ਯਾਤਰਾ ਲਈ ਦਿੱਲੀ ਦੀਆਂ ਇਹ ਥਾਵਾਂ ਹਨ ਖ਼ਾਸ

ਏਜੰਸੀ

ਜੀਵਨ ਜਾਚ, ਯਾਤਰਾ

ਇੱਥੇ ਸਭ ਤੋਂ ਨਜ਼ਦੀਕ ਮੈਟਰੋ ਸਟੇਸ਼ਨ ਸ਼ਿਵਾਜੀ ਪਾਰਕ, ਮਾਦੀਪੁਰ ਹੈ।

How to reach temples of delhi ncr on this janmashtami

ਨਵੀਂ ਦਿੱਲੀ: ਦੇਸ਼ ਵਿਚ ਜਨਮਅਸ਼ਟਮੀ ਦੇ ਤਿਉਹਾਰ ਦਾ ਖਾਸ ਮਹੱਤਵ ਹੈ। ਲੋਕ ਇਸ ਦਿਨ ਅਪਣੇ ਘਰਾਂ ਵਿਚ ਮੰਦਿਰਾਂ ਵਿਚ ਵਿਸ਼ੇਸ਼ ਪੂਜਾ ਕਰਦੇ ਹਨ। ਦੇਸ਼ਭਰ ਵਿਚ ਭਗਵਾਨ ਕ੍ਰਿਸ਼ਨ ਦੇ ਤਮਾਮ ਮੰਦਿਰ ਹਨ ਪਰ ਦਿੱਲੀ ਐਨਸੀਆਰ ਅਜਿਹੀ ਥਾਂ ਹੈ ਜਿੱਥੇ ਮੰਦਿਰਾਂ ਵਿਚ ਲੱਖਾਂ ਦੀ ਗਿਣਤੀ ਸ਼ਰਧਾਲੂ ਪਹੁੰਚਦੇ ਹਨ। ਇੱਥੇ ਕਰੀਬ 7.5 ਏਕੜ ਤੋਂ ਜ਼ਿਆਦਾ ਏਰੀਏ ਵਿਚ ਫੈਲਿਆ ਹੋਇਆ ਲਕਸ਼ਮੀ ਨਾਰਾਇਣ ਮੰਦਿਰ ਸੈਂਟਰਲ ਦਿੱਲੀ ਵਿਚ ਕਨਾਟ ਪਲੇਸ ਕੋਲ ਸਥਿਤ ਹੈ ਅਤੇ ਰਾਜਧਾਨੀ ਦੀ ਪ੍ਰਮੁੱਖ ਜਗ੍ਹਾ ਵਿਚੋਂ ਇਕ ਹੈ।

ਜਨਮਅਸ਼ਟਮੀ ਦੇ ਮੌਕੇ ਤੇ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ। ਇੱਥੇ ਪਹੁੰਚਣ ਲਈ ਸਭ ਤੋਂ ਨੇੜੇ ਮੈਟਰੋ ਸਟੇਸ਼ਨ ਰਾਮਕ੍ਰਿਸ਼ਣ ਆਸ਼ਰਮ ਮਾਰਗ ਹੈ। ਇੱਥੇ ਪਹੁੰਚਣ ਲਈ ਸਵੇਰੇ 6 ਵਜੇ ਤੋਂ ਰਾਤ 10 ਵਜੇ ਦੌਰਾਨ ਡੀਟੀਸੀ ਦੀਆਂ ਬੱਸਾਂ ਨੰਬਰ 216, 610, 310, 729, 966, 990A1, 871 ਅਤੇ RL77 ਪਾਸ ਹੁੰਦੀਆਂ ਹਨ। ਇਸ ਤੋਂ ਇਲ਼ਾਵਾ ਆਟੋਰਿਕਸ਼ਾ, ਓਲਾ/ਉਬਰ ਕੈਬ ਨਾਲ ਵੀ ਇੱਥੇ ਪਹੁੰਚਿਆ ਜਾ ਸਕਦਾ ਹੈ।

ਪੱਛਮੀ ਦਿੱਲੀ ਦੇ ਪੰਜਾਬੀ ਬਾਗ ਵਿਚ ਸਥਿਤ ISKCON ਮੰਦਿਰ ਵਿਚ ਜਨਮਅਟਸ਼ਮੀ ਦੀਆਂ ਤਿਆਰੀਆਂ 10-15 ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਮੰਦਿਰ ਦੇ ਆਸਪਾਸ ਖਆਣ ਪੀਣ ਅਤੇ ਭਗਵਾਨ ਕ੍ਰਿਸ਼ਣ ਨਾਲ ਜੁੜੀਆਂ ਤਸਵੀਰਾਂ ਅਤੇ ਸੀਡੀ ਦੇ ਸਟਾਲ ਲਗਣੇ ਸ਼ੁਰੂ ਹੋ ਜਾਂਦੇ ਹਨ। ਜਨਮਅਸ਼ਟਮੀ ਦੇ ਦਿਨ ਮੰਦਿਰ ਵਿਚ ਕਾਫੀ ਭੀੜ ਹੁੰਦੀ ਹੈ। ਇੱਥੇ ਸਭ ਤੋਂ ਨਜ਼ਦੀਕ ਮੈਟਰੋ ਸਟੇਸ਼ਨ ਸ਼ਿਵਾਜੀ ਪਾਰਕ, ਮਾਦੀਪੁਰ ਹੈ।

