ਸਰਕਾਰੀ ਬੈਂਕਾਂ ਦੇ ਐਮਡੀ ਅਹੁਦੇ ਲਈ 15 ਕਾਰਜਕਾਰੀ ਨਿਰਦੇਸ਼ਕਾਂ ਦੀ ਪ੍ਰੋਮੋਸ਼ਨ ਦੀ ਸਿਫਾਰਿਸ਼

ਏਜੰਸੀ

ਖ਼ਬਰਾਂ, ਵਪਾਰ

ਬੈਂਕ ਬੋਰਡ ਬਿਊਰੋ (ਬੀਬੀਬੀ) ਨੇ 15 ਕਾਰਜਕਾਰੀ ਨਿਰਦੇਸ਼ਕਾਂ (ਈਡੀ) ਨੂੰ ਜਨਤਕ ਖੇਤਰ ਦੇ ਵੱਖਰੇ ਬੈਂਕਾਂ ਵਿਚ ਪ੍ਰਬੰਧ ਨਿਦੇਸ਼ਕਾਂ (ਐਮਡੀ) ਦੇ ਰੂਪ ਵਿਚ ਪ੍ਰੋਮੋਸ਼ਨ...

Bank

ਨਵੀਂ ਦਿੱਲੀ : ਬੈਂਕ ਬੋਰਡ ਬਿਊਰੋ (ਬੀਬੀਬੀ) ਨੇ 15 ਕਾਰਜਕਾਰੀ ਨਿਰਦੇਸ਼ਕਾਂ (ਈਡੀ) ਨੂੰ ਜਨਤਕ ਖੇਤਰ ਦੇ ਵੱਖਰੇ ਬੈਂਕਾਂ ਵਿਚ ਪ੍ਰਬੰਧ ਨਿਦੇਸ਼ਕਾਂ (ਐਮਡੀ) ਦੇ ਰੂਪ ਵਿਚ ਪ੍ਰੋਮੋਸ਼ਨ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਬੀਬੀਬੀ ਬੋਰਡ ਨਿਯੁਕਤੀ ਲਈ ਉਮੀਦਵਾਰਾਂ ਦੇ ਸੰਗ੍ਰਹਿ ਲਈ ਸਰਕਾਰ ਵਲੋਂ ਬਣਾਇਆ ਗਿਆ ਇਕ ਸਲਾਹਕਾਰ ਇਕਾਈ ਹੈ।

ਅਮਲੇ ਅਤੇ ਸਿਖਲਾਈ ਵਿਭਾਗ ਦੇ ਸਾਬਕਾ ਸਕੱਤਰ ਬੀਪੀ ਸ਼ਰਮਾ  ਦੀ ਪ੍ਰਧਾਨਤਾ ਵਾਲੇ ਪੈਨਲ ਨੇ ਉਪ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਵਿੱਤ ਅਧਿਕਾਰੀ ਅੰਸ਼ੁਲਾ ਕਾਂਤ ਦੀ ਭਾਰਤੀ ਸਟੇਟ ਬੈਂਕ ਵਿਚ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ਉਤੇ ਪ੍ਰੋਮੋਸ਼ਨ ਕਰਨ ਦੀ ਸਿਫਾਰਿਸ਼ ਕੀਤੀ ਹੈ। ਬੀ ਸ਼ਰੀਰਾਮ ਦੇ ਅਸਤੀਫ਼ੇ ਤੋਂ ਬਾਅਦ ਇਹ ਜਗ੍ਹਾ ਖਾਲੀ ਹੋਈ। ਉਨ੍ਹਾਂ ਨੇ ਆਈਡੀਬੀਆਈ ਬੈਂਕ ਦੇ ਐਮਡੀ ਅਤੇ ਸੀਈਓ ਦੀ ਜ਼ਿੰਮੇਦਾਰੀ ਸਾਂਭੀ ਹੈ।

ਪੈਨਲ ਨੇ ਜਿਨ੍ਹਾਂ ਹੋਰ ਨਾਵਾਂ ਨੂੰ ਮਨਜ਼ੂਰੀ ਦਿਤੀ ਹੈ,  ਉਨ੍ਹਾਂ ਵਿਚ ਐਸਬੀਆਈ ਦੇ ਛੇ ਉਪ ਪ੍ਰਬੰਧ ਨਿਰਦੇਸ਼ਕ ਸ਼ਾਮਿਲ ਹਨ। ਇਸ ਤੋਂ ਇਲਾਵਾ ਗੋਪਾਲ ਮੁਰਲੀ ਭਗਤ (ਈਡੀ ਕਾਰਪੋਰੇਸ਼ਨ ਬੈਂਕ), ਪੀਵੀ ਭਾਰਤੀ (ਈਡੀ ਕੈਨਰਾ ਬੈਂਕ), ਅਤੁਲ ਕੁਮਾਰ ਗੋਇਲ (ਈਡੀ ਯੂਨੀਅਨ ਬੈਂਕ ਆਫ਼ ਇੰਡੀਆ), ਐਸ ਹਰਿਸ਼ੰਕਰ (ਈਡੀ ਇਲਾਹਾਬਾਦ ਬੈਂਕ), ਅਸ਼ੋਕ ਕੁਮਾਰ ਪ੍ਰਧਾਨ (ਈਡੀ ਯੂਨਾਈਟਿਡ ਬੈਂਕ ਆਫ਼ ਇੰਡੀਆ) ਅਤੇ ਸੀਐਚ ਐਸਐਸ ਮੱਲਿਕਾਰਜੁਨ ਰਾਵ (ਈਡੀ ਸਿੰਡਿਕੇਟ ਬੈਂਕ) ਨੂੰ ਵੀ ਚੁਣਿਆ ਗਿਆ ਹੈ।

ਇੰਡੀਅਨ ਬੈਂਕ ਦੇ ਦੋ ਕਾਰਜਕਾਰੀ ਨਿਰਦੇਸ਼ਕ (ਈਡੀ) ਐਮ  ਕੇ ਭੱਟਾਚਾਰਿਆ ਅਤੇ ਏ ਐਸ ਰਾਜੀਵ ਵੀ ਪ੍ਰੋਮੋਸ਼ਨ ਦੀ ਸੂਚੀ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਾਲੀ ਨਿਯੁਕਤੀ ਸਬੰਧੀ ਕੈਬੀਨਟ ਕਮੇਟੀ ਇਸ ਸਬੰਧ ਵਿਚ ਅੰਤਮ ਫੈਸਲਾ ਲਵੇਗੀ। (ਏਜੰਸੀ)