ਮੈਂ ਗੁਨਾਹਗਾਰ ਹਾਂ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਕਿਸੇ ਬਾਬੇ ਕੋਲੋਂ, ਬੁਰਾਈ ਦਾ ਕਾਹਦਾ ਡਰ? ਪਰ ਮੈਂ ਫਿਰ ਵੀ ਉਸ ਕਮਲੀ ਦੇ ਦਰ 'ਤੇ ਨਾ ਗਿਆ। ਅਖ਼ੀਰ 'ਤੇ ਏਨਾ ਹੀ ਆਖਾਂਗਾ ਕਿ ਜੇ ਪਾਠਕਾਂ ਦਾ ਫ਼ੈਸਲਾ ਫਿਰ ਵੀ ਮੇਰੇ ਵਿ...

Guilty

ਕਿਸੇ ਬਾਬੇ ਕੋਲੋਂ, ਬੁਰਾਈ ਦਾ ਕਾਹਦਾ ਡਰ? ਪਰ ਮੈਂ ਫਿਰ ਵੀ ਉਸ ਕਮਲੀ ਦੇ ਦਰ 'ਤੇ ਨਾ ਗਿਆ। ਅਖ਼ੀਰ 'ਤੇ ਏਨਾ ਹੀ ਆਖਾਂਗਾ ਕਿ ਜੇ ਪਾਠਕਾਂ ਦਾ ਫ਼ੈਸਲਾ ਫਿਰ ਵੀ ਮੇਰੇ ਵਿਰੁਧ ਹੈ ਤਾਂ ਮੈਂ ਗੁਨਾਹਗਾਰ ਹਾਂ। ਤੁਹਾਡੀ ਇਕ ਖ਼ਾਹਿਸ਼ ਅਤੇ ਮਸ਼ਵਰੇ ਦਾ ਸ਼ੁਕਰਗੁਜ਼ਾਰ ਹਾਂ ਕਿ ਘੱਟੋ-ਘੱਟ ਅਥਰੀ ਦੀਆਂ ਧੀਆਂ ਦੀ ਖ਼ੈਰ ਖ਼ਬਰ ਲੈਂਦੇ ਹੋਏ ਕਿਸੇ ਸਹਾਇਤਾ ਦਾ ਆਹਰ ਕੀਤਾ ਜਾਵੇ। ਤੁਹਾਡੇ ਇਸ ਹੁਕਮ ਨੂੰ ਸਿਰ ਮੱਥੇ 'ਤੇ ਰਖਦੇ ਹੋਏ ਤਾਮੀਲ ਕੀਤੀ ਜਾਵੇਗੀ। ਮੇਰੀ ਬੀਬੀ ਰਾਣੀ ਦੇ ਇਸ ਮਸ਼ਵਰੇ ਨੂੰ ਰੱਬ ਦਾ ਹੁਕਮ ਜਾਣ ਕੇ ਇਸ ਉਪਰ ਅਮਲ ਅੱਜ ਹੀ ਸ਼ੁਰੂ ਕਰ ਦਿਤਾ ਹੈ।

ਅਸੀ ਛੇਤੀ ਹੀ ਦੋਵੇਂ ਜੀਅ ਅਥਰੀ ਦੇ ਪਿੰਡ ਧਾਂਦਰੇ ਜਾ ਰਹੇ ਹਾਂ। ਉਹ ਧੀਆਂ ਵਾਕਿਆ ਹੀ ਸਾਡੀਆਂ ਧੀਆਂ ਵਰਗੀਆਂ ਨੇ। ਇਹ ਮੁਆਇਸ਼ੀ, ਮਜ਼੍ਹਬੀ, ਇਖ਼ਲਾਕੀ ਅਤੇ ਸਮਾਜੀ ਫ਼ਰਜ਼ ਵੀ ਬਣਦਾ ਏ। ਅਖ਼ੀਰ ਤੇ ਇਲਤਜ਼ਾ ਹੈ ਕਿ ਦੁਆ ਕਰਿਉ ਕਿ ਰੋਜ਼ਾਨਾ ਸਪੋਕਸਮੈਨ ਦੇ ਦਸੰਬਰ ਵਿਚ ਹੋਣ ਵਾਲੇ ਸਾਲਾਨਾ ਸਮਾਗਮ ਸਮੇਂ ਜਦ 'ਅਥਰੀ' ਕਿਤਾਬ ਰੂਪ ਵਿਚ ਤੁਹਾਨੂੰ ਭੇਂਟ ਕੀਤੀ ਜਾਵੇ, ਸ. ਜੋਗਿੰਦਰ ਸਿੰਘ ਦੇ ਸਜਾਏ ਮੇਲੇ ਵਿਚ ਅਸੀ ਦੋਵੇਂ ਜੀਅ ਆ ਸਕੀਏ। ਮੈਂ ਅਪਣੀ ਗੁਜ਼ਾਰਿਸ਼ ਤੁਹਾਡੇ ਤਕ ਛੇਤੀ ਅਪੜਾਣ ਲਈ ਅਪਣੇ ਨਿੱਘੇ ਮਿੱਤਰ ਅਤੇ ਉਘੇ ਲੇਖਕ ਡਾ. ਪ੍ਰੀਤਮ ਸਿੰਘ ਕੈਬੋ ਜੀ ਦਾ ਧਨਵਾਦੀ ਹਾਂ ਕਿ ਉਨ੍ਹਾਂ ਨੇ ਲਿਪੀ ਅੰਤਰ ਕਰ ਦਿਤੀ।

ਤੁਹਾਡੀ ਦੂਜੀ ਖ਼ਾਹਿਸ਼ ਦਾ ਇਹਤਰਾਮ ਕਰਦੇ ਹੋਏ ਛੇਤੀ ਹੀ ਕੋਈ ਲੇਖ ਸਪੋਕਸਮੈਨ ਨੂੰ ਹਾਜ਼ਰ ਕਰਾਂਗਾ ਤਾਕਿ ਤੁਹਾਨੂੰ ਐਤਵਾਰ ਵਾਲੀ ਅਖ਼ਬਾਰ ਵਿਚ ਮਿਲਦਾ ਰਵ੍ਹਾਂ। ਤੁਹਾਡਾ ਗੁਨਾਹਗਾਰ, ਅਮੀਨ ਮਲਿਕ