ਭਾਰਤ ‘ਚ ਕੁਆਲੀਟੀ ਟੈਸਟ ਦੌਰਾਨ ਫੇਲ ਹੋਇਆ ਜਾਨਸਨ ਐਂਡ ਜਾਨਸਨ ਦਾ ਸ਼ੈਂਪੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਯੂਐਸ ਹੈਲਥ ਕੇਅਰ ਕੰਪਨੀ ਜਾਨਸਨ ਐਂਡ ਜਾਨਸਨ ਦਾ ਮਸ਼ਹੂਰ ਬੇਬੀ ਸ਼ੈਂਪੂ ਸਟੈਂਡਰਡ ਕੁਆਲੀਟੀ ਦੇ ਟੈਸਟ ਵਿਚ ਫੇਲ ਹੋ ਗਿਆ ਹੈ

Johnson & Johnson

ਨਵੀਂ ਦਿੱਲੀ: ਯੂਐਸ ਹੈਲਥ ਕੇਅਰ ਕੰਪਨੀ ