ਰਾਤੋ-ਰਾਤ ਨਦੀ ਦਾ ਰੰਗ ਹੋਇਆ ਲਾਲ, ਕਾਰਨ ਜਾਣ ਲੋਕ ਹੋਏ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੱਖਣੀ ਕੋਰੀਆ ਅਤੇ ਉੱਤਰ ਕੋਰੀਆ ਦੀ ਸਰਹੱਦ ਦੇ ਕੋਲ ਵਹਿਣ ਵਾਲੀ ਇਮਜਿਨ ਨਦੀ ਵਿਚ ਕੁਝ ਅਜਿਹਾ ਹੋਇਆ ਕਿ ਇੱਥੋਂ ਦਾ ਪਾਣੀ ਲਾਲ ਹੋ ਗਿਆ।

Red River

ਕੋਰੀਆ: ਆਮ ਤੌਰ ‘ਤੇ ਨਦੀਆਂ ਦੇ ਪਾਣੀ ਦਾ ਰੰਗ ਸਾਫ ਹੋਣ ਤੋਂ ਇਲਾਵਾ ਮਿੱਟੀ ਰੰਗਾ ਹੁੰਦਾ ਹੈ। ਪਰ ਦੱਖਣੀ ਕੋਰੀਆ ਅਤੇ ਉੱਤਰ ਕੋਰੀਆ ਦੀ ਸਰਹੱਦ ਦੇ ਕੋਲ ਵਹਿਣ ਵਾਲੀ ਇਮਜਿਨ ਨਦੀ ਵਿਚ ਕੁਝ ਅਜਿਹਾ ਹੋਇਆ ਕਿ ਇੱਥੋਂ ਦਾ ਪਾਣੀ ਲਾਲ ਹੋ ਗਿਆ। ਨਦੀ ਦੇ ਇਸ ਬਦਲੇ ਰੂਪ ਨੂੰ ਦੇਖ ਕੇ ਪਹਿਲਾਂ ਤਾਂ ਆਸਪਾਸ ਰਹਿਣ ਵਾਲੇ ਲੋਕ ਵੀ ਹੈਰਾਨ ਰਹਿ ਗਏ। ਦਰਅਸਲ ਦੱਖਣੀ ਕੋਰੀਆ ਵਿਚ ਅਫਰੀਕੀ ਸਵਾਇਨ ਫੀਵਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਬੁਖ਼ਾਰ ਸੂਰਾਂ ਦੇ ਨਾਲ ਫੈਲਦਾ ਹੈ।

ਅਜਿਹੇ ਵਿਚ ਸਰਕਾਰੀ ਪੱਧਰ ‘ਤੇ ਸੂਰਾਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਤਹਿਤ ਸੂਰਾਂ ਨੂੰ ਵੱਡੀ ਗਿਣਤੀ ਵਿਚ ਮਾਰਿਆ ਜਾ ਰਿਹਾ ਹੈ। ਦੱਖਣੀ ਕੋਰੀਆ ਦੀ ਸਰਕਾਰ ਨੇ ਇਸ ਮੁਹਿੰਮ ਵਿਚ ਹੁਣ ਤੱਕ 3.8 ਲੱਖ ਸੂਰਾਂ ਨੂੰ ਮਾਰ ਦਿੱਤਾ ਹੈ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਸਵਾਈਨ ਫੀਵਰ ਦਾ ਪਹਿਲਾ ਮਾਮਲਾ ਸਤੰਬਰ ਵਿਚ ਸਾਹਮਣੇ ਆਇਆ ਸੀ। ਉਂਝ ਤਾਂ ਇਨਸਾਨਾਂ ਨੂੰ ਇਸ ਨਾਲ ਕੋਈ ਖਤਰਾ ਨਹੀਂ ਹੁੰਦਾ ਪਰ ਇਹ ਸੂਰਾਂ ਲਈ ਖ਼ਤਰਨਾਕ ਹੁੰਦਾ ਹੈ। ਸਵਾਈਨ ਫੀਵਰ ਜਾਂ ਸਵਾਈਨ ਬੁਖ਼ਾਰ ਦਾ ਮੌਜੂਦਾ ਸਮੇਂ ਵਿਚ ਕੋਈ ਇਲਾਜ ਨਹੀਂ ਹੈ।

ਅਜਿਹੇ ਵਿਚ ਸਰਕਾਰ ਕੋਲ ਇਸ ਬੁਖ਼ਾਰ ਨੂੰ ਰੋਕਣ ਲਈ ਜਾਨਵਰਾਂ ਨੂੰ ਮਾਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ। ਨਦੀ ਦੇ ਲਾਲ ਹੋਣ ਦੇ ਪਿਛੇ ਹੀ ਇਹੀ ਸੂਰ ਹਨ। ਸਿਓਲ ਦੇ ਇਕ ਐਨਜੀਓ ਮੁਤਾਬਕ ਪਿਛਲੇ ਹਫ਼ਤੇ ਇੱਥੇ ਕਾਫ਼ੀ ਬਾਰਿਸ਼ ਹੋਈ ਸੀ। ਅਜਿਹੇ ਵਿਚ ਜਿਸ ਥਾਂ ‘ਤੇ ਸੂਰਾਂ ਨੂੰ ਮਾਰਿਆ ਜਾ ਰਿਹਾ ਸੀ, ਉੱਥੇ ਬਾਰਿਸ਼ ਦੇ ਪਾਣੀ ਨਾਲ ਖੂਨ ਵਹਿ ਕੇ ਨਦੀ ਵਿਚ ਪਹੁੰਚ ਗਿਆ। ਅਜਿਹੇ ਵਿਚ ਨਦੀ ਦਾ ਰੰਗ ਲਾਲ ਹੋ ਗਿਆ।

ਉਹਨਾਂ ਅਨੁਸਾਰ ਉਸ ਸਥਾਨ ‘ਤੇ ਕਰੀਬ 47 ਹਜ਼ਾਰ ਸੂਰਾਂ ਨੂੰ ਮਾਰਿਆ ਗਿਆ ਹੈ। ਇਮਜਿਨ ਨਦੀ ਦਾ ਪਾਣੀ ਅਚਾਨਕ ਲਾਲ ਹੋ ਜਾਣ ਕਾਰਨ ਆਸਪਾਸ ਰਹਿਣ ਵਾਲੇ ਲੋਕ ਹੈਰਾਨ ਰਹਿ ਗਏ। ਉਹਨਾਂ ਨੂੰ ਸਮਝ ਨਹੀਂ ਆਇਆ ਕਿ ਅਜਿਹਾ ਕਿਉਂ ਹੋਇਆ। ਪਰ ਕੁਝ ਦੇਰ ਬਾਅਦ ਉਹਨਾਂ ਨੂੰ ਇਸ ਬਾਰੇ ਸਮਝ ਆ ਗਿਆ। ਇਸ ਤੋਂ ਬਾਅਦ ਸਥਾਨਕ ਲੋਕ ਕਾਫੀ ਪਰੇਸ਼ਾਨ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।