ਇਹ ਹਨ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰ, ਘੁੰਮ ਕੇ ਜਾਣੋ ਇੱਥੋਂ ਦੀ ਵਿਰਾਸਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕਈ ਲੋਕਾਂ ਨੂੰ ਵਿਰਾਸਤੀ ਅਤੇ ਇਤਿਹਾਸਕ ਥਾਵਾਂ ’ਤੇ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੁੰਦਾ ਹੈ।

These are world's oldest cities

ਨਵੀਂ ਦਿੱਲੀ: ਕਈ ਲੋਕਾਂ ਨੂੰ ਵਿਰਾਸਤੀ ਅਤੇ ਇਤਿਹਾਸਕ ਥਾਵਾਂ ’ਤੇ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀਆਂ ਹੀ ਥਾਵਾਂ ’ਤੇ ਜਾਣ ਦਾ ਸ਼ੌਂਕ ਹੈ ਤਾਂ ਅੱਜ ਅਸੀਂ ਤੁਹਾਨੂੰ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ। ਇਹ ਥਾਵਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਹਨ।

ਹੋਰ ਪੜ੍ਹੋ: Railway Recruitment:10ਵੀਂ ਪਾਸ ਤੇ ITI ਵਾਲਿਆਂ ਲਈ ਨਿਕਲੀਆਂ ਭਰਤੀਆਂ, ਅੱਜ ਤੋਂ ਕਰੋ ਅਪਲਾਈ

ਏਥਨਜ਼ (ਗ੍ਰੀਸ)

ਏਥਨਜ਼ (Athens) ਨੂੰ ਏਥੀਨਾ ਵੀ ਕਿਹਾ ਜਾਂਦਾ ਹੈ।3000 ਸਾਲ ਪੁਰਾਣਾ ਇਹ ਸ਼ਹਿਰ ਗ੍ਰੀਸ ਦੀ ਰਾਜਧਾਨੀ ਹੈ। ਇਸ ਦੇ ਨਾਲ ਹੀ ਏਥਨਜ਼ ਗ੍ਰੀਸ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਇੱਕ ਹੈ। ਇਸ ਪੁਰਾਣੇ ਸ਼ਹਿਰ ਵਿਚ ਦੇਖਣ ਲਈ ਬਹੁਤ ਸਾਰੀਆਂ ਥਾਵਾਂ ਹਨ। ਇੱਥੋਂ ਦੀਆਂ ਪ੍ਰਾਚੀਨ ਇਮਾਰਤਾਂ ਪੂਰੀ ਦੁਨੀਆ ਵਿਚ ਮਸ਼ਹੂਰ ਹਨ।

ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਪਾਰਟੀ ਵਰਕਰਾਂ ਨੂੰ ਸਲਾਹ, 'AAP ਵਿਚ ਆਏ ਹੋ ਤਾਂ ਅਹੁਦੇ ਦੀ ਇੱਛਾ ਨਾ ਰੱਖਿਓ'

ਦਮਸ਼ਕ (ਸੀਰੀਆ)

ਪ੍ਰਾਚੀਨ ਦਮਸ਼ਕ (Damascus) ਸ਼ਹਿਰ ਸੀਰੀਆ ਦਾ ਇਤਿਹਾਸਕ ਸ਼ਹਿਰ ਹੈ। ਇੱਥੇ ਕਈ ਇਤਿਹਾਸਕ ਚਰਚ ਅਤੇ ਮਸਜਿਦ ਹਨ। ਮਾਰਚ 2011 ਵਿਚ ਸੀਰੀਆਈ ਗ੍ਰਹਿ ਯੁੱਧ ਕਾਰ ਇੱਥੋਂ ਦੇ ਸੈਰ-ਸਪਾਟੇ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਉੱਥੇ ਹੀ ਯੁੱਧ ਦੇ ਚਲਦਿਆਂ ਕਈ ਪੁਰਾਣੀਆਂ ਇਮਾਰਤਾਂ ਬਰਬਾਦ ਹੋ ਚੁੱਕੀਆਂ ਹਨ ਪਰ ਫਿਰ ਵੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਸ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ: 9/11 ਦੀ ਘਟਨਾ ਮਨੁੱਖਤਾ 'ਤੇ ਹਮਲਾ, ਯਾਦ ਰੱਖਣਾ ਹੋਵੇਗਾ ਅਤਿਵਾਦੀ ਘਟਨਾਵਾਂ ਦਾ ਸਬਕ- ਪੀਐਮ ਮੋਦੀ

