ਸੈਲਾਨੀਆਂ ਲਈ ਖਾਸ ਹੈ ਪਰਾਸ਼ਰ ਝੀਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਜੇਕਰ ਤੁਸੀਂ ਇਕੱਲੇ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਪਰਾਸ਼ਰ ਲੇਕ ਬਹੁਤ ਹੀ ਖੂਬਸੂਰਤ ਅਤੇ ਰੁਮਾਂਚਕ ਜਗ੍ਹਾ ਹੈ। ਜਿੱਥੇ ਜਾਣਾ ਬਿਲਕੁੱਲ...

Prashar Lake

ਜੇਕਰ ਤੁਸੀਂ ਇਕੱਲੇ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਪਰਾਸ਼ਰ ਲੇਕ ਬਹੁਤ ਹੀ ਖੂਬਸੂਰਤ ਅਤੇ ਰੁਮਾਂਚਕ ਜਗ੍ਹਾ ਹੈ। ਜਿੱਥੇ ਜਾਣਾ ਬਿਲਕੁੱਲ ਵੱਖਰਾ ਤਜ਼ਰਬਾ ਹੋਵੇਗਾ। ਹਿਮਾਚਲ ਪ੍ਰਦੇਸ਼ ਦੇ ਮੰਡੀ ਪਿੰਡ ਵਿਚ ਪਰਾਸ਼ਰ ਝੀਲ ਨੂੰ ਦੇਖਣ ਦਾ ਇਕ ਵੱਖਰਾ ਹੀ ਅਹਿਸਾਸ ਹੈ। 

ਸਮੁੰਦਰ ਤਲ ਤੋਂ 2730 ਮੀਟਰ ਦੀ ਉਚਾਈ ਉਤੇ ਮੰਡੀ ਤੋਂ 50 ਕਿਮੀ. ਦੀ ਦੂਰੀ ਉਤੇ ਉਤਰ ਪੂਰਬ ਦਿਸ਼ਾ ਵਿਚ ਇਹ ਝੀਲ ਵਸੀ ਹੋਈ ਹੈ। ਮਿੱਟੀ ਦਾ ਇਕ ਵੱਡਾ ਚੱਕਰੀਦਾਰ ਟੁਕੜਾ ਝੀਲ ਦੇ ਉਤੇ ਇਕ ਕੋਨੇ ਤੋਂ ਦੂਜੇ ਕੋਨੇ ਵਿਚ ਤੈਰਦਾ ਰਹਿੰਦਾ ਹੈ। ਇਸ ਦੀ ਹਾਜ਼ਰੀ ਝੀਲ ਦੀ ਖੂਬਸੂਰਤੀ ਵਿਚ ਹੋਰ ਵੀ ਨਿਖਾਰ ਲੈ ਆਉਂਦੀ ਹੈ।

ਇਹ ਝੀਲ ਇਕ ਪਸੰਦੀਦਾ ਪਿਕਨਿਕ ਸਪਾਟ ਵੀ ਹੈ। ਟ੍ਰੈਕਰਾਂ ਦੀ ਭੀੜ ਤਾਂ ਇੱਥੇ ਸਾਲ ਭਰ ਦੇਖਣ ਨੂੰ ਮਿਲਦੀ ਹੈ। ਸਰਦੀਆਂ ਵਿਚ ਇੱਥੇ ਦੀ ਟ੍ਰੈਕਿੰਗ ਬਹੁਤ ਹੀ ਰੁਮਾਂਚਕ ਹੁੰਦੀ ਹੈ। ਉਸ ਦੌਰਾਨ ਪਰਾਸ਼ਰ  ਝੀਲ ਪੂਰੀ ਤਰ੍ਹਾਂ ਜਮ ਜਾਂਦੀ ਹੈ। ਇਥੇ ਇਕ ਆਰਾਮ ਘਰ ਵੀ ਹੈ, ਜਿੱਥੇ ਤੁਸੀਂ ਰੁਕ ਕੇ ਤਸੱਲੀ ਨਾਲ ਇਸ ਹਸੀਨ ਵਾਦੀਆਂ ਦਾ ਨਜ਼ਾਰਾ ਅਪਣੇ ਕੈਮਰੇ ਵਿਚ ਕੈਦ ਕਰ ਸਕਦੇ ਹੋ। 

ਜੇਕਰ ਤੁਸੀਂ ਬਰਫ ਨਾਲ ਸਜਿਆ ਪਰਾਸ਼ਰ ਲੇਕ ਵੇਖਣਾ ਚਾਹੁੰਦੇ ਹੋ ਤਾਂ ਦਸੰਬਰ ਤੋਂ ਫਰਵਰੀ ਵਿਚ ਇੱਥੇ ਆਉਣ ਦਾ ਪਲਾਨ ਬਣਾਓ। ਅਜਿਹਾ ਲੱਗਦਾ ਹੈ ਜਿਵੇਂ ਕੁਦਰਤ ਨੇ ਝੀਲ ਦੇ ਉਤੇ ਅਤੇ ਆਲੇ ਦੁਆਲੇ ਬਰਫ ਦੀ ਚਾਦਰ ਵਿਛਾ ਰੱਖੀ ਹੈ। ਅਪ੍ਰੈਲ ਤੋਂ ਮਈ ਮਹੀਨੇ ਵਿਚ ਵੀ ਇੱਥੇ ਆ ਕੇ ਜੱਮ ਕੇ ਮਸਤੀ ਕਰ ਸਕਦੇ ਹੋ।