ਬਦਲ ਗਏ ਐਸਬੀਆਈ ਦੇ 1300 ਬ੍ਰਾਂਚ ਦੇ ਨਾਂ ਅਤੇ ਕੋਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ 6 ਦੇਸ਼ਭਰ ਵਿਚ 1300 ਬ੍ਰਾਂਚ ਦੇ ਨਾਮ ਅਤੇ ਆਈਐਫਐਸਸੀ ਕੋਡ ਵਿਚ ਬਦਲਾਅ ਕੀਤਾ ਹੈ...........

State Bank of India

ਨਵੀਂ ਦਿੱਲੀ :  ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ 6 ਦੇਸ਼ਭਰ ਵਿਚ 1300 ਬ੍ਰਾਂਚ ਦੇ ਨਾਮ ਅਤੇ ਆਈਐਫਐਸਸੀ ਕੋਡ ਵਿਚ ਬਦਲਾਅ ਕੀਤਾ ਹੈ। ਬਦਲਾਅ ਤੋਂ ਬਾਅਦ ਐਸਬੀਆਈ ਨੇ ਸਾਰੇ 1300 ਬ੍ਰਾਂਚ ਦੇ ਨਵੇਂ ਕੋਡ ਅਤੇ ਆਈਐਫਐਸਸੀ ਕੋਡ ਜਾਰੀ ਕੀਤਾ ਹੈ। 6 ਐਸੋਸਿਏਟ ਬੈਂਕ ਅਤੇ ਭਾਰਤੀ ਮਹਿਲਾ ਬੈਂਕ ਦੇ ਮਰਜਰ ਤੋਂ ਬਾਅਦ ਗਾਹਕਾਂ ਦੀ ਸਹੂਲਤ ਲਈ ਐਸਬੀਆਈ ਨੇ ਇਹ ਕਦਮ ਚੁੱਕਿਆ ਹੈ। ਦੱਸ ਦਈਏ ਕਿ ਐਸਬੀਆਈ ਦੇ ਨਾਲ 6 ਐਸੋਸਿਏਟ ਬੈਂਕ ਅਤੇ ਮਹਿਲਾ ਭਾਰਤੀ ਬੈਂਕ ਦਾ ਮਰਜਰ ਦੇਸ਼ ਵਿਚ 1 ਅਪ੍ਰੈਲ 2017 ਤੋਂ ਪਰਭਾਵੀ ਹੈ।

ਐਸਬੀਆਈ ਨੇ ਗਲੋਬਲ ਪੱਧਰ 'ਤੇ ਵੱਡੇ ਬੈਂਕਾਂ ਨਾਲ ਮੁਕਾਬਕਾ ਕਰਨ ਲਈ ਮਰਜਰ ਦਾ ਫੈਸਲਾ ਲਿਆ ਸੀ। ਇਸ ਤੋਂ ਨਾ ਸਿਰਫ਼ ਬੈਂਕ ਦਾ ਆਕਾਰ ਵਧਾ ਹੈ, ਬੈਂਕ ਦੀ ਏਸੈਟ ਅਤੇ ਵੈਲਿਉਏਸ਼ਨ ਵੀ ਵਧੀ ਹੈ। ਬੈਂਕ ਨੇ ਨਵੇਂ ਕੋਡ ਦੀ ਜਾਣਕਾਰੀ ਅਪਣੀ ਵੈਬਸਾਈਟ 'ਤੇ ਵੀ ਦਿੱਤੀ ਹੈ। ਮਰਜਰ ਤੋਂ ਬਾਅਦ ਐਸਬੀਆਈ ਦੇ 1805 ਬ੍ਰਾਂਚ ਘੱਟ ਹੋਏ ਹਨ, ਉਥੇ ਹੀ 244 ਅਫ਼ਸਰ ਪ੍ਰਬੰਧਨ ਵੀ ਘੱਟ ਹੋਏ ਹਨ। ਬੈਂਕ ਦੀ ਵਰਕਫੋਰਸ 2 ਲੱਖ ਦੇ ਆਲੇ ਦੁਆਲੇ ਹੈ। ਮਰਜਰ ਤੋਂ ਬਾਅਦ ਐਸਬੀਆਈ ਗਲੋਬਲ ਪੱਧਰ ਏਸੈਟ ਦੇ ਮਾਮਲੇ ਵਿਚ ਟਾਪ ਬੈਂਕਾਂ ਵਿਚ 53ਵੇਂ ਨੰਬਰ 'ਤੇ ਹੈ।

ਜੂਨ 2018 ਤੱਕ ਬੈਂਕ ਦੀ ਕੁਲ ਏਸੈਟ ਵਧ ਕੇ 33.45 ਲੱਖ ਕਰੋੜ ਰੁਪਏ ਹੋ ਗਈ ਹੈ। ਐਸਬੀਆਈ ਦੇਸ਼ ਦਾ ਸੱਭ ਤੋਂ ਵਡਾ ਬੈਂਕ ਹੈ, ਜਿਸ ਦਾ ਪੂਰੇ ਦੇਸ਼ ਵਿਚ 22428 ਬ੍ਰਾਂਚ ਹਨ। ਡਿਪਾਜ਼ਿਟ, ਅਡਵਾਂਸ, ਬੈਂਕਿੰਗ ਆਉਟਲੈਟ ਅਤੇ ਕਸਟਮਰ ਐਕਵਿਜ਼ਨ ਦੇ ਮਾਮਲੇ ਵਿਚ ਐਸਬੀਆਈ ਦੇਸ਼ ਦਾ ਸੱਭ ਤੋਂ ਵੱਡੇ ਬੈਂਕ ਹਨ। ਡਿਪਾਜ਼ਿਟ ਦੇ ਮਾਮਲੇ ਵਿਚ ਬੈਂਕ ਦਾ ਮਾਰਕੀਟ ਸ਼ੇਅਰ 22.84 ਫ਼ੀ ਸਦੀ ਅਤੇ ਅਡਵਾਂਸ ਦੇ ਮਾਮਲੇ ਵਿਚ ਮਾਰਕੀਟ ਸ਼ੇਅਰ 19.92 ਫ਼ੀ ਸਦੀ ਹੈ।