ਆਈਆਰਸੀਟੀਸੀ ਵਲੋਂ ਸਿਰਫ਼ 400 ਰੁਪਏ 'ਚ ਗੋਆ ਘੁੰਮਣ ਦਾ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕੀ ਤੁਸੀਂ ਵੀਕੈਂਡ ਵਿਚ ਗੋਆ ਘੁੰਮਣ ਦੀ ਯੋਜਨਾ ਬਣਾ ਰਹੇ ਹੋ ? ਜੇਕਰ ਤੁਸੀਂ ਗੋਆ ਦੇ ਸ਼ਾਨਦਾਰ ਬੀਚਾਂ 'ਤੇ ਅਪਣਾ ਵੀਕੈਂਡ ਬੀਤਾਉਣਾ ਚਾਹੁੰਦੇ ਹੋ ਤਾਂ ਆਈਆਰਸੀਟੀਸੀ

Hop on Hop off Bus

ਕੀ ਤੁਸੀਂ ਵੀਕੈਂਡ ਵਿਚ ਗੋਆ ਘੁੰਮਣ ਦੀ ਯੋਜਨਾ ਬਣਾ ਰਹੇ ਹੋ ? ਜੇਕਰ ਤੁਸੀਂ ਗੋਆ ਦੇ ਸ਼ਾਨਦਾਰ ਬੀਚਾਂ 'ਤੇ ਅਪਣਾ ਵੀਕੈਂਡ ਬੀਤਾਉਣਾ ਚਾਹੁੰਦੇ ਹੋ ਤਾਂ ਆਈਆਰਸੀਟੀਸੀ ਤੁਹਾਡੇ ਲਈ ਚੰਗੇ ਪੈਕੇਜ ਲੈ ਕੇ ਆਇਆ ਹੈ। ਆਈਆਰਸੀਟੀਸੀ ਤੁਹਾਡੇ ਲਈ ਗੋਆ ਬਸ ਟੂਰ ਪੈਕੇਜ ਲੈ ਕੇ ਆਇਆ ਹੈ। ਇਹ ਬਸ ਪੈਕੇਜ ਹੋਪ ਆਨ ਹੋਪ ਆਫ਼ ਗੋਆ ਬਾਏ ਬਸ ਨਾਮ ਤੋਂ ਹੈ। ਆਓ ਜੀ ਜਾਣਦੇ ਹਾਂ ਕੀ ਹੈ ਇਸ ਪੈਕੇਜ ਵਿਚ ਖਾਸ।  

ਭਾਰਤੀ ਨੌਜਵਾਨਾਂ ਵਿਚ ਗੋਆਂ ਸੱਭ ਤੋਂ ਪਸੰਦੀਦਾ ਸੈਲਾਨੀਆਂ ਲਈ ਥਾਂ ਹੈ। ਗੋਆ ਵਿਚ ਸ਼ਾਨਦਾਰ ਬੀਚ, ਪਹਾੜ ਅਤੇ ਸਮੁੰਦਰ ਹੈ।  ਜੇਕਰ ਤੁਸੀਂ ਨੀਲੇ ਸਮੁੰਦਰ, ਰੇਤੀਲੇ ਬੀਚ ਦਾ ਆਨੰਦ ਚੁੱਕਣਾ ਚਾਹੁੰਦੇ ਹਨ ਤਾਂ ਗੋਆ ਜ਼ਰੂਰ ਜਾਓ।

ਆਈਆਰਸੀਟੀਸੀ ਦੇ ਇਸ ਪੈਕੇਜ ਦੇ ਨਾਲ ਟੂਰਿਸਟ ਗੋਆ ਵਿਚ ਫਾਰਟ ਅਗੁਆੜਾ, ਸਿਨਕੇਰੀਮ ਬੀਚ/ ਕਿਲਾ, ਕੈਂਡੋਲਿਮ ਬੀਚ, ਸੇਂਟ ਐਂਟਨੀ ਚੈਪਲ, ਸੇਂਟ ਏਲੈਕਸ ਚਰਚ, ਕੈਲੰਗਿਊਟ ਬੀਚ, ਬਾਗਾ ਬੀਚ, ਅੰਜੁਨਾ ਬੀਚ, ਚਾਪੋਰਾ ਕਿਲਾ ਅਤੇ ਵਾਗਾਟੋਰ ਬੀਚ, ਡੋਨਾ ਪਾਉਲਾ, ਗੋਆ ਸਾਇੰਸ ਮਿਊਜ਼ੀਅਮ ਅਤੇ ਮਿਰਜਾ ਬੀਚ ਘੁੰਮ ਸਕਦੇ ਹੋ। 

ਇਸ ਤੋਂ ਇਲਾਵਾ ਇਸ ਪੈਕੇਜ ਦੇ ਨਾਲ ਤੁਸੀਂ ਕਲਾ ਅਕਾਦਮੀ, ਭਗਵਾਨ ਮਹਾਵੀਰ ਗਾਰਡਨ, ਪੰਜਿਮ ਮਾਰਕੀਟ, ਕਸੀਨੋ ਪੁਆਇੰਟ,  ਰਿਵਰ ਬੋਟ ਕਰੂਜ਼ ਅਤੇ ਓਲਡ ਗੋਆ, ਸੀ ਕੈਥੇਡਰਲ, ਸੇਂਟ ਕੈਥਰੀਨ ਚੈਪਲ, ਆਰਕ ਆਫ਼ ਵਾਇਸਰਾਏ, ਏਐਸਆਈ ਮਿਊਜ਼ਿਅਮ,  ਮਾਲ ਡੀ ਗੋਆ ਅਤੇ ਸਾਲਿਗਾ ਗਿਰਜਾ ਘਰ ਘੁੰਮ ਸਕਦੇ ਹੋ।  

ਤੁਸੀਂ ਆਈਆਰਸੀਟੀਸੀ ਦੇ ਪੋਰਟਲ ਤੋਂ ਬੁਕਿੰਗ ਕਰਾ ਸਕਦੇ ਹੋ। ਟੂਰ ਡੇਟ ਤੋਂ ਚਾਰ ਦਿਨ ਪਹਿਲਾਂ ਤੱਕ ਤੁਹਾਡੀ ਬੁਕਿੰਗ ਹੋ ਜਾਣੀ ਚਾਹੀਦੀ ਹੈ, ਨਹੀਂ ਤਾਂ ਉਸ ਤੋਂ ਬਾਅਦ ਤੁਹਾਡੇ ਹੱਥ ਤੋਂ ਇਹ ਮੌਕਾ ਨਿਕਲ ਜਾਵੇਗਾ।

ਜਦੋਂ ਤੁਸੀਂ ਬੁਕਿੰਗ ਕਰਾ ਲਓਗੇ ਤਾਂ ਤੁਹਾਨੂੰ ਈ - ਮੇਲ ਦੇ ਜ਼ਰੀਏ ਕੰਫਰਮੇਸ਼ਨ ਆਵੇਗਾ। ਬਸ ਦੀਆਂ ਸੀਟਾਂ ਕੰਫਰਮਟੇਬਲ ਹੋਣ। ਸਾਰੀਆਂ ਬੱਸਾਂ ਵਿਚ LED ਟੀਵੀ ਲਗਿਆ ਹੋਇਆ ਹੈ।