ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 11 ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਮਿਸੌਰੀ ਸੂਬੇ ਦੀ ਇਕ ਝੀਲ ਵਿਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬ ਜਾਣ ਕਾਰਨ 11 ਲੋਕਾਂ ਦੇ ਮਰਨ ਦੀ ਖ਼ਬਰ ਹੈ। ਸਥਾਨਕ ਸ਼ੇਰਿਫ਼ ਨੇ ਇਹ ਜਾਣਕਾਰੀ ਦਿਤੀ.........

Diving team looking for tourists

ਬਰਾਨਸਨ (ਅਮਰੀਕਾ) : ਅਮਰੀਕਾ ਦੇ ਮਿਸੌਰੀ ਸੂਬੇ ਦੀ ਇਕ ਝੀਲ ਵਿਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬ ਜਾਣ ਕਾਰਨ 11 ਲੋਕਾਂ ਦੇ ਮਰਨ ਦੀ ਖ਼ਬਰ ਹੈ। ਸਥਾਨਕ ਸ਼ੇਰਿਫ਼ ਨੇ ਇਹ ਜਾਣਕਾਰੀ ਦਿਤੀ। ਸਟੋਨ ਕਾਊਂਟੀ ਸ਼ੇਰਿਫ਼ ਡਾਉਗ ਰੇਡਰ ਨੇ ਕਿਹਾ ਕਿ ਬ੍ਰਾਨਸਨ ਦੀ ਟੇਬਲ ਰੌਕ ਝੀਲ ਵਿਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਦੇ ਸ਼ਿਕਾਰ ਪੰਜ ਲੋਕ ਹਾਲੇ ਵੀ ਲਾਪਤਾ ਹਨ ਜਦਕਿ ਸੱਤ ਹੋਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕੌਕਸ ਮੈਡੀਕਲ ਸੈਂਟਰ ਬ੍ਰਾਨਸਨ ਦੇ ਬੁਲਾਰੇ ਬ੍ਰੈਂਡੀ ਕਲਿੰਫ਼ਟਨ ਨੇ ਕਿਹਾ ਕਿ ਹਾਦਸੇ ਦੇ ਕੁੱਝ ਸਮੇਂ ਬਾਅਦ ਹੀ ਚਾਰ ਬਾਲਗ਼ ਅਤੇ ਤਿੰਨ ਬੱਚੇ ਹਸਪਤਾਲ ਲਿਆਂਦੇ ਗਏ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਦੋ ਬਾਲਗ਼ਾਂ ਦੀ ਹਾਲਤ ਗੰਭੀਰ ਹੈ। ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਰੇਡਰ ਨੇ ਕਿਹਾ ਕਿ ਤੂਫ਼ਾਨੀ ਮੌਸਮ ਕਾਰਨ ਇਹ ਕਿਸ਼ਤੀ ਡੁੱਬ ਗਈ। ਉਨ੍ਹਾਂ ਦਸਿਆ ਕਿ ਝੀਲ ਵਿਚ ਮੌਜੂਦ ਇਕ ਹੋਰ ਕਿਸ਼ਤੀ ਸੁਰੱਖਿਅਤ ਕਿਨਾਰੇ ਤਕ ਪਹੁੰਚ ਗਈ। ਮਿਸੌਰੀ ਦੇ ਸਪਰਿੰਗ ਫ਼ੀਲਡ ਵਿਚ ਕੌਮੀ ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਸਟੀਵ ਲਿੰਡਨਬਰਗ ਨੇ ਕਿਹਾ ਕਿ ਏਜੰਸੀ ਨੇ ਬ੍ਰਾਨਸਨ ਇਲਾਕੇ ਵਿਚ ਵੀਰਵਾਰ ਸ਼ਾਮ ਨੂੰ ਭਿਆਨਕ ਤੂਫ਼ਾਨ ਦੀ ਚਿਤਾਵਨੀ ਦਿਤੀ ਸੀ।

ਇਸ ਦੌਰਾਨ ਕਰੀਬ 95 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚਲਣ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਇਕ ਚੇਤਾਵਨੀ ਹੈ ਜਿਸ ਵਿਚ ਲੋਕਾਂ ਨੂੰ ਸ਼ਰਨ ਲੈਣ ਲਈ ਕਿਹਾ ਗਿਆ ਹੈ। ਰੇਡਰ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਤਲਾਸ਼ ਲਈ ਗੋਤਾਖ਼ੋਰਾਂ ਦੀਆਂ ਕਈ ਟੀਮਾਂ ਲੱਗੀਆਂ ਹੋਈਆਂ ਹਨ।        (ਪੀ.ਟੀ.ਆਈ)