ਬੇਰੂਤ (ਲੇਬਨਾਨ)

ਬੇਰੂਤ (Beirut) ਲੇਬਨਾਨ ਦੀ ਰਾਜਧਾਨੀ ਅਤੇ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਲੇਬਨਾਨ ਦਾ ਸਭਿਆਚਾਰਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਕੇਂਦਰ ਵੀ ਹੈ। ਇੱਥੋਂ ਦੇ ਸਥਾਨਕ ਬਾਜ਼ਾਰ ਅਤੇ ਪੁਰਾਣੀਆਂ ਇਮਾਰਤਾਂ ਪੂਰੀ ਦੁਨੀਆ ਵਿਚ ਮਸ਼ਹੂਰ ਹਨ।

ਹੋਰ ਪੜ੍ਹੋ: ਮੁੰਬਈ: 30 ਸਾਲਾ ਔਰਤ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, ਪੀੜਤ ਮਹਿਲਾ ਨੇ ਤੀਜੇ ਦਿਨ ਤੋੜਿਆ ਦਮ

ਯੇਰੂਸ਼ਲਮ (ਇਜ਼ਰਾਈਲ)

ਯੇਰੂਸ਼ਲਮ (Jerusalem) ਇਜ਼ਰਾਈਲ ਦਾ ਇਕ ਪ੍ਰਾਚੀਨ ਅਤੇ ਇਤਿਹਾਸਕ ਸ਼ਹਿਰ ਹੈ। ਇਹ ਸ਼ਹਿਰ ਅਸਲ ਵਿਚ ਯਹੂਦੀਆਂ ਦਾ ਸ਼ਹਿਰ ਸੀ ਪਰ ਬਾਅਦ ਵਿਚ ਇਹ ਸ਼ਹਿਰ ਈਸਾਈਆਂ ਅਤੇ ਮੁਸਲਮਾਨਾਂ ਲਈ ਵੀ ਇਕ ਪਵਿੱਤਰ ਸਥਾਨ ਬਣ ਗਿਆ। ਯੇਰੂਸ਼ਲਮ ਵਿਚ ਲਗਭਗ ਸਿਨੇਗਾਗ, ਚਰਚਾਂ, ਮਸਜਿਦਾਂ ਅਤੇ ਬਹੁਤ ਸਾਰੀਆਂ ਪ੍ਰਾਚੀਨ ਕਬਰਾਂ ਦੇ ਨਾਲ ਅਜਾਇਬ ਘਰ ਵੀ ਹਨ। ਇਸ ਤੋਂ ਇਲਾਵਾ ਪੁਰਾਣੇ ਅਤੇ ਨਵੇਂ ਸ਼ਹਿਰ ਵਿਚ ਘੁੰਮਣ ਲਈ ਬਹੁਤ ਸਾਰੀਆਂ ਥਾਵਾਂ ਹਨ।

ਹੋਰ ਪੜ੍ਹੋ: ਕਰਨਾਲ ਲਾਠੀਚਾਰਜ: ਪ੍ਰਸ਼ਾਸਨ ਨੇ ਮੰਨੀ ਕਿਸਾਨਾਂ ਦੀ ਗੱਲ, SDM ਖਿਲਾਫ਼ ਹੋਵੇਗੀ ਨਿਆਇਕ ਜਾਂਚ

ਪਲੋਵਦੀਵ (ਬੁਲਗਾਰੀਆ)

ਪਲੋਵਦੀਵ ਨੂੰ ਅਕਸਰ ਬੁਲਗਾਰੀਆ ਵਿਚ 'ਸੱਤ ਪਹਾੜੀਆਂ ਦਾ ਸ਼ਹਿਰ' ਕਿਹਾ ਜਾਂਦਾ ਹੈ। ਇੱਥੇ ਸੈਰ ਸਪਾਟੇ ਲਈ ਬਹੁਤ ਸਾਰੀਆਂ ਥਾਵਾਂ ਹਨ। ਧਾਰਮਿਕ ਸਥਾਨਾਂ ਤੋਂ ਇਲਾਵਾ ਇੱਥੇ ਬਹੁਤ ਸਾਰੇ ਪਾਰਕ ਅਤੇ ਸਟੇਡੀਅਮ ਵੀ ਹਨ।