ਜੈੱਟ ਏਅਰਵੈਜ਼ ਦੇ ਸਾਬਕਾ CEO ਵਿਨੈ ਦੁਬੇ ਦੀਆਂ ਵਧੀਆਂ ਮੁਸ਼ਕਿਲਾਂ, ਲੁਕਆਊਟ ਨੋਟਿਸ ਜਾਰੀ
ਕਰਜ਼ ਦੇ ਬੋਝ ਦੇ ਚਲਦੇ ਬੰਦ ਹੋ ਚੁੱਕੀਜੈੱਟ ਏਅਰਵੈਜ਼ ( Jet Airways ) ਦੇ ਸਾਬਕਾ ਟਾਪ ਮੈਨੇਜਮੇਂਟ 'ਚ ਸ਼ਾਮਿਲ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ।
ਨਵੀਂ ਦਿੱਲੀ : ਕਰਜ਼ ਦੇ ਬੋਝ ਦੇ ਚਲਦੇ ਬੰਦ ਹੋ ਚੁੱਕੀ ਜੈੱਟ ਏਅਰਵੈਜ਼ ( Jet Airways ) ਦੇ ਸਾਬਕਾ ਟਾਪ ਮੈਨੇਜਮੇਂਟ 'ਚ ਸ਼ਾਮਿਲ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਤੱਕ ਦੇਸ਼ ਨਾ ਛੱਡਣ ਨੂੰ ਲੈ ਕੇ ਕੰਪਨੀ ਦੇ ਸੰਸਥਾਪਕ ਨਰੇਸ਼ ਗੋਇਲ ( Naresh Goyal ) ਅਤੇ ਉਨ੍ਹਾਂ ਦੀ ਪਤਨੀ ਅਨੀਤਾ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਇਆ ਸੀ। ਜੋ ਹੁਣ ਕੰਪਨੀ ਦੇ ਸਾਬਕਾ ਸੀਈਓ ਵਿਨੈ ਦੁਬੇ ( Vinay Dubey ) ਦੇ ਖਿਲਾਫ ਵੀ ਇਹ ਨੋਟਿਸ ਜਾਰੀ ਹੋਇਆ ਹੈ।
ਇਸ ਦਾ ਮਤਲਬ ਹੈ ਕਿ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਨਿਊਜ਼ ਏਜੰਸੀ ਮੁਤਾਬਕ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਦੁਬੇ ਖਿਲਾਫ ਸਰਕੁਲਰ ਜਾਰੀ ਕੀਤਾ ਹੈ। ਜੈੱਟ ਏਅਰਵੈਜ਼ ਦੀਆਂ ਵਿੱਤੀ ਬੇਨਿਯਮੀਆਂ ਮਾਮਲੇ 'ਚ ਦੁਬੇ ਖਿਲਾਫ ਜਾਂਚ ਚੱਲ ਰਹੀ ਹੈ। ਪਿਛਲੇ ਸ਼ਨੀਵਾਰ ਜੈੱਟ ਦੇ ਸੰਸਥਾਪਕ ਨਰੇਸ਼ ਗੋਇਲ ਤੇ ਉਨ੍ਹਾਂ ਦੀ ਪਤਨੀ ਅਨੀਤਾ ਨੂੰ ਮੁੰਬਈ ਵਿੱਚ ਉਡਾਣ ਤੋਂ ਉਤਾਰ ਲਿਆ ਗਿਆ ਸੀ। ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਗੋਇਲ ਖਿਲਾਫ ਐਮਸੀਏ ਤੇ ਸੀਰੀਅਸ ਫਰੌਡ ਇੰਵੇਸਟੀਗੇਸ਼ਨ ਆਫਿਸ ਦਾ ਆਊਟਲੁੱਕ ਸਰਕੁਲਰ ਜਾਰੀ ਕੀਤਾ ਸੀ।
ਖ਼ਬਰ ਏਜੰਸੀ ਮੁਤਾਬਕ ਆਰਥਿਕ ਅਪਰਾਧਾਂ 'ਚ ਸ਼ੱਕੀ 20 ਲੋਕਾਂ ਖਿਲਾਫ ਐਮਸੀਏ ਨੇ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਵਿਨੈ ਦੁਬੇ ਵੀ ਸ਼ਾਮਲ ਹਨ। ਵਿਨੇ ਦੁਬੇ ਨੇ ਨਿਜ਼ੀ ਕਾਰਨ ਦੱਸਦੇ ਹੋਏ 14 ਮਈ ਨੂੰ ਸੀਈਓ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਏਅਰਲਾਈਨ ਨੇ ਰੈਜ਼ੋਲਿਊਸ਼ਨ ਪਲਾਨ ਦੇ ਤਹਿਤ ਨਰੇਸ਼ ਗੋਇਲ ਤੇ ਉਸ ਦੀ ਪਤਨੀ ਅਨੀਤਾ ਨੇ 25 ਮਾਰਚ ਨੂੰ ਬੋਰਡ ਮੈਂਬਰਾਂ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਨਰੇਸ਼ ਗੋਇਲ ਨੇ ਚੈਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ।