ਬਰਫ਼ਾਂ ਲੱਦੀ ਰਾਣੀ ਸੂਈ ਝੀਲ ਲਭਦੇ ਹੋਏ (ਭਾਗ 4)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਏਨੇ ਨੂੰ ਵੱਡੇ ਪੱਥਰ ਦੇ ਪਿਛੇ ਲੱਗਿਆ ਇਕ ਟੈਂਟ ਵੀ ਲੱਭ ਪਿਆ। ਏਹਦੇ ਬਾਰੇ ਸਥਾਨਕ ਮੁੰਡੇ ਕਹਿ ਗਏ ਸਨ ਕਿ ਟੈਂਟ ਲੱਭਣਾ ਹੀ ਬੜਾ ਔਖਾ ਹੈ ਝੀਲ ਤਾ ਦੂਰ ਦੀ ਗੱਲ ਹੈ...

Rani Sui Lake

ਏਨੇ ਨੂੰ ਵੱਡੇ ਪੱਥਰ ਦੇ ਪਿਛੇ ਲੱਗਿਆ ਇਕ ਟੈਂਟ ਵੀ ਲੱਭ ਪਿਆ। ਏਹਦੇ ਬਾਰੇ ਸਥਾਨਕ ਮੁੰਡੇ ਕਹਿ ਗਏ ਸਨ ਕਿ ਟੈਂਟ ਲੱਭਣਾ ਹੀ ਬੜਾ ਔਖਾ ਹੈ ਝੀਲ ਤਾ ਦੂਰ ਦੀ ਗੱਲ ਹੈ । ਸਾਨੂੰ ਪਤਾ ਸੀ ਕਿ ਝੀਲ ਨੇੜੇ ਤੇੜੇ ਹੀ ਕਿਸੇ ਪਹਾੜ ਦੀ ਵੱਖੀ 'ਚ' ਟਿੱਕੀ ਪਈ ਹੈ ਸੋ 2-3 ਵਲ ਵਿੰਗ ਖਾਨੇ ਅਸੀ ਜਦੋ ਹੇਠਾਨਿਗਾਹ ਮਾਰੀ ਤਾ ਇਹ 1000 ਗਜ਼ ਦੀ ਝੀਲ ਤਕਰੀਬਨ 70 ਜੰਮੀ ਹੋਈ ਸਾਨੂੰ ਕਹਿ ਰਹੀ ਸੀ ਅਖੀਰ ਤੁਸੀ ਆ ਹੀ ਪਹੁੰਚੇ । ਲੂਈਸ ਨੇ ਰੈਡੱ-ਇੰਡੀਅਨ ਸਟਾਈਲ 'ਚ' ਸਿਜਦਾ ਕੀਤਾ ਤੇ ੍ਵਗ਼ਖਕਗ ਕੀਤੀ । ਬਰਫ ਦੀਆ ਸਿੱਲਾ ਧੱਕ ਧੱਕ ਕੇ ਇਧਰ ਉਪਰ ਰੋੜੀਆ ਠੰਢੇ ਪਾਣੀ ਵਿੱਚ ਪੈਰ ਜੰਮਣ ਲੱਗੇ।

ਮੈ ਕੰਢੇ ਤੇ ਨਹਾ ਕੇ ਏਨਾ ਤਾਜ਼ਾ ਮਹਿਸੂਸ ਕੀਤਾ ਜਿਵੇ ਕੋਈ ਥਕਾਵਟ ਨਾ ਹੋਵੇ। 1 ਘੰਟਾ ਅਸੀ ਜੈਤੂ ਅੰਦਾਜ਼ 'ਚ' ਝੀਲ ਦੇ ਅੰਗ ਸੰਗ ਫਿਰਦੇ ਰਹੇ। ਵਾਪਸੀ ਅਸੀ ਉਸੇ ਚੋਟੀ ਵੱਲ ਦੀ ਨਹੀ ਆਉਣਾ ਚਾਹੁੰਦੇ ਸੀ ਸੋ ਪਹਾੜ ਦੀ ਵੱਖੀ ਵਾਲਾ ਰਸਤਾ ਚੁਣਿਆ। ਪਹਿਲਾ ਘੰਟਾ ਤਾ ਇਕ ਵੱਡੀ ਗੁਫਾ ਉਪਰ ਬਰਫੀਲਾ ਗਲੇਸ਼ੀਅਰ ਤੇ ਹਵਾ ਵਿੱਚ ਲਟਕ ਰਿਹਾ ਹੈਗਿੰਗ ਗਾਰਡਨ ਦੇਖਦੇ ਹੀ ਲੰਘ ਗਿਆ। ਇਥੇ ਮੇਹਰ ਚੰਦ ਗਾਈਡ ਨੂੰ ਪੱਥਰ ਤੇ ਪਈ ਕਿਸੇ ਦੀ ਸ਼ਰਾਬ ਦੀ ਬੋਤਲ ਲੱਭੀ, ਤੇ  ਉਸਦੀਆ ਵਾਛਾ ਖਿੜ ਗਈਆ।

ਸਾਡੇ ਗਾਈਡ ਸਿਗਰਟ-ਬੀੜੀ ਵੀ ਸਾਡੇ ਤੋ ਦੂਰ ਜਾ ਕੇ ਪੀਂਦੇ ਸਨ, ਸ਼ਰਾਬ ਉਹਨਾ ਦਾ ਨਿੱਜੀ ਮਾਮਲਾ ਸੀ ਜਾ ਉਹਨਾ ਦੀ ਥਕਾਵਟ ਦੀ ਦਵਾਈ ਸੀ ਜਾ ਕੁਝ ਹੋਰ ਅਸੀ ਕਦੇ ਦਖਲ ਨਹੀਂ ਦਿੱਤਾ। ਜਦ ਸਥਾਨਕ ਮੁੰਡਿਆ ਦੀਆ ਦੱਸੀਆ ਹੋਈਆ ਝਾੜੀਆ 'ਚ' ਫਸੇ ਤਾ ਲੱਗੇ ਇਕ ਦੂਜੇ ਨੂੰ ਵਾਜਾ ਮਾਰਨ। 1 ਘੰਟਾ ਇਹਨਾ ਦੇ ਵਿੱਚ ਇਉ ਫਸ ਗਏ ਜਿਵੇ ਅਸੀ ਕਦੇ ਵੀ ਇਥੋ ਨਹੀ ਨਿਕਲ  ਸਕਾਗੇ। ਇਹ 50 ਮੀਟਰ ਪੂਰੇ ਟਰੈਕ ਤੇ ਭਾਰੂ ਪਏ। ਪਰ ਇਹੋ ਜਿਹੀਆ ਚੀਜ਼ਾ ਹੀ ਗਾਈਡ ਪੋਟਰ ਦੀ ਕਦਰ ਵਧਾਉਦੀਆ ਹਨ ਨਹੀ ਤਾਂ ਹਰ ਕੋਈ ਪਹਾੜ ਦੀ ਟੀਸੀ ਤੇ ਬੈਠ ਕੇ ਗੱਪਾ ਮਾਰੇ ।

ਜੇ ਮਨਾਲੀ 10 ਲੱਖ ਬੰਦਾ ਹਰ ਸਾਲ ਜਾਦਾ ਹੈ ਪਰ ਨੇੜੇ ਤੇੜੇ ਦੇ ਟਰੈਕ ਕੇਵਲ 100 ਬੰਦਾ ਹੀ ਕਰਦਾ ਹੈ। ਟਰੈਕਿੰਗ ਕਰਨੀ, ਚੋਟੀ ਉਪਰ ਬੈਠਣਾ ਆਪਣੇ ਆਪ ਨੂੰ ਹੱਦ ਤੱਕ ਥਕਾ ਸੁੱਟਣਾ। ਇਕ ਚੈਲਿੰਜ ਮੰਨ ਕੇ ਆਪਣੇ ਸਖਤ ਦਿਲ ਜਾਨ ਨੂੰ ਪਰਖਣਾ ਆਪਣੀ ਆਪ ਉਪਰ ਹੀ ਜਿੱਤ ਹੁੰਦੀ ਹੈ। ਹੰਕਾਰ ਕਰਕੇ ਪਹਾੜ ਨਹੀ ਚੜ ਹੁੰਦੇ। ਇਕ ਸਮਾਨ ਕੱਠਾ ਕਰਨਾ, ਸਹੀ ਪੈਕਿੰਗ ਕਰਨੀ ਅਤੇ ਪੂਰੀ ਟੀਮ ਦੀ ਸਹੀ ਚੋਣ, ਮੋਸਮ ਦੇਖਣਾ, ਵੱਡੇ ਬੈਗ ਬੰਨਣੇ ਸਹੀ ਗਾਈਡ ਲੱਭਣੇ, ਪੈਸੇ ਦੇ ਸਹੀ ਅਨੁਪਾਤ ਪਾਉਣੇ ਟਰੈਕਿੰਗ ਏਜੰਸੀਆ ਦੀ ਲੁੱਟ ਤੋ ਬਚਣਾ ਚੰਗੀਆ ਕਿਤਾਬਾ ਦੀ ਮਦਦ ਲੈਣਾ ਸਥਾਨਕ ਲੋਕਾ ਤੋ ਪਿਆਰ ਨਾਲ ਮਿੱਠੇ ਹੋਕੇ ਵੱਖ-ਵੱਖ ਜਾਣਕਾਰੀ ਲੈਣੀ।(ਚਲਦਾ)