ਦਿੱਲੀ ਦੀ ਇਸ ਭਿਆਨਕ ਨਦੀ ਤੋਂ ਰਹੋ ਦੂਰ, ਨਹੀਂ ਤਾ...
ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਇਲਾਕੇ ਵਿਚ ਰਾਤ ਨੂੰ ਰੋਣ ਅਤੇ...
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਨਾ ਸਿਰਫ ਅਪਣੇ ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ ਲਈ ਮਸ਼ਹੂਰ ਹੈ ਬਲਕਿ ਇੱਥੇ ਦਾ ਜ਼ਾਇਕੇਦਾਰ ਭੋਜਨ ਵੀ ਕਾਫੀ ਮਸ਼ਹੂਰ ਹੈ। ਪਰ ਇੱਥੇ ਕਈ ਅਜਿਹੀਆਂ ਥਾਵਾਂ ਵੀ ਹਨ ਜਿੱਥੇ ਰੁਹਾਨੀ ਤਾਕਤਾਂ ਦਾ ਕਬਜ਼ਾ ਹੋਣ ਦਾ ਦਾਅਵਾ ਕੀਤਾ ਜਾੰਦਾ ਹੈ। ਇਹਨਾਂ ਵਿਚੋਂ ਤੁਸੀਂ ਦਿੱਲੀ ਕੈਂਟ ਰੋਡ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ।
ਪਰ ਅੱਜ ਅਸੀਂ ਤੁਹਾਨੂੰ ਦਿੱਲੀ ਦੀ ਇਕ ਅਜਿਹੀ ਨਦੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਚਰਚੇ ਦੂਰ ਦੂਰ ਤਕ ਹਨ। ਪੱਛਮੀ ਦਿੱਲੀ ਦੇ ਰੋਹਿਣੀ ਇਲਾਕੇ ਵਿਚ ਵਹਿਣ ਵਾਲੀ ਇਕ ਨਦੀ ਹੈ, ਜਿਸ ਦੇ ਆਸ-ਪਾਸ ਬਹੁਤ ਹਰਿਆਲੀ ਅਤੇ ਵਿਊ ਵੀ ਸ਼ਾਨਦਾਰ ਹੈ ਪਰ ਇਹ ਇਲਾਕਾ ਦੇਖਣ ਵਿਚ ਜਿੰਨਾ ਸ਼ਾਨਦਾਰ ਹੈ ਉੰਨਾ ਹੀ ਖਤਰਨਾਕ ਵੀ। ਇਸ ਨਦੀ ਨੂੰ ਖੂਨੀ-ਖਾਨ ਝੀਲ ਜਾਂ ਖੂਨੀ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਇਲਾਕੇ ਵਿਚ ਰਾਤ ਨੂੰ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ। ਇਸ ਨਦੀ ਅਤੇ ਆਸ-ਪਾਸ ਦੇ ਇਲਾਕਿਆਂ ਤੇ ਕਿਸੇ ਆਤਮਾ ਦਾ ਸਾਇਆ ਹੈ ਜਾਂ ਨਹੀਂ ਇਸ ਬਾਰੇ ਪੁਖਤਾ ਤੌਰ ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਲੋਕਾਂ ਮੁਤਾਬਕ ਜਿਸ ਤਰ੍ਹਾਂ ਇੱਥੇ ਆਏ ਦਿਨ ਮੌਤਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਉਸ ਨਾਲ ਲੋਕਾਂ ਦੇ ਦਿਲਾਂ ਵਿਚ ਡਰ ਬੈਠ ਗਿਆ ਹੈ।
ਰਿਪੋਰਟਸ ਅਨੁਸਾਰ ਇਸ ਨਦੀ ਨੂੰ ਖੂਨੀ ਨਦੀ ਇਸ ਲਈ ਕਿਹਾ ਜਾਂਦਾ ਹੈ ਕਿਉਂ ਕਿ ਇੱਥੇ 1857 ਦੀ ਲੜਾਈ ਦੌਰਾਨ ਜੋ ਵੀ ਬਾਗ਼ੀ ਜਾਂ ਅੰਗਰੇਜ਼ ਮਾਰੇ ਜਾਂਦੇ ਸਨ ਉਹਨਾਂ ਦੀਆਂ ਲਾਸ਼ਾਂ ਨੂੰ ਇਸ ਨਦੀ ਵਿਚ ਸੁੱਟ ਦਿੱਤਾ ਜਾਂਦਾ ਸੀ। ਉਦੋਂ ਤੋਂ ਨਦੀ ਨੂੰ ਖੂਨੀ ਨਦੀ ਮੰਨ ਲਿਆ ਗਿਆ।
ਇੱਥੇ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇਸ ਖੂਨੀ ਨਦੀ ਦੇ ਪਾਣੀ ਨੂੰ ਜੋ ਵੀ ਛੂੰਹਦਾ ਹੈ ਨਦੀ ਉਸ ਨੂੰ ਖਾ ਜਾਂਦੀ ਹੈ ਅਤੇ ਉਸ ਦੀ ਬਾਡੀ ਵੀ ਹੱਥ ਨਹੀਂ ਲੱਗਦੀ। ਇੱਥੇ ਹੁਣ ਤਕ ਕਈ ਲੋਕ ਅਪਣੀ ਜਾਨ ਗੁਆ ਚੁੱਕੇ ਹਨ।
ਇਹਨਾਂ ਮੌਤਾਂ ਦਾ ਕਾਰਣ ਸੁਸਾਈਡ ਹੈ ਜਾਂ ਕੁੱਝ ਹੋਰ ਇਹ ਤਾਂ ਨਹੀਂ ਪਤਾ, ਪਰ ਲੋਕਾਂ ਦਾ ਦਾਅਵਾ ਹੈ ਕਿ ਜੋ ਲੋਕ ਇੱਥੇ ਮਰਦੇ ਹਨ ਉਹਨਾਂ ਦੀ ਆਤਮਾ ਇੱਥੇ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਜਾਨ ਲੈ ਲੈਂਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।