ਨਦੀ 'ਚ ਤੈਰਦਾ ਦਿਖਾਈ ਦਿੱਤਾ 65 ਫੁੱਟ ਦਾ ਰਹੱਸਮਈ 'ਰਾਖਸ਼', ਬਾਹਰ ਕੱਢਿਆ ਤਾਂ.....

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੀ ਯਾਂਗਤਜੀ ਨਦੀ ਵਿੱਚ ਤੈਰਦਾ ਇੱਕ ਵਿਸ਼ਾਲ ਸ਼ਕਲ ਦਾ ਇੱਕ ਸੱਪ ਵਰਗਾ ਜੀਵ ਤੈਰਦਾ ਦਿਖਾਈ ਦਿੱਤਾ। ਚੀਨੀ ਸੋਸ਼ਲ ਮੀਡੀਆ ਪਲੇਟਫਾਰਮਸ

China yangtze river mysterious 65 foot monster spotted

ਚੀਨ : ਚੀਨ ਦੀ ਯਾਂਗਤਜੀ ਨਦੀ ਵਿੱਚ ਤੈਰਦਾ ਇੱਕ ਵਿਸ਼ਾਲ ਸ਼ਕਲ ਦਾ ਇੱਕ ਸੱਪ ਵਰਗਾ ਜੀਵ ਤੈਰਦਾ ਦਿਖਾਈ ਦਿੱਤਾ। ਚੀਨੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਕਾਫ਼ੀ ਬਵਾਲ ਮਚਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪੀਅਰ ਵੀਡੀਓ ਨੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਜਿਸਦੇ 6 ਮਿਲੀਅਨ ਵਿਊਜ਼ ਹੋ ਚੁੱਕੇ ਹਨ।

ਇਸ ਵੀਡੀਓ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਅਚਾਨਕ ਇਸ ਅਜੀਬੋ ਗ਼ਰੀਬ ਜੀਵ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਹਰ ਪਾਸੇ ਇਸ ਦੀ ਚਰਚਾ ਹੋਣ ਲੱਗੀ ਹੈ। ਲੋਕਾਂ ਨੇ ਨਦੀ ਕਿਨਾਰੇ ਆ ਕੇ ਇਸ ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸੱਪ ਵਰਗੇ ਜੀਵ ਦਾ ਵੀਡੀਓ 6 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।

ਗਾਰਜੀਅਨ ਦੀ ਰਿਪੋਰਟ ਅਨੁਸਾਰ, ਲੋਕ ਵੱਖ-ਵੱਖ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਨੂੰ ਵੇਖ ਕਿ ਇਸ ਨੂੰ  'ਪਾਣੀ ਦਾ ਰਾਕਸ਼' ਕਹਿ ਰਹੇ ਹਨ। ਕਿਸੇ ਨੇ ਇਸ ਨੂੰ ਵਿਸ਼ਾਲ ਮੱਛੀ ਦੱਸਿਆ। ਬਿਜ਼ਨਸ ਇਨਸਾਈਡਰ ਦੀ ਖ਼ਬਰ ਅਨੁਸਾਰ, ਇਹ ਚੀਜ਼ ਅਸਲ ਵਿੱਚ 20 ਮੀਟਰ ਲੰਬੀ ਉਦਯੋਗਿਕ ਰਬੜ ਟਿਊਬਿੰਗ ਨਿਕਲਿਆ। ਖ਼ਬਰਾਂ ਅਨੁਸਾਰ, ਇਹ ਇਕ ਸ਼ਿਪਯਾਰਡ ਤੋਂ ਇਸ ਨੂੰ ਛੱਡਿਆ ਗਿਆ ਸੀ। ਜਲਦੀ ਹੀ ਇਸ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।