ਦੇਖੋ ਬਨਾਰਸ ਦਾ ਅਨੋਖਾ ਮਿਊਜ਼ੀਅਮ

ਏਜੰਸੀ

ਜੀਵਨ ਜਾਚ, ਯਾਤਰਾ

ਇੱਥੇ ਚੀਜ਼ਾਂ ਨੂੰ ਛੂਹਿਆ ਨਹੀਂ ਮਹਿਸੂਸ ਕੀਤਾ ਜਾਂਦਾ ਹੈ।

Varanasi virtual museum is very unique pm modi visit here

ਨਵੀਂ ਦਿੱਲੀ: ਭਗਵਾਨ ਭੋਲਾਨਾਥ ਨਗਰੀ ਕਾਸ਼ੀ ਜਾਣ ਵਾਲੇ ਜ਼ਿਆਦਾਤਰ ਲੋਕ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਅਤੇ ਗੰਗਾ ਇਸ਼ਨਾਨ ਕਰਦ ਹਨ। ਉੱਥੇ ਹੀ ਸਾਰਨਾਥ ਸਮੇਤ ਕਈ ਹੋਰ ਵੀ ਬਹੁਤ ਸਾਰੇ ਸਥਾਨ ਹਨ। ਇਹਨਾਂ ਤੋਂ  ਇਲਾਵਾ ਮਾਨ ਮਹਿਲ ਘਾਟ ਤੇ ਸਥਿਤ ਵਰਚੁਅਲ ਰਿਐਲਿਟੀ ਮਿਊਜ਼ੀਅਮ ਕਾਸ਼ੀ ਦੀ ਸ਼ਾਨ ਵਿਚ ਚਾਰ ਚੰਨ ਲਗਾ ਰਿਹਾ ਹੈ। ਇਸ ਮਿਊਜ਼ੀਅਮ ਵਿਚ ਪਹੁੰਚ ਕੇ ਕੁੱਝ ਵੀ ਛੂਹ ਨਹੀਂ ਸਕਦੇ ਪਰ ਮਹਿਸੂਸ ਕਰ ਸਕਦੇ ਹਾਂ।

ਮਿਊਜ਼ੀਅਮ ਅੰਦਰ ਸਥਿਤ ਇਕ ਮੰਦਿਰ ਦੀ ਘੰਟੀ ਨੂੰ ਛੂੰਹਦੇ ਹੀ ਘੰਟੇ ਦੀ ਆਵਾਜ਼ ਅਤੇ ਸ਼ਿਵਲਿੰਗ 'ਤੇ ਫੁੱਲਾਂ ਦੀ ਵਰਖਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਬਨਾਰਸੀ ਪਾਨ ਅਤੇ ਕਾਸ਼ੀ ਦੀਆਂ ਮਸ਼ਹੂਰ ਗਲੀਆਂ ਵੀ ਦੇਖਣ ਨੂੰ ਮਿਲਣਗੀਆਂ। ਇੱਥੇ ਥ੍ਰੀਡੀ ਵੀਡੀਉ ਦੇ ਦਰਵਾਜ਼ੇ ਵਿਚ ਕਾਸ਼ੀ ਪ੍ਰਵਾਹ ਨਾਲ ਬਣੇ ਮੰਦਿਰਾਂ ਦਾ ਇਤਿਹਾਸ ਦੇਖਣ ਨੂੰ ਮਿਲੇਗਾ।

ਇਸ ਤੋਂ ਬਾਅਦ ਚੌਰਾਹੇ ਤੋਂ ਦਸ਼ਾਸ਼ਵਮੇਧ ਘਾਟ ਲਈ ਜਾਣਾ ਪਵੇਗਾ ਅਤੇ ਇੱਥੋਂ ਮਾਨ ਮਹਿਲ ਘਾਟ ਲਈ ਰਾਸਤਾ ਨਿਕਲਦਾ ਹੈ।