ਹੋ ਜਾਓ ਤਿਆਰ, ਸਰਕਾਰ ਨੇ ਕਰ ਦਿੱਤੇ ਵੱਡੇ ਬਦਲਾਅ, ਆਮ ਲੋਕਾਂ ’ਤੇ ਸਿੱਧਾ ਅਸਰ!
ਅੱਜ ਤੋਂ ਸਿਰਫ਼ EMV ਚਿਪ ਵਾਲੇ ਡੈਬਿਟ ਕਾਰਡ ਹੀ ਹੋਣਗੇ।
ਨਵੀਂ ਦਿੱਲੀ: ਅੱਜ ਯਾਨੀ 1 ਜਨਵਰੀ 2020 ਤੋਂ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਆਮ ਆਦਮੀ ਦੀ ਜੇਬ ਤੇ ਅਸਰ ਪਾਉਣ ਵਾਲੇ ਕਈ ਨਿਯਮ ਲਾਗੂ ਹੋ ਗਏ ਹਨ। 1 ਜਨਵਰੀ 2020 ਤੋਂ ਤੁਹਾਨੂੰ ਐਨਈਐਫਟੀ ਦੁਆਰਾ ਲੈਣ-ਦੇਣ ਤੇ ਫ਼ੀਸ ਨਹੀਂ ਦੇਣੀ ਪਵੇਗੀ। ਉੱਥੇ ਅੱਜ ਤੋਂ ਸਿਰਫ਼ EMV ਚਿਪ ਵਾਲੇ ਡੈਬਿਟ ਕਾਰਡ ਹੀ ਹੋਣਗੇ। ਅੱਜ ਤੋਂ SBI ਦਾ ਸਿਰਫ EMV ਚਿਪ ਵਾਲੇ ਡੈਬਿਟ ਕਾਰਡ ਹੀ ਚਲਣਗੇ।
ਇਸ ਨਾਲ ਪ੍ਰੀਮੀਅਮ ਮਹਿੰਗਾ ਹੋਵੇਗਾ। ਉੱਥੇ ਹੀ ਐਲਆਈਸੀ ਨੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ ਤੇ ਲੱਗਣ ਵਾਲੇ ਚਾਰਜ ਨੂੰ ਵੀ ਖਤਮ ਕਰਨ ਦਾ ਐਲਾਨ ਕੀਤਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਏਟੀਐਮ ਨਾਲ ਕੈਸ਼ ਕਢਵਾਉਣ ਦੇ ਨਿਯਮ ਵਿਚ ਵੱਡਾ ਬਦਲਾਅ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਗਾਹਕਾਂ ਨੂੰ ਹੁਣ ਰਾਤ ਨੂੰ ਏਟੀਐਮ ਨਾਲ ਕੈਸ਼ ਕਢਵਾਉਣ ਸਮੇਂ ਖਾਤੇ ਨਾਲ ਜੁੜੇ ਨੰਬਰ ਵਾਲਾ ਮੋਬਾਇਲ ਨਾਲ ਹੀ ਰੱਖਣਾ ਹੋਵੇਗਾ।
ਬੈਂਕ ਨੇ ਰਾਤ 8 ਵਜੇ ਤੋਂ 8 ਵਜੇ ਤਕ ਏਟੀਐਮ ਤੋਂ 10 ਹਜ਼ਾਰ ਰੁਪਏ ਨਾਲ ਵਧ ਕੈਸ਼ ਕੱਢਣ ਲਈ OTP ਬੈਸਡ ਸਿਸਟਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। 15 ਜਨਵਰੀ ਤੋਂ ਬਾਅਦ ਐਨਐਚ ਤੋਂ ਗੁਜ਼ਰਨ ਵਾਲੀਆਂ ਗੱਡੀਆਂ ਵਿਚ ਫਾਸਟੈਗ ਜ਼ਰੂਰੀ ਹੋਵੇਗਾ। 1 ਕਰੋੜ ਫਾਸਟੈਗ ਜਾਰੀ ਹੋਏ ਹਨ। ਫਾਸਟੈਗ ਨਾ ਹੋਣ ਤੇ ਦੁਗਣਾ ਟੈਕਸ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।