ਅੰਡੇਮਾਨ ਅਤੇ ਨਿਕੋਬਾਰ ਲਈ ਆਈਆਰਸੀਟੀਸੀ ਦਾ ਨਵਾਂ ਪੈਕੇਜ

ਏਜੰਸੀ

ਜੀਵਨ ਜਾਚ, ਯਾਤਰਾ

4 ਰਾਤਾਂ ਅਤੇ 5 ਦਿਨਾਂ ਹੋਵੇਗੀ ਯਾਤਰਾ

IRCTC andaman delights ex kolkata tour package

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਅਪਣੇ ਯਾਤਰੀਆਂ ਲਈ ਅੰਡੇਮਾਨ ਅਤੇ ਨਿਕੋਬਾਰ ਦੀਪ ਲਈ ਇਕ ਟੂਰ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਦੇ ਪੈਕੇਜ ਦੀ ਜਾਣਕਾਰੀ ਲੈ ਕੇ ਇਹਨਾਂ ਦੀਪਾਂ ਦੀ ਯਾਤਰਾ ਕੀਤੀ ਜਾ ਸਕਦੀ ਹੈ। ਇਸ ਟੂਰ ਪੈਕੇਜ ਦੀ ਸ਼ੁਰੂਆਤ ਹੋ ਰਹੀ ਹੈ ਕੇਵਲ 22 ਹਜ਼ਾਰ 299 ਰੁਪਏ ਤੋਂ। ਆਈਆਰਸੀਟੀਸੀ ਟੂਰਿਜ਼ਮ ਦੀ ਅਧਿਕਾਰਕ ਵੈਬਸਾਈਟ https://www.irctctourism.com/ ਅਨੁਸਾਰ ਚਾਰ ਰਾਤ ਅਤੇ ਪੰਜ ਦਿਨ ਦੇ ਇਸ ਟੂਰ ਪੈਕੇਜ ਤਹਿਤ ਯਾਤਰੀ ਪਾਸਪੋਰਟ ਬਲੇਅਰ ਅਤੇ ਹੈਵਲਾਕ ਦੀਪ ਵਰਗੇ ਬੇਹਦ ਖੂਬਸੂਰਤ ਸਥਾਨਾਂ ਦੀ ਸੈਰ ਕਰਨਗੇ।

ਇਸ ਪੈਕੇਜ ਤਹਿਤ ਟੂਰ ਦੀ ਸ਼ੁਰੂਆਤ ਕੋਲਕਾਤਾ ਤੋਂ ਹੋਵੇਗੀ। ਕੋਲਕਾਤਾ ਤੋਂ ਇੰਡੀਗੋ ਦੀ ਇਕਨਾਮੀ ਕਲਾਸ ਦੇ ਮਾਧਿਅਮ ਤੋਂ ਪੋਰਟ ਬਲੇਅਰ ਏਅਰਪੋਰਟ ਲਈ ਉਡਾਨ ਭਰੀ ਜਾਵੇਗੀ। IRCTC  ਟੂਰਿਜ਼ਮ ਦੇ ਵੈਬ ਪੋਰਟਲ 'ਤੇ ਦਿੱਤੀ ਜਾਣਕਾਰੀ ਅਨੁਸਾਰ ਇਹ ਟੂਰ 10 ਅਗਸਤ 2019 ਨੂੰ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਟੂਰ ਪੈਕੇਜ ਵਿਚ ਯਾਤਰੀਆਂ ਨੂੰ ਕਈ ਖੂਬਸੂਰਤ ਸਥਾਨਾਂ ਦੀ ਸੈਰ ਕਰਾਈ ਜਾਵੇਗੀ।

ਜਿਵੇਂ ਕਾਰਬਿਨ ਕਾਵ ਬੀਚ, ਮਾਨਵ ਵਿਗਿਆਨ ਮਿਊਜ਼ੀਅਮ, ਨੌਸੇਨਾ ਮਿਊਜ਼ੀਅਮ, ਸੇਲੁਲਰ ਜੇਲ੍ਹ, ਕਾਲਾ ਪੱਥਰ ਸਮੁੰਦਰ ਤੱਟ ਅਤੇ ਰਾਧਾਨਗਰ ਬੀਚ। ਟੂਰ ਦੌਰਾਨ ਟੂਰਿਸਟ ਨੂੰ ਸਨੋਕਰਲਿੰਗ, ਫੇਰੀ ਦੀ ਸਵਾਰੀ, ਕੋਰਲ ਰੀਫ ਆਦਿ ਦੇਖਣ ਦਾ ਅਨੁਭਵ ਮਿਲੇਗਾ। ਜੇ ਕੋਈ ਇਸ ਟੂਰ ਦਾ ਆਨੰਦ ਲੈਣਾ ਚਾਹੁੰਦਾ ਹੈ ਤਾਂ ਟੂਰ ਦੀ ਬੂਕਿੰਗ ਆਈਆਰਸੀਟੀਸੀ ਦੀ ਵੈਬਸਾਈਟ ਤੇ ਜਾ ਕੇ ਕਰ ਸਕਦਾ ਹੈ।

ਟੂਰ ਪੈਕੇਜ ਦਾ ਹਿੱਸਾ ਬਣਨ ਜਾ ਰਹੇ ਯਾਤਰੀ ਅਪਣੀ ਸੁਵਿਧਾ ਅਨੁਸਾਰ ਜਿਸ ਟੂਰ ਪੈਕੇਜ ਨੂੰ ਚੁਣਨਗੇ ਉਸ ਦੇ ਹਿਸਾਬ ਨਾਲ ਵੱਖ-ਵੱਖ ਪੈਸੇ ਦੇਣੇ ਹੋਣਗੇ। ਸ਼ੇਅਰਿੰਗ ਵਾਲੇ ਟੂਰ ਵਿਚ ਪ੍ਰਤੀ ਵਿਅਕਤੀ ਨੂੰ 22,299 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇੱਥੇ ਠਹਿਰਣ ਲਈ ਏਸੀ ਕਮਰੇ, ਦੀਪ 'ਤੇ ਜਾਣ ਲਈ ਪਰਮਿਟ ਪੈਸੇ, ਨਾਸ਼ਤਾ ਅਤੇ ਰਾਤ ਦਾ ਭੋਜਨ ਸ਼ਾਮਲ ਹੈ।