ਇਸ ਪਿੰਡ 'ਚ ਦੁਨੀਆਂ ਭਰ ਤੋਂ ਸ਼ਤਰੰਜ ਦੀ ਬਾਜ਼ੀ ਲਗਾਉਣ ਆਉਂਦੇ ਹਨ ਸੈਲਾਨੀ
ਦੁਨੀਆਂ ਤਰ੍ਹਾਂ - ਤਰ੍ਹਾਂ ਦੇ ਅਜੂਬਿਆਂ ਨਾਲ ਭਰੀ ਪਈ ਹੈ, ਦੇਖਿਆ ਜਾਵੇ ਤਾਂ ਦੁਨੀਆਂ ਦੀ ਹਰ ਜਗ੍ਹਾ ਖੂਬਸੂਰਤ ਹੈ ਜਾਂ ਹਰ ਜਗ੍ਹਾ ਕੁੱਝ ਨਾ ਕੁੱਝ ਖਾਸ ਗੱਲ ਹੁੰਦੀ ਹੀ...
ਦੁਨੀਆਂ ਤਰ੍ਹਾਂ - ਤਰ੍ਹਾਂ ਦੇ ਅਜੂਬਿਆਂ ਨਾਲ ਭਰੀ ਪਈ ਹੈ, ਦੇਖਿਆ ਜਾਵੇ ਤਾਂ ਦੁਨੀਆਂ ਦੀ ਹਰ ਜਗ੍ਹਾ ਖੂਬਸੂਰਤ ਹੈ ਜਾਂ ਹਰ ਜਗ੍ਹਾ ਕੁੱਝ ਨਾ ਕੁੱਝ ਖਾਸ ਗੱਲ ਹੁੰਦੀ ਹੀ ਹੈ। ਅਜਿਹਾ ਹੀ ਇਕ ਪਿੰਡ ਹੈ, ਜਿਥੇ ਪਹਿਲਾਂ ਸੈਲਾਨੀਆਂ ਜਾਣ ਤੋਂ ਬਚਦੇ ਸਨ ਪਰ ਸਮੇਂ ਦੇ ਨਾਲ ਇਸ ਪਿੰਡ ਦੀ ਅਜਿਹੀ ਪਹਿਚਾਣ ਬਣ ਗਈ, ਜਿਸ ਦੀ ਵਜ੍ਹਾ ਨਾਲ ਸੈਲਾਨੀ ਇਥੇ ਇਕ ਵੱਖ ਤਰ੍ਹਾਂ ਦਾ ਤਜ਼ਰਬਾ ਲੈਣ ਲਈ ਆਉਂਦੇ ਹਨ।
ਕੇਰਲ ਵਿਚ ਤ੍ਰੀਸ਼ੁਰ ਜਿਲ੍ਹੇ ਦੇ ਮਰੋੱਤੀਚਲ ਪਿੰਡ, ਜਿਸ ਨੂੰ ਕਦੇ ਨਸ਼ੇ ਦੀ ਵਜ੍ਹਾ ਤੋਂ ਜਾਣਿਆ ਜਾਂਦਾ ਸੀ, ਅੱਜ ਇਸ ਜਗ੍ਹਾ ਨੂੰ ‘ਚੈਸ ਵਿਲੇਜ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੁਨੀਆਂ ਭਰ ਤੋਂ ਲੋਕ ਇਥੇ ਪਿੰਡ ਘੁੰਮਣ ਦੇ ਨਾਲ ਹੀ ਸ਼ਤਰੰਜ ਦੀ ਬਾਜੀ ਲਗਾਉਣ ਲਈ ਆਉਂਦੇ ਹਨ।
ਤ੍ਰੀਸ਼ੁਰ ਦੀ ਖੂਬਸੂਰਤ ਪਹਾੜੀਆਂ : ਤ੍ਰੀਸ਼ੁਰ ਦੀਆਂ ਪਹਾੜੀਆਂ ਵਿਚ ਵਸਿਆ ਇਹ ਪਿੰਡ ਘੁੰਮਣ ਲਈ ਹੁਣ ਬਹੁਤ ਸ਼ਾਂਤ ਹੈ ਪਰ ਇਹ ਪਿੰਡ ਹਮੇਸ਼ਾ ਤੋਂ ਅਜਿਹਾ ਨਹੀਂ ਸੀ। 1970 - 80 ਦੇ ਦਹਾਕੇ 'ਚ ਇਹ ਪਿੰਡ ਪੂਰੀ ਤਰ੍ਹਾਂ ਤੋਂ ਨਸ਼ੇ ਦੀ ਗ੍ਰਿਫ਼ਤ ਵਿਚ ਸੀ। ਸ਼ਰਾਬ ਅਤੇ ਜੁਏ ਦੇ ਕਾਰਨ ਇਥੇ ਬਹੁਤ ਮਾੜੀ ਹਾਲਾਤ ਸੀ। ਸ਼ਾਮ ਹੁੰਦੇ ਹੀ ਇਥੇ ਹਰ ਉਮਰ ਦੇ ਲੋਕ ਜੁਏ ਵਿਚ ਡੁੱਬ ਕੇ ਅਪਣੀ ਜ਼ਿੰਦਗੀ ਬਰਬਾਦ ਕਰਨ ਤੱਕ ਉਤਰ ਜਾਂਦੇ ਸਨ। ਪਰ ਹੁਣ ਇਥੇ ਤੁਹਾਨੂੰ ਲੋਕ ਚੈਸ ਖੇਡਦੇ ਨਜ਼ਰ ਆਉਣਗੇ।
ਇੰਝ ਬਦਲ ਗਿਆ ਪਿੰਡ : ਹੁਣ ਇਸ ਪਿੰਡ ਵਿਚ ਘੱਟ ਉਮਰ ਦੇ ਬੱਚੇ ਹੀ ਸ਼ਤਰੰਜ ਵਿਚ ਬਹੁਮੁੱਲੀ ਹੋ ਜਾਂਦੇ ਹਨ। ਲੋਕਾਂ ਦੇ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਜੁਏ ਜਾਂ ਸ਼ਰਾਬ ਲਈ ਸਮਾਂ ਬਰਬਾਦ ਕਰਨ। ਇਸ ਦਾ ਪੁੰਨ ਜਾਂਦਾ ਹੈ ਪਿੰਡ ਦੇ ਸੀ. ਉਂਨੀਕ੍ਰਿਸ਼ਣਨ ਨੂੰ। 70-80 ਦੇ ਦੌਰ 'ਚ, ਉਂਨੀਕ੍ਰਿਸ਼ਣਨ ਹਾਈਸਕੂਲ ਵਿਚ ਪੜ੍ਹਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਪਿੰਡ ਇਸ ਕਦਰ ਬਰਬਾਦ ਹੋਵੇ।
ਉਨ੍ਹਾਂ ਨੇ ਅਮਰੀਕਾ ਦੇ ਚੈਸ ਖਿਡਾਰੀ ਬੌਬੀ ਫਿਸ਼ਰ ਤੋਂ ਪ੍ਰਭਾਵਿਤ ਹੋ ਕੇ ਖੇਡ ਨੂੰ ਸਿੱਖਣ ਦਾ ਮਨ ਬਣਾਇਆ। ਗੁਆਂਢ ਦੇ ਪਿੰਡ ਵਿੱਚ ਜਾ ਕੇ ਉਹ ਚੈਸ ਸੀਖਦੇ ਅਤੇ ਪਿੰਡ ਵਾਲਿਆਂ ਨੂੰ ਸਿਖਾਉਂਦੇ।ਉਂਨੀਕ੍ਰਿਸ਼ਣਨ ਨੇ ਪਿੰਡ ਵਾਲਿਆਂ ਨੂੰ ਲਗਾਤਾਰ ਚੈਸ ਸੀਖਾਉਣਾ ਸ਼ੁਰੂ ਕੀਤਾ। ਹੌਲੀ - ਹੌਲੀ ਪੂਰੇ ਪਿੰਡ ਵਿਚ ਇਹ ਖੇਡ ਪਸੰਦੀਦਾ ਬਣ ਗਿਆ।
ਸ਼ਤਰੰਜ ਦਾ ਨਸ਼ਾ ਚੜ੍ਹਿਆ ਅਤੇ ਸ਼ਰਾਬ ਦਾ ਉਤਰ ਗਿਆ। ਫਿਲਹਾਲ, ਉਂਨੀਕ੍ਰਿਸ਼ਣਨ 59 ਸਾਲ ਦੇ ਹਨ। ਉਹ ‘ਮਰੋੱਤੀਚਲ’ ਪਿੰਡ ਵਿਚ ਇਕ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੀ ਦੁਕਾਨ 'ਤੇ ਪਿੰਡ ਦੇ ਸ਼ਤਰੰਜ ਖਿਡਾਰੀ ਜੁਟੇ ਰਹਿੰਦੇ ਹਨ। ਕ੍ਰਿਸ਼ਣਨ ਨੇ 600 ਤੋਂ ਜ਼ਿਆਦਾ ਲੋਕਾਂ ਨੂੰ ਚੈਸ ਖੇਡਣਾ ਸਿਖਾਇਆ ਹੈ। ਉਨ੍ਹਾਂ ਵਿਚੋਂ ਕੁੱਝ ਤਾਂ ਅਜਿਹੇ ਵੀ ਹਨ, ਜਿਨ੍ਹਾਂ ਨੇ ਸਟੇਟ ਲੈਵਲ 'ਤੇ ਮੈਡਲ ਜਿੱਤ ਚੁੱਕੇ ਹਨ।
ਪਿੰਡ ਦੇ ਨਾਮ ਦਰਜ ਹੈ ਰਿਕਾਰਡ : ਸਾਲ 2016 'ਚ ਇਸ ਪਿੰਡ ਦੇ ਨਾਮ ਇਕ ਸਮੇਂ ਵਿਚ ਹਜ਼ਾਰ ਤੋਂ ਜ਼ਿਆਦਾ ਖਿਡਾਰੀਆਂ ਦੇ ਸ਼ਤਰੰਜ ਖੇਡਣ ਦਾ ਏਸ਼ੀਅਨ ਰਿਕਾਰਡ ਵੀ ਹੋ ਗਿਆ। ਹੁਣ ਇਥੇ ਦੇ ਲੋਕ ਚੈਸ ਨਾਲ ਨਸ਼ੇ ਨੂੰ ਮਾਤ ਦੇ ਚੁਕੇ ਹਨ। ਆਰਥਕ ਹਾਲਾਤ ਵੀ ਪਿੰਡ ਦੇ ਪਹਿਲਾਂ ਨਾਲੋਂ ਬਿਹਤਰ ਹੋ ਰਹੇ ਹਨ। ਹੁਣ ਇਥੇ ਸੈਲਾਨੀ ਪਿੰਡ ਘੁੰਮਣ ਤੋਂ ਇਲਾਵਾ ਚੈਸ ਦੀ ਬਾਜ਼ੀ ਲਗਾਉਣ ਵੀ ਆਉਂਦੇ ਹਨ।