ਕਰਨਾਟਕ ਵਿੱਚ ਟੀਵੀ,ਫਰਿੱਜ ਅਤੇ ਦੋਪਹੀਆ ਵਾਹਨ ਰੱਖਣ ਵਾਲਿਆਂ ਨੂੰ ਬੀਪੀਐਲ ਕਾਰਡ ਵਾਪਸ ਕਰਨਾ ਪਏਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ

ਸਰਕਾਰ ਨੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ

Food and Supplies Minister Umesh Katti

ਬੈਂਗਲੂਰ :ਕਰਨਾਟਕ ਸਰਕਾਰ ਨੇ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ ਕਿਹਾ ਹੈ ਕਿ ਦੋਪਹੀਆ ਵਾਹਨ,ਟੀ ਵੀ,ਫਰਿੱਜ ਜਾਂ ਪੰਜ ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਇਸ ਨੂੰ 31 ਮਾਰਚ ਤੱਕ ਵਾਪਸ ਕਰਨ ਲਈ ਤਿਆਰ ਰਹਿਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ । ਖੁਰਾਕ ਅਤੇ ਸਪਲਾਈ ਮੰਤਰੀ ਉਮੇਸ਼ ਕੱਟੀ ਨੇ ਬੇਲਾਗਾਵੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਬੀਪੀਐਲ (ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕਾਂ ਲਈ) ਕਾਰਡ ਰੱਖਣ ਦੇ ਕੁਝ ਮਾਪਦੰਡ ਹਨ । ਉਨ੍ਹਾਂ ਕੋਲ ਪੰਜ ਏਕੜ ਤੋਂ ਵੱਧ ਜ਼ਮੀਨ,ਟੀਵੀ ਜਾਂ ਫ੍ਰੀਜ਼ ਨਹੀਂ ਹੋਣੀ ਚਾਹੀਦੀ।  ਜਿਹੜੇ ਲੋਕ ਇਹ ਮਾਪਦੰਡ ਪੂਰੇ ਨਹੀਂ ਕਰਦੇ ਉਨ੍ਹਾਂ ਨੂੰ ਕਾਰਡ ਵਾਪਸ ਕਰਨਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ ।   

ਮੰਤਰੀ ਨੇ ਕਿਹਾ ਕਿ ਸਾਲਾਨਾ 1.20 ਲੱਖ ਰੁਪਏ ਤੋਂ ਵੱਧ ਕਮਾਉਣ ਵਾਲਿਆਂ ਨੂੰ ਬੀਪੀਐਲ ਕਾਰਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ 31 ਮਾਰਚ ਤੋਂ ਪਹਿਲਾਂ ਇਸ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ । ਕਾਂਗਰਸ ਨੇ ਮੰਤਰੀ ਦੇ ਬਿਆਨ ਦੀ ਅਲੋਚਨਾ ਕੀਤੀ ਅਤੇ ਪਾਰਟੀ ਵਰਕਰਾਂ ਨੇ ਬੈਂਗਲੁਰੂ ਵਿੱਚ ਵੱਖ ਵੱਖ ਰਾਸ਼ਨ ਦੁਕਾਨਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ।

Related Stories