ਇਸ ਤੋਂ ਇਲਾਵਾ ਸ਼ਰਧਾਲੂ ਇੱਥੇ ਬੱਸ, ਆਟੋ ਨਾਲ ਵੀ ਆਸਾਨੀ ਨਾਲ ਪਹੁੰਚ ਸਕਦੇ ਹਨ। ਛਤਰਪੁਰ ਮੰਦਿਰ ਦਿੱਲੀ ਦੇ ਸਭ ਤੋਂ ਪੁਰਾਣੇ ਮੰਦਿਰਾਂ ਵਿਚੋਂ ਇਕ ਹੈ ਅਤੇ ਦੱਖਣੀ ਦਿੱਲੀ ਦੇ ਛਤਰਪੁਰ ਇਲਾਕੇ ਵਿਚ ਸਥਿਤ ਹੈ। 70 ਏਕੜ ਵਿਚ ਫੈਲੇ ਇਸ ਮੰਦਿਰ ਨੂੰ ਸਫੇਦ ਮਾਰਬਲ ਦੇ ਪੱਥਰਾਂ ਨਾਲ ਬਣਾਇਆ ਗਿਆ ਹੈ। ਜਨਮਅਸ਼ਟਮੀ ਦੇ ਦਿਨ ਮੰਦਿਰ ਦੇ ਖੂਬਸੂਰਤ ਤਰੀਕੇ ਨਾਲ ਸਜਾਇਆ ਜਾਂਦਾ ਹੈ।

ਇੱਥੋਂ ਸਭ ਤੋਂ ਨੇੜੇ ਮੈਟਰੋ ਸਟੇਸ਼ਨ ਛਤਰਪੁਰ ਹੈ ਜਿੱਥੋਂ 500 ਮੀਟਰ ਦੀ ਦੂਰੀ ਤੇ ਮੰਦਿਰ ਸਥਿਤ ਹੈ। ਤੁਸੀਂ ਆਟੋ ਕਰ ਕੇ ਜਾਂ 10 ਮਿੰਟ ਚਲ ਕੇ ਮੰਦਿਰ ਪਹੁੰਚ ਸਕਦੇ ਹੋ। ਇਹ ਮੰਦਰ ਨੋਇਡਾ ਦੇ ਸੈਕਟਰ 33 ਵਿਚ ਸਥਿਤ ਹੈ। ਜਨਮ ਅਸ਼ਟਮੀ ਦੇ ਮੌਕੇ 'ਤੇ ਮੰਦਰ ਪ੍ਰਬੰਧਨ ਬਹੁਤ ਸਾਰੇ ਸਮਾਗਮਾਂ ਦਾ ਆਯੋਜਨ ਕਰਦਾ ਹੈ, ਜਿਸ ਵਿਚ ਸ਼ਰਧਾਲੂ ਹਿੱਸਾ ਲੈਂਦੇ ਹਨ। ਛੋਟੀਆਂ ਕੁੜੀਆਂ (ਗੋਪੀਆਂ) ਅਤੇ ਮੁੰਡੇ (ਕਨ੍ਹਸ) ਰੰਗੀਨ ਪਹਿਰਾਵੇ ਵਿਚ ਨੱਚਦੇ ਹਨ, ਗਾਉਂਦੇ ਹਨ।

ਇਥੋਂ ਨਜ਼ਦੀਕੀ ਮੈਟਰੋ ਸਟੇਸ਼ਨ ਨੋਇਡਾ ਸਿਟੀ ਸੈਂਟਰ (ਨੀਲੀ ਲਾਈਨ) ਹੈ। ਹਰੇ ਕ੍ਰਿਸ਼ਨ ਪਹਾੜੀ ਉੱਤੇ ਬਣਿਆ ਇਹ ਮੰਦਿਰ 1998 ਵਿਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ। ਜਨਮ ਅਸ਼ਟਮੀ ਇੱਥੇ ਸਭ ਤੋਂ ਵੱਡੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਲਗਭਗ 8 ਲੱਖ ਸ਼ਰਧਾਲੂ ਇਥੇ ਦਰਸ਼ਨਾਂ ਲਈ ਪਹੁੰਚਦੇ ਹਨ।

ਜਨਮ ਅਸ਼ਟਮੀ ਦੇ ਦਿਨ ਸਵੇਰੇ 4.30 ਵਜੇ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ ਮੰਦਰ ਵਿਚ ਦਰਸ਼ਨਾਂ ਲਈ ਅੱਧੀ ਰਾਤ ਤੋਂ ਲਾਈਨ ਸ਼ੁਰੂ ਹੁੰਦੀ ਹੈ। ਇਥੋਂ ਨਜ਼ਦੀਕੀ ਮੈਟਰੋ ਸਟੇਸ਼ਨ ਨਹਿਰੂ ਪਲੇਸ ਅਤੇ ਕੈਲਾਸ਼ ਕਲੋਨੀ (ਵਾਇਲਟ ਲਾਈਨ) ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।