ਸਮਰ ਵਿਕੇਸ਼ਨ 2020: ਪਰਿਵਾਰ ਨਾਲ ਟੂਰ ’ਤੇ ਜਾਣਾ ਹੈ ਤਾਂ ਹੁਣ ਤੋਂ ਕਰੋ ਤਿਆਰੀ
ਅਜਿਹੇ ਵਿਚ ਪਹਿਲਾਂ ਤੋਂ ਹੀ ਪਲਾਨਿੰਗ ਕਰ ਲਈ ਜਾਵੇ...
ਨਵੀਂ ਦਿੱਲੀ: ਗਰਮੀਆਂ ਦੀਆਂ ਛੁੱਟੀਆਂ ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਲਈ ਬੇਸ਼ੱਕ ਰਾਹਤ ਲੈ ਕੇ ਆਉਂਦੀਆਂ ਹਨ। ਇਹ ਉਹ ਸਮਾਂ ਹੁੰਦਾ ਹੈ ਜਦੋਂ ਗਰਮੀ ਸ਼ੁਰੂ ਹੁੰਦੇ ਹੀ ਉੱਤਰ ਭਾਰਤ ਦੇ ਲੋਕ ਰਾਹਤ ਲਈ ਹਿਲ ਸਟੇਸ਼ਨਾਂ ਦਾ ਰੁਖ ਕਰਨ ਲਗਦੇ ਹਨ।
ਬੇਸ਼ੱਖ ਤੁਸੀਂ ਵੀ ਅਜਿਹਾ ਹੀ ਕਰਦੇ ਹੋਵੋਗੇ। ਜੇ ਇਸ ਸਾਲ ਤੁਸੀਂ ਵੀ ਸਮਰ ਵਿਕੇਸ਼ਨ ਲਈ ਕਿਤੇ ਜਾਣਾ ਚਾਹੁੰਦੇ ਹੋ ਤਾਂ ਬਿਹਤਰ ਹੋਵੇਗਾ ਕਿ ਹੁਣੇ ਤੋਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਲਈ ਜਾਵੇ। ਦਰਅਸਲ ਗਰਮੀਆਂ ਵਿਚ ਪਹਾੜਾਂ ਤੇ ਲੋਕਾਂ ਦੀ ਇੰਨੀ ਭੀੜ ਹੁੰਦੀ ਹੈ ਕਿ ਪੈਰ ਰੱਖਣ ਦੀ ਥਾਂ ਨਹੀਂ ਮਿਲਦੀ।
ਅਜਿਹੇ ਵਿਚ ਪਹਿਲਾਂ ਤੋਂ ਹੀ ਪਲਾਨਿੰਗ ਕਰ ਲਈ ਜਾਵੇ। ਧਿਆਨ ਰਹੇ ਕਿ ਛੁੱਟੀਆਂ ਦੀ ਯੋਜਨਾ ਬਣਾਉਣ ਲਈ ਪਰਵਾਰ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ। ਛੁੱਟੀਆਂ ਦਾ ਅਸਲੀ ਮਜ਼ਾ ਉਦੋਂ ਹੈ ਜਦੋਂ ਪਰਵਾਰ ਵਿਚ ਸਾਰੇ ਪਸੰਦੀਦਾ ਥਾਂ ਤੇ ਘੁੰਮਣ ਜਾਣ ਜਾਂ ਘਟ ਤੋਂ ਘਟ ਅਜਿਹੀਆਂ ਥਾਵਾਂ ਦੇ ਜਾਣ ਜਿੱਥੇ ਪਰਿਵਾਰ ਦੇ ਜ਼ਿਆਦਾ ਮੈਂਬਰ ਜਾਣ ਲਈ ਰਾਜ਼ੀ ਹੋਣ।
ਇਸ ਤੋਂ ਬਾਅਦ ਕਿੱਥੇ ਰਹਿਣਾ ਹੈ ਅਤੇ ਕਿੱਥੇ ਜਾਣਾ ਹੈ ਇਸ ਬਾਰੇ ਯੋਜਨਾ ਬਣਾਉਣੀ ਚਾਹੀਦੀ ਹੈ। ਇਸ ਦੇ ਲਈ ਇੰਟਰਨੈਟ ਤੇ ਡੈਸਟੀਨੇਸ਼ਨ ਅਤੇ ਬਾਕੀ ਚੀਜ਼ਾਂ ਨੂੰ ਲੈ ਕੇ ਸਰਚ ਕਰ ਲਈ ਜਾਵੇ। ਜਦੋਂ ਘੁੰਮਣ ਲਈ ਥਾਵਾਂ ਦੀ ਚੋਣ ਕਰ ਰਹੇ ਹੋਵੋ ਤਾਂ ਬੱਚਿਆਂ ਦੀ ਰਾਇ ਜ਼ਰੂਰ ਲਈ ਜਾਵੇ।
ਇਸ ਦੇ ਨਾਲ ਹੀ ਅਪਣੀ ਪਸੰਦ ਅਤੇ ਅਪਣੇ ਲਾਇਫ ਪਾਰਟਨਰ ਦੀ ਪਸੰਦ ਦਾ ਵੀ ਧਿਆਰ ਰੱਖੋ। ਜੇ ਥਾਂ ਦੀ ਚੋਣ ਕਰਨ ਵਿਚ ਮੁਸ਼ਕਲ ਹੋ ਰਹੀ ਹੈ ਤਾਂ ਸਾਰੇ ਮੈਂਬਰਾਂ ਦੀ ਵੋਟਿੰਗ ਕਰਵਾ ਲਓ।
ਸਮਰ ਵਿਕੇਸ਼ਨ ਲਈ ਜਾਣ ਲਈ ਤੁਸੀਂ ਬੱਸ, ਫਲਾਈਟ, ਟ੍ਰੇਨ ਆਦਿ ਦੀ ਚੋਣ ਕਰ ਸਕਦੇ ਹੋ। ਅਜਿਹੀ ਥਾਂ ਦੀ ਚੋਣ ਕਰੋ ਕਿ ਜਿੱਥੇ ਤੁਸੀਂ ਅਪਣੇ ਸਾਧਨ ਨੂੰ ਲੈਜਾ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।