ਐਸਬੀਆਈ ਨੇ 0.2 ਫ਼ੀ ਸਦੀ ਤੱਕ ਕਰਜ਼ ਦਰਾਂ ਵਧਾਈਆਂ
ਦੇਸ਼ ਵਿਚ ਜਨਤਕ ਖੇਤਰ ਦੇ ਸੱਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਅਪਣੇ ਗਾਹਕਾਂ ਨੂੰ ਝੱਟਕਾ ਦਿਤਾ ਹੈ। ਹੁਣ ਘਰ, ਆਟੋ ਅਤੇ ਕੁੱਝ ਹੋਰ ਕਰਜ਼...
ਨਵੀਂ ਦਿੱਲੀ : ਦੇਸ਼ ਵਿਚ ਜਨਤਕ ਖੇਤਰ ਦੇ ਸੱਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਅਪਣੇ ਗਾਹਕਾਂ ਨੂੰ ਝੱਟਕਾ ਦਿਤਾ ਹੈ। ਹੁਣ ਘਰ, ਆਟੋ ਅਤੇ ਕੁੱਝ ਹੋਰ ਕਰਜ਼ ਤੁਹਾਡੇ ਲਈ ਮਹਿੰਗੇ ਹੋ ਜਾਣਗੇ। ਹੁਣ ਇਥੋਂ ਗੱਡੀ ਜਾਂ ਫਿਰ ਘਰ ਲਈ ਕਰਜ ਲੈਣਾ ਮਹਿੰਗਾ ਹੋ ਜਾਵੇਗਾ। ਐਸਬੀਆਈ ਨੇ ਅਪਣੇ ਬੈਂਚਮਾਰਕ ਉਧਾਰੀ ਦਰ ਯਾਨੀ ਐਮਸੀਐਲਆਰ ਵਿਚ 0.20 ਫ਼ੀ ਸਦੀ ਦੀ ਸ਼ਨਿਚਰਵਾਰ ਨੂੰ ਵਾਧਾ ਕਰਨ ਦਾ ਐਲਾਨ ਕਰ ਦਿਤਾ ਹੈ। ਇਹ ਵਾਧਾ ਤਿੰਨ ਸਾਲ ਦੀ ਮਿਆਦ ਲਈ ਹੈ। ਜਿਸ ਤੋਂ ਬਾਅਦ ਹੁਣ ਐਸਬੀਆਈ ਦਾ ਐਮਸੀਐਲਆਰ ਵਧ ਕੇ 8.1 ਫ਼ੀ ਸਦੀ ਹੋ ਗਿਆ।
ਐਮਸੀਐਲਆਰ ਪਹਿਲਾਂ 7.9 ਫ਼ੀ ਸਦੀ ਸੀ, ਜੋ ਹੁਣ ਵਧ ਕੇ 8.1 ਫ਼ੀ ਸਦੀ ਹੋ ਗਿਆ। ਇਕ ਸਾਲ ਦੀ ਮਿਆਦ ਲਈ ਐਮਸੀਐਲਆਰ 8.25 ਫ਼ੀ ਸਦੀ ਤੋਂ ਵਧ ਕੇ 8.45 ਫ਼ੀ ਸਦੀ ਹੋ ਗਿਆ। ਸਾਰੇ ਛੋਟੇ ਕਰਜ਼ ਦਾ ਬੈਂਚਮਾਰਕ ਇਕ ਸਾਲ ਦੇ ਐਮਸੀਐਲਆਰ ਨਾਲ ਜੁੜ੍ਹਿਆ ਹੈ। ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਵਲੋਂ ਮੁਦਰਾ ਸਮੀਖਿਆ ਵਿਚ ਵਧਾਏ ਗਏ ਰੈਪੋ ਰੇਟ ਵਿਚ 0.25 ਫ਼ੀ ਸਦੀ ਵਾਧਾ ਕੀਤੇ ਜਾਣ ਦੇ ਇਕ ਮਹੀਨੇ ਬਾਅਦ ਅਪਣੇ ਐਮਸੀਐਲਆਰ ਵਿਚ ਇਹ ਵਾਧਾ ਕੀਤਾ। ਮੌਜੂਦਾ ਸਮੇਂ ਵਿਚ ਰੈਪੋ ਰੇਟ 6.50 ਫ਼ੀ ਸਦੀ ਹੈ। ਬੀਤੀ 6 ਜੂਨ 2018 ਤੋਂ ਪਹਿਲਾਂ ਰਿਜ਼ਰਵ ਬੈਂਕ ਨੇ 28 ਜਨਵਰੀ 2014 ਨੂੰ ਰੈਪੋ ਰੇਟ ਵਿਚ ਵਾਧਾ ਕੀਤਾ ਸੀ।
ਐਮਸੀਐਲਆਰ ਉਹ ਹੇਠਲਾ ਦਰ ਹੁੰਦਾ ਹੈ ਜਿਸ ਦੇ ਹੇਠਾਂ ਦੀ ਦਰ 'ਤੇ ਕੋਈ ਵੀ ਕਾਮਰਸ਼ਿਅਲ ਬੈਂਕ ਅਪਣੇ ਗਾਹਕਾਂ ਨੂੰ ਕਰਜ਼ ਨਹੀਂ ਦੇ ਸਕਦੇ ਹਨ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਾਲ 2016 ਦੇ ਅਪ੍ਰੈਲ ਮਹੀਨੇ ਵਿਚ ਐਮਸੀਐਲਆਰ ਨੂੰ ਸਾਹਮਣੇ ਰੱਖਿਆ ਸੀ, ਜਿਸ ਦਾ ਟੀਚਾ ਕਾਮਰਸ਼ੀਅਲ ਬੈਂਕਾਂ ਲਈ ਇਕ ਨਿਰਦੇਸ਼ ਦੇਣਾ ਸੀ ਤਾਕਿ ਉਹ ਅਪਣੀ ਲੈਂਡਿੰਗ ਰੇਟਸ ਦਾ ਨਿਰਧਾਰਤ ਕਰ ਸਕੇ ।