ਡਿਜੀਟਲ ਲੈਣ-ਦੇਣ: ਐਸਬੀਆਈ ਤੇ ਜੀਓ 'ਚ ਹਿੱਸੇਦਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੀਓ ਪੇਮੈਂਟਸ ਬੈਂਕ ਤੋਂ ਬਾਅਦ ਹੁਣ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਤੇ ਰਿਲਾਇੰਸ ਜੀਉ ਨੇ ਅਪਣੀ ਹਿਸੇਦਾਰੀ ਨੂੰ ਅੱਗੇ ਵਧਾਇਆ ਹੈ.............

Reliance Jio and SBI have partnered to launch SBI Yono

ਮੁੰਬਈ : ਜੀਓ ਪੇਮੈਂਟਸ ਬੈਂਕ ਤੋਂ ਬਾਅਦ ਹੁਣ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਤੇ ਰਿਲਾਇੰਸ ਜੀਉ ਨੇ ਅਪਣੀ ਹਿਸੇਦਾਰੀ ਨੂੰ ਅੱਗੇ ਵਧਾਇਆ ਹੈ। ਜੀਉ ਪੇਮੈਂਟਸ ਬੈਂਕ ਤੇ ਐਸਬੀਆਈ ਨੇ ਡਿਜਿਟਲ ਬੈਂਕਿੰਗ, ਵਣਜ ਅਤੇ ਵਿੱਤੀ ਸੇਵਾਵਾਂ ਲਈ ਅਹਿਮ ਡੀਲ ਫਾਈਨਲ ਕੀਤੀ ਹੈ। ਇਹ ਸਰਵਿਸਜ਼ ਐਸ.ਬੀ.ਆਈ. ਵਲੋਂ ਲਾਂਚ ਕੀਤੇ ਗਏ ਡਿਜੀਟਲ ਬੈਂਕਿਗ ਐਪ ਯੋਨੋ (ਯੂ ਓਨਲੀ ਨੀਡ ਵਨ) ਵਲੋਂ ਉਪਲਬਧ ਕਰਵਾਈ ਜਾਵੇਗੀ। ਇਸ ਨਾਲ ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਨੂੰ ਡਿਜੀਟਲ ਗਾਹਕਾਂ ਦੀ ਗਿਣਤੀ ਕਈ ਗੁਣਾ ਵਧਾਉਣ ਵਿਚ ਮਦਦ ਮਿਲੇਗੀ।  

ਐਸ.ਬੀ.ਆਈ. ਯੋਨੋ ਓਮਨੀ ਚੈਨਲ ਪਲੇਟਫਾਰਮ ਹੈ, ਜੋ ਗਾਹਕਾਂ ਨੂੰ ਡਿਜੀਟਲ ਬੈਂਕਿੰਗ, ਵਣਜ ਤੇ ਵਿੱਤੀ ਸੁਪਰਸਟੋਰ ਸਰਵਿਸਜ ਦੇਵੇਗਾ। ਦੋਵਾਂ ਪਹਿਲਾਂ ਤੋਂ ਹੀ ਪੇਮੈਂਟ ਬੈਂਕ ਵਿਜ਼ੁਅਲ ਵਿਚ ਹਿਸੇਦਾਰ ਹਨ। ਭਾਰਤੀ  ਸਟੇਟ ਬੈਂਕ ਤੇ ਜੀਉ ਨੇ ਮਿਲ ਕੇ ਜੀਉ ਪੇਮੈਂਟਸ ਬੈਂਕ ਬਣਾਇਆ ਹੈ। ਇਸ ਵਿਚ ਜੀਉ ਦੀ 70 ਫ਼ੀ ਸਦੀ ਹਿਸੇਦਾਰੀ ਹੈ ਤੇ ਬਾਕੀ 30 ਫ਼ੀ ਸਦੀ ਹਿਸੇਦਾਰੀ ਭਾਰਤੀ ਸਟੇਟ ਬੈਂਕ ਕੋਲ ਹੈ।    (ਏਜੰਸੀ)