25,000 ਪਟਰੌਲ ਪੰਪ ਲਾਇਸੰਸ ਜਾਰੀ ਕਰੇਗੀ ਆਈਓਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਕਾਰੀ ਮਲਕੀਅਤ ਵਾਲੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਅਗਲੇ ਤਿੰਨ ਸਾਲਾਂ 'ਚ ਅਪਣੇ ਰਿਟੇਲ ਨੈੱਟਵਰਕ ਨੂੰ ਲਗਭਗ ਦੋਗੁਣਾ ਕਰਨ ਦਾ ਟੀਚਾ ਰਖਿਆ ਹੈ......

Indian Oil

ਨਵੀਂ ਦਿੱਲੀ : ਸਰਕਾਰੀ ਮਲਕੀਅਤ ਵਾਲੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਅਗਲੇ ਤਿੰਨ ਸਾਲਾਂ 'ਚ ਅਪਣੇ ਰਿਟੇਲ ਨੈੱਟਵਰਕ ਨੂੰ ਲਗਭਗ ਦੋਗੁਣਾ ਕਰਨ ਦਾ ਟੀਚਾ ਰਖਿਆ ਹੈ। ਕੰਪਨੀ ਕੋਲ ਅਜੇ 27,000 ਰਿਟੇਲ ਆਊਟਲੈੱਟਜ਼ ਹਨ, ਜਿਸ ਨੂੰ ਉਹ ਅਗਲੇ ਤਿੰਨ ਸਾਲਾਂ 'ਚ ਵਧਾ ਕੇ 52,000 ਕਰਨਾ ਚਾਹੁੰਦੀ ਹੈ। ਆਇਲ ਸੈਗਮੈਂਟ 'ਚ ਪ੍ਰਾਈਵੇਟ ਸੈਕਟਰ ਦੀ ਐਂਟਰੀ ਦੀ ਬਾਵਜੂਦ ਦੇਸ਼ ਦੀ ਸੱਭ ਤੋਂ ਵੱਡੀ ਫ਼ਿਊਲ ਰਿਟੇਲਰ ਆਈਓਸੀ ਕੋਲ 44 ਫ਼ੀ ਸਦੀ ਮਾਰਕੀਟ ਸ਼ੇਅਰ ਹਨ।

ਕੰਪਨੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਦਸਿਆ ਕਿ ਆਈਓਸੀ ਰਿਟੇਲ ਸੈਗਮੈਂਟ 'ਚ ਨਿਵੇਸ਼ ਕਰ ਰਹੀ ਹੈ। ਕੁਝ ਸਾਲ 'ਚ 50,000 ਤੋਂ ਜ਼ਿਆਦਾ ਨਵੇਂ ਫ਼ਿਊਲ ਸਟੇਸ਼ਨ ਅਤੇ ਐਲਪੀਜੀ ਡਿਸਟ੍ਰੀਬਿਊਸ਼ਨਸ਼ਿਪ ਨਾਲ, ਗਲੋਬਲ ਸਟੈਂਡਰਜ਼ ਲਈ ਬੈਂਚਮਾਰਕੀਟਿੰਗ ਅਤੇ ਨਾਨ-ਫ਼ਿਊਲ ਬਿਜ਼ਨਸ ਵਾਧੂ ਕਮਾਈ ਅਜਿਹੇ ਵਿਚਾਰ ਹਨ, ਜਿਨ੍ਹਾਂ 'ਤੇ ਆਇਲ ਮਾਰਕੀਟਿੰਗ ਕੰਪਨੀਆਂ ਵਿਚਾਰ ਕਰ ਸਕਦੀਆਂ ਹਨ।

ਕੰਪਨੀ ਦੇ ਐਗਜ਼ੇਕਿਊਟਿਵ ਨੇ ਦਸਿਆ ਕਿ ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਅਗਲੇ ਤਿੰਨ ਸਾਲ 'ਚ ਮਿਲ ਕੇ ਦੇਸ਼ 'ਚ 50,000 ਤੋਂ ਜ਼ਿਆਦਾ ਰਿਟੇਲ ਆਊਟਲੈੱਟਜ਼ ਖੋਲ੍ਹ ਸਕਦੀਆਂ ਹਨ। ਇਸ 'ਚ 25,000 ਆਊਟਲੈੱਟਜ਼ ਸਿਰਫ਼ ਆਈਓਸੀ ਖੋਲ੍ਹੇਗੀ, ਜਦੋਂ ਕਿ ਬਾਕੀ ਦੇ ਆਊਟਲੈੱਟਜ਼ ਬੀਪੀਸੀਐਲ ਅਤੇ ਐਚਪੀਸੀਐਲ ਖੋਲ੍ਹਣਗੀਆਂ। ਇਸ ਨਾਲ ਸਰਕਾਰੀ ਕੰਪਨੀਆਂ ਨੂੰ ਮਾਰਕੀਟ ਸ਼ੇਅਰ ਬਣਾਏ ਰੱਖਣ 'ਚ ਮਦਦ ਮਿਲੇਗੀ।    (ਏਜੰਸੀ)