ਜੇ ਟਰੇਨ ‘ਚ ਜਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਠੰਢ ਕਰ ਕੇ...!

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਅੱਜ ਯਾਨੀ 13 ਜਨਵਰੀ 2020 ਨੂੰ ਲਗਭਗ 300 ਤੋਂ ਜ਼ਿਆਦਾ ਟਰੇਨਾਂ ਰੱਦ ਕਰ ਦਿੱਤੀਆਂ ਹਨ।

Photo

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਅੱਜ ਯਾਨੀ 13 ਜਨਵਰੀ 2020 ਨੂੰ ਲਗਭਗ 300 ਤੋਂ ਜ਼ਿਆਦਾ ਟਰੇਨਾਂ ਰੱਦ ਕਰ ਦਿੱਤੀਆਂ ਹਨ। ਉੱਥੇ ਹੀ ਦਿੱਲੀ ਆਉਣ ਵਾਲੀਆਂ 15 ਟਰੇਨਾਂ ਅੱਜ 2 ਤੋਂ 5 ਘੰਟੇ ਦੀ ਦੇਰੀ ਨਾਲ ਆ ਰਹੀਆਂ ਹਨ। ਭਾਰਤੀ ਰੇਲਵੇ ਮੁਤਾਬਕ ਜ਼ਿਆਦਾਤਰ ਟਰੇਨਾਂ ਲੰਬੀ ਦੂਰੀ ਦੀਆਂ ਹਨ।

ਹੈਦਰਾਬਾਦ-ਨਵੀਂ ਦਿੱਲੀ ਤੇਲੰਗਾਨਾ ਐਕਸਪ੍ਰੈਸ ਸਭ ਤੋਂ ਜ਼ਿਆਦਾ ਦੇਰੀ ਨਾਲ ਦਿੱਲੀ ਆ ਰਹੀ ਹੈ, ਇਹ ਟਰੇਨ ਪੰਜ ਘੰਟੇ ਦੀ ਦੇਰੀ ਨਾਲ ਪਹੁੰਚ ਰਹੀ ਹੈ। ਨਾਰਦਨ ਰੇਲਵੇ ਦੇ ਸੀਪੀਆਰਓ ਮੁਤਾਬਕ ਮਾਲਦਾ-ਨਵੀਂ ਦਿੱਲੀ ਫਰੱਕਾ ਐਕਸਪ੍ਰੈਸ 2 ਘੰਟੇ, ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ 3 ਘੰਟੇ, ਗਯਾ-ਨਵੀਂ ਦਿੱਲੀ ਮਹਾਬੋਧੀ ਐਕਸਪ੍ਰੈਸ 3 ਘੰਟੇ 30 ਮਿੰਟ ਦੀ ਦੇਰੀ ਨਾਲ ਆ ਰਹੀ ਹੈ।

ਇਸ ਦੇ ਨਾਲ ਹੀ ਡਿਬਰੂਗੜ੍ਹ-ਨਵੀਂ ਦਿੱਲੀ ਬ੍ਰਹਮਾਪੁਤਰ ਮੇਲ 3 ਘੰਟੇ 20 ਮਿੰਟ, ਰੀਵਾ-ਆਨੰਦ ਬਿਹਾਰ ਐਕਸਪ੍ਰੈਸ 4 ਘੰਟੇ 15 ਮਿੰਟ, ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ 3 ਘੰਟੇ 30 ਮਿੰਟ, ਚੇਨਈ-ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ 2 ਘੰਟੇ 30 ਮਿੰਟ, ਸਹਰਸਾ-ਅੰਮ੍ਰਿਤਸਰ ਗਰੀਬ ਰਥ 2 ਘੰਟੇ 30 ਮਿੰਟ ਅਤੇ ਫੈਜ਼ਾਬਾਦ  ਦਿੱਲੀ ਫੈਜ਼ਾਬਾਦ ਐਕਸਪ੍ਰੈਸ 2 ਘੰਟੇ 15 ਮਿੰਟ ਦੀ ਦੇਰੀ ਨਾਲ ਦਿੱਲੀ ਪਹੁੰਚ ਰਹੀ ਹੈ।

ਭਾਰਤੀ ਰੇਲਵੇ ਨੇ ਅੱਜ ਯਾਨੀ 13 ਜਨਵਰੀ 2020 ਨੂੰ ਲਗਭਗ 300 ਤੋਂ ਜ਼ਿਆਦਾ ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਨੇ ਵੱਖ-ਵੱਖ ਕਾਰਨਾਂ ਦੇ ਚਲਦਿਆਂ ਸੁਪਰ ਫਾਸਟ ਐਕਸਪ੍ਰੈਸ, ਐਕਸਪ੍ਰੈਸ, ਮੇਲ ਐਕਸਪ੍ਰੈਸ, ਪੈਸੇਂਜਰ ਸਮੇਤ ਸਪੇਸ਼ਲ ਰੇਲਗੱਡੀਆਂ ਨੂੰ ਕੈਂਸਲ ਕੀਤਾ ਹੈ। ਰੇਲਵੇ ਦੀ ਅਧਿਕਾਰਕ ਵੈੱਬਸਾਈਟ ਜਾਂ ਮੋਬਾਇਲ ਐਪ ਟ੍ਰੇਨ ਇਨਕੁਆਇਰੀ ਸਿਸਟਮ ਮੁਤਾਬਕ 313 ਟਰੇਨਾਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗੀਆਂ ਹਨ।

ਮਾਘੀ ਮੇਲੇ ਦੇ ਦੌਰਾਨ ਯਾਤਰੀਆਂ ਦੀ ਸਹੂਲਤ ਲਈ 14308 ਬਰੇਲੀ-ਪ੍ਰਯਾਗਘਾਟ ਰੇਲਗੱਡੀ ਜੀ ਸਹੂਲਤ ਤਰੀਕ 10-01-2020 ਤੋਂ 31-01-2020 ਤੱਕ ਅਤੇ 14307 ਪ੍ਰਯਾਗਘਾਟ- ਬਰੇਲੀ ਰੇਲਗੱਡੀ ਦੀ ਸਹੂਲਤ ਤਰੀਕ 10-01-2020 ਤੋਂ 01-02-2020 ਤੱਕ ਬਹਾਲ ਕੀਤੀ ਜਾਵੇਗੀ।