Punjab News: ਲੇਖਕ ਰੋਹਿਤ ਕਾਲੜਾ ਦੀ 15ਵੀਂ ਕਿਤਾਬ ਦਾ ਡੀ.ਆਈ.ਜੀ. ਅਜੈ ਮਲੂਜਾ ਵੱਲੋਂ ਵਿਮੋਚਨ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਰੋਹਿਤ ਨੇ ਛੋਟੀ ਉਮਰ ਵਿਚ ਇਲਾਕਾ ਵਾਸੀਆਂ ਨੂੰ ਇਕ ਸੌਗਾਤ ਦਿਤੀ ਹੈ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ।

Author Rohit Kalra's 15th book Released by DIG Ajay Maluja

Punjab News:  ਮਲੋਟ ਅਤੇ ਪਿੰਡਾਂ ਦਾ ਇਤਿਹਾਸ ਲਿਖਣ ਵਾਲੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ 15ਵੀਂ ਕਿਤਾਬ 'ਰੰਗ ਮਲੋਟ ਦੇ' ਦਾ ਵਿਮੋਚਨ ਅੱਜ ਡੀ.ਆਈ.ਜੀ. (ਐੱਸ.ਟੀ.ਐੱਫ) ਅਜੈ ਮਲੂਜਾ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ 2009 ਤੋਂ ਹਰ ਸਾਲ ਮਲੋਟ ਦੇ ਵੱਖ-ਵੱਖ ਵਿਸ਼ਿਆਂ ਅਤੇ ਮੁੱਦਿਆਂ 'ਤੇ ਕਿਤਾਬ ਪ੍ਰਕਾਸ਼ਿਤ ਕਰ ਰਹੇ ਰੋਹਿਤ ਨੇ ਛੋਟੀ ਉਮਰ ਵਿਚ ਇਲਾਕਾ ਵਾਸੀਆਂ ਨੂੰ ਇਕ ਸੌਗਾਤ ਦਿਤੀ ਹੈ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ।

ਇਸ ਮੌਕੇ ਰੋਹਿਤ ਕਾਲੜਾ ਨੇ ਦਸਿਆ ਕਿ ਇਹ ਉਸ ਦੀ 15ਵੀਂ ਕਿਤਾਬ ਹੈ, ਜਿਸ ਵਿਚ ਮਲੋਟ ਦੇ ਮੌਜੂਦਾ ਹਾਲਾਤ, ਸਮੱਸਿਆਵਾਂ, ਅਤੇ ਮਲੋਟ ਦਾ ਨਾਂ ਵੱਖ ਵੱਖ ਖੇਤਰਾਂ ਵਿਚ ਚਮਕਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਾਹਮਣੇ ਲਿਆਉਣ ਦੀ ਉਨ੍ਹਾਂ ਦੀ ਕੋਸ਼ਿਸ਼ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰੋਹਿਤ ਕਾਲੜਾ ਨੂੰ ਸਿਰਫ 19 ਸਾਲ ਦੀ ਉਮਰ ਵਿਚ ਮਲੋਟ ਦਾ 165 ਸਾਲਾਂ ਦਾ ਇਤਿਹਾਸ ਲਿਖਣ ਦਾ ਵੀ ਮਾਣ ਹਾਸਲ ਹੋਇਆ ਹੈ। ਇਸ ਮੌਕੇ ਮੁੱਖ ਅਧਿਆਪਕ ਹਰਵਿੰਦਰ ਸਿੰਘ ਸੀਚਾ, ਸਕਾਈ ਮਾਲ ਮਲੋਟ ਦੇ ਪ੍ਰਾਜੈਕਟ ਇੰਚਾਰਜ ਵਿਜੈ ਚਲਾਨਾ,ਪ੍ਰੋਫੈਸਰ ਰਿਸ਼ੀ ਹਿਰਦੇਪਾਲ, ਗੌਰਵ ਨਾਗਪਾਲ (ਆਰਤੀ ਸਵੀਟ) ਅਤੇ ਨਿਖਿਲ ਸੁਖੀਜਾ ਹਾਜ਼ਰ ਸਨ।

(For more news apart from Author Rohit Kalra's 15th book Released by DIG Ajay Maluja, stay tuned to Rozana Spokesman)