ਭਾਰਤ ਦੀ ਇਸ ਖ਼ੂਬਸੂਰਤ ਵੈਲੀ ਵਿਚ ਨਹੀਂ ਜਾ ਸਕਦੇ ਭਾਰਤੀ!

ਏਜੰਸੀ

ਜੀਵਨ ਜਾਚ, ਯਾਤਰਾ

ਦੱਖਣ ਵਿਚ ਕਾਰਾਕੋਰਮ ਰੇਂਜ ਅਤੇ ਉੱਤਰ ਵਿਚ ਕੁੰਨ ਲੂਨ ਪਹਾੜੀ ਸ਼੍ਰੇਣੀ ਦੇ...

Shaksgam valley which is not open to indians

ਨਵੀਂ ਦਿੱਲੀ: ਭਾਰਤ ਦੇ ਕਿਸੇ ਵੀ ਹਿੱਸੇ ਵਿਚ ਦੇਸ਼ ਦੇ ਲੋਕ ਘੁੰਮਣ ਜਾ ਸਕਦੇ ਹਨ। ਕੁੱਝ ਸਥਾਨਾਂ ਤੇ ਜਾਣ ਲਈ ਲੋਕਾਂ ਨੂੰ ਪਾਸ ਲੈਣਾ ਪੈਂਦਾ ਹੈ। ਪਰ ਕੁੱਝ ਅਜਿਹੀਆਂ ਥਾਵਾਂ ਵੀ ਮੌਜੂਦ ਹਨ ਜਿੱਥੇ ਭਾਰਤੀ ਨਾਗਰਿਕ ਨਹੀਂ ਜਾ ਸਕਦੇ। ਇਹਨਾਂ ਹੀ ਸਥਾਨਾਂ ਵਿਚੋਂ ਇਕ ਹੈ ਖੂਬਸੂਰਤ ਸ਼ਕਸਗਾਮ ਵੈਲੀ।

ਜੀ ਹਾਂ, ਭਾਰਤੀ ਲੋਕ ਇੱਥੇ ਨਹੀਂ ਜਾ ਸਕਦੇ। ਕਸ਼ਮੀਰ ਦੇ ਉੱਤਰੀ ਕਾਰਕੋਰਮ ਪਹਾੜਾਂ ਵਿਚੋਂ ਲੰਘਦੀ ਸ਼ਕਸਗਾਮ ਨਦੀ ਦੇ ਦੋਵਾਂ ਪਾਸਿਆਂ ਵਿਚ ਫੈਲਿਆ ਖੇਤਰ ਸ਼ਕਸਗਾਮ ਵਾਦੀ ਵਜੋਂ ਜਾਣਿਆ ਜਾਂਦਾ ਹੈ। ਇਸ ਵਾਦੀ ਨੂੰ ਟ੍ਰਾਂਸ ਕਾਰਾਕੋਰਮ ਟ੍ਰੈਕਟ ਵੀ ਕਿਹਾ ਜਾਂਦਾ ਹੈ।

ਦੱਖਣ ਵਿਚ ਕਾਰਾਕੋਰਮ ਰੇਂਜ ਅਤੇ ਉੱਤਰ ਵਿਚ ਕੁੰਨ ਲੂਨ ਪਹਾੜੀ ਸ਼੍ਰੇਣੀ ਦੇ ਵਿਚਕਾਰ ਸਥਿਤ ਸ਼ਕਸਗਾਮ ਘਾਟੀ ਲਗਭਗ 5,800 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲੀ ਹੋਈ ਹੈ। ਇਸ ਸਥਾਨ 'ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਜਿਸ ਕਾਰਨ ਇਹ ਖੇਤਰ ਅਜੇ ਵੀ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਅਤੇ ਇਸ ਦੀ ਕੁਦਰਤੀ ਸੁੰਦਰਤਾ ਜਿਉਂ ਦੀ ਤਿਉਂ ਬਣੀ ਹੋਈ ਹੈ।

ਇਹ ਅਧਿਕਾਰਤ ਤੌਰ 'ਤੇ ਭਾਰਤ ਦਾ ਹਿੱਸਾ ਹੈ, ਪਰ ਪਾਕਿਸਤਾਨ ਨੇ 1947-48 ਦੀ ਭਾਰਤ-ਪਾਕਿ ਜੰਗ ਵਿਚ ਕਬਜ਼ਾ ਕਰ ਲਿਆ ਸੀ। ਭਾਰਤ, ਪਾਕਿਸਤਾਨ ਅਤੇ ਚੀਨ ਤੋਂ ਇਲਾਵਾ, ਇਹ ਘਾਟੀ ਅਫਗਾਨਿਸਤਾਨ ਅਤੇ ਤਾਜਿਕਸਤਾਨ ਦੀ ਸਰਹੱਦ ਨਾਲ ਲੱਗਦੀ ਹੈ ਜਿਸ ਕਾਰਨ ਇਹ ਭਾਰਤ ਲਈ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਹੈ।

ਬਹੁਤ ਸਾਰੇ ਲੋਕ ਪਹਿਲੀ ਵਾਰ ਇਸ ਵਾਦੀ ਦਾ ਨਾਮ ਸੁਣ ਰਹੇ ਹੋਣਗੇ ਪਰ ਇਹ ਹਮੇਸ਼ਾਂ ਭਾਰਤ ਦੇ ਨਕਸ਼ੇ 'ਤੇ ਮੌਜੂਦ ਹੁੰਦਾ ਹੈ। ਦੁਨੀਆ ਦੇ ਕੁਝ ਉੱਚੇ ਪਹਾੜਾਂ ਨਾਲ ਘਿਰਿਆ ਇਹ ਖੇਤਰ ਪੀਓਕੇ ਦਾ ਹਿੱਸਾ ਹੈ। ਸਾਲ 1963 ਵਿਚ ਪਾਕਿਸਤਾਨ ਅਤੇ ਚੀਨ ਵਿਚਾਲੇ ਇਕ ਸਰਹੱਦੀ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਇਹ ਖੇਤਰ ਚੀਨੀ ਕਬਜ਼ੇ ਵਿਚ ਹੈ।

ਪਾਕਿਸਤਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਜਗ੍ਹਾ ਚੀਨ ਨੂੰ ਇੱਕ ਤੋਹਫੇ ਵਜੋਂ ਦਿੱਤੀ ਹੈ। ਇਹ ਖੇਤਰ ਭਾਰਤ-ਚੀਨ ਸਰਹੱਦ 'ਤੇ ਸਿਆਚਿਨ ਦੇ ਨੇੜੇ ਸਥਿਤ ਹੈ ਭਾਵ ਅਸਲ ਕੰਟਰੋਲ ਰੇਖਾ ਦੇ ਕੰਟਰੋਲ ਰੇਖਾ ਕੋਲ ਹੈ। ਹਾਲ ਹੀ ਵਿੱਚ ਇਹ ਵਾਦੀ ਉਸ ਵੇਲੇ ਸੁਰਖੀਆਂ ਵਿੱਚ ਆਈ ਜਦੋਂ ਚੀਨ ਨੇ ਇੱਥੇ ਸੜਕ ਨਿਰਮਾਣ ਸ਼ੁਰੂ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।