾਂ ਜ਼ਰੂਰ ਕੱਢਣਾ। ਟੂਰਿਸਟ ਲਈ ਸਭ ਤੋਂ ਵਧੀਆ ਸਥਾਨ ਵਾਇਨਾਡ ਦੀਆਂ ਥਾਵਾਂ ਮੰਨੀਆਂ ਜਾਂਦੀਆਂ ਹਨ। ਯਾਤਰੀ ਦਿੱਲੀ ਤੋਂ ਕੁੱਝ ਹੀ ਘੰਟਿਆਂ ਵਿਚ ਜਹਾਜ਼ ਦੁਆਰਾ ਵਾਇਨਾਡ ਜਾ ਸਕਦੇ ਹਾਂ। ਕੁਰੂਵ ਦੀਪ ਜਾਂ ਕੁਰੂਵਾ ਦੀਪ ਇਕ ਸੁੰਦਰ ਨਦੀ ਡੈਲਟਾ ਹੈ। 

ਇਹ ਵਾਇਨਾਡ ਵਿਚ ਕਾਬਿਨੀ ਨਦੀ ਦੇ ਕੋਲ ਬਣਿਆ ਹੋਇਆ ਹੈ ਅਤੇ ਕਰੀਬ 950 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ। ਕੁਰੂਵਾ ਦੀਪ ਵੱਖ ਵੱਖ ਪ੍ਰਕਾਰ ਦੀਆਂ ਬਨਸਪਤੀਆਂ, ਜੀਵ, ਜੰਗਲ, ਦਰੱਖ਼ਤ ਆਦਿ ਵਾਲਾ ਖੇਤਰ ਹੈ। ਇਸ ਦੀਪ ਦੀ ਭੌਗੋਲਿਕ ਖ਼ਾਸੀਅਤ ਇਸ ਜਗ੍ਹਾ ਨੂੰ ਇਕ ਨਿਰਮਲ ਵਾਤਾਵਰਣ ਨਾਲ ਸਦਾਬਹਾਰ ਬਣਾਉਂਦੀ ਹੈ। ਵਾਇਨਾਡ ਵਿਚ ਇਕ ਹੋਰ ਖ਼ੂਬਸੂਰਤ ਸਥਾਨ ਹੈ ਜਿਸ ਦਾ ਨਾਮ ਹੈ ਚੇਂਬਰਾ ਪੀਕ।

ਕਾਲਪੇਟਾ ਤੋਂ ਅੱਠ ਕਿਲੋਮੀਟਰ ਦੂਰ, ਮੇਪੱਡੀ ਸ਼ਹਿਰ ਕੋਲ, ਵਾਇਨਾਡ ਦੀ ਸਭ ਤੋਂ ਉੱਚੀ ਚੋਟੀ ਹੈ ਚੇਂਬਰਾ ਪੀਕ। ਇੱਥੇ ਪੈਦਲ ਵੀ ਜਾ ਸਕਦੇ ਹਾਂ। ਇਸ ਦੇ ਸਿਖ਼ਰ ਤੋਂ ਵਾਇਨਾਡ ਦੇ ਲਗਭਗ ਸਾਰੇ ਟੂਰਿਸਟ ਵਾਲੇ ਸਥਾਨ ਦਿਖਾਈ ਦਿੰਦੇ ਹਨ। ਕਲਮਾਤਾ ਵਿਚ ਕਾਬਿਨਾਥ ਨਦੀ ਦੀ ਸਹਾਇਕ ਨਦੀ, ਕਰਮਨਥੋਡੁ 'ਤੇ ਸਥਿਤ ਹੈ ਬਾਣਾਸੁਰ ਸਾਗਰ ਡੈਮ, ਇਸ ਬਨਾਸੁਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਇਹ ਭਾਰਤ ਦਾ ਸਭ ਤੋਂ ਵੱਡਾ ਅਤੇ ਏਸ਼ੀਆ ਵਿਚ ਦੂਜਾ ਸਭ ਤੋਂ ਵੱਡਾ ਡੈਮ ਮੰਨਿਆ ਜਾਂਦਾ ਹੈ। ਡੈਮ ਬਨਾਸੁਰਾ ਪਹਾੜੀਆਂ ਦੀ ਤਲਹਟੀ ਵਿਚ ਬਣਿਆ ਹੋਇਆ ਹੈ। ਇਹਨਾਂ ਪਹਾੜੀਆਂ ਅਤੇ ਜੰਗਲਾਂ ਕਾਰਨ ਇਸ ਡੈਮ ਨੂੰ ਹੋਰ ਵੀ ਖ਼ੂਬਸੂਰਤ ਬਣਾਉਂਦੀ ਹੈ। ਇਸ ਡੈਮ ਦਾ ਨਾਮ ਕੇਰਲ ਦੇ ਪ੍ਰਸਿੱਧ ਸ਼ਾਸ਼ਕ ਰਾਜਾ ਮਹਾਬਲੀ ਦੇ ਪੁੱਤਰ ਬਾਣਾਸੁਰ ਦੇ ਨਾਮ ਤੋਂ ਪਿਆ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਬਾਣਾਸੁਰ ਨੇ ਇਹਨਾਂ ਪਹਾੜੀਆਂ ਦੀਆਂ ਚੋਟੀਆਂ 'ਤੇ ਬਹੁਤ ਤਪੱਸਿਆ ਕੀਤੀ ਸੀ।

ਵਾਇਨਾਡ ਵਿਚ ਸਥਿਤ ਸੁੰਦਰ ਅਤੇ ਮਿੱਠੇ ਪਾਣੀ ਦੀ ਝੀਲ ਹੈ। ਇਸ ਨੂੰ ਪੂਕੇਟੋਡ ਝੀਲ ਕਿਹਾ ਜਾਂਦਾ ਹੈ। ਇਹ ਕਲਪੇਟਾ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਹੈ। ਸਦਾਬਹਾਰ ਜੰਗਲ ਅਤੇ ਪੱਛਮੀ ਘਾਟ ਵਿਚ ਸਥਿਤ ਇਹ ਝੀਲ 13 ਏਕੜ ਵਿਚ ਫੈਲੀ ਹੋਈ ਹੈ ਅਤੇ 40 ਮੀਟਰ ਡੂੰਘੀ ਹੈ। ਇਹ ਵਾਇਨਾਡ ਵਿਚ ਸਭ ਤੋਂ ਪਸੰਦੀਦਾ ਘੁੰਮਣ ਵਾਲੇ ਸਥਾਨਾਂ ਵਿਚੋਂ ਇਕ ਹੈ। ਇਸ ਝੀਲ 'ਤੇ ਮਾਹੌਲ ਬਹੁਤ ਸ਼ਾਤੀਪੂਰਣ ਵਾਲਾ ਬਣਾ ਜਾਂਦਾ ਹੈ। ਇਸ ਝੀਲ ਦੇ ਆਲੇ ਦੁਆਲੇ ਜੰਗਲ ਹੀ ਜੰਗਲ ਹੈ।

ਜੰਗਲ ਹੋਣ ਕਾਰਨ ਇਸ ਇੱਥੇ ਹਰਿਆਲੀ ਵੀ ਬਹੁਤ ਜ਼ਿਆਦਾ ਹੈ। ਸੁਲਤਾਨ ਬਾਥਰੀ ਤੋਂ ਲਗਭਗ 16 ਕਿਮੀ ਦੂਰ ਸਥਿਤ ਵਾਇਨਾਡ ਜੰਗਲ ਜੀਵ ਸੈਂਕਚੁਰੀ ਜਿਸ ਨੂੰ ਮੁਥੰਗਾ ਜੰਗਲ ਜੀਵ ਸੈਂਕਚੁਰੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕਰਨਾਟਕ ਵਿਚ ਨਗਰਹੋਲ ਅਤੇ ਬੰਦੀਪੁਰ ਪਾਰਕ ਅਤੇ ਤਮਿਲਨਾਡੂ ਵਿਚ ਮੁਦੁਮਲਾਈ ਨੂੰ ਜੋੜਦਾ ਹੈ। ਇਹ ਕਰੀਬ 345 ਵਰਗ ਕਿਮੀ ਦੇ ਖੇਤਰ ਵਿਚ ਫੈਲਿਆ ਹੋਇਆ ਹੈ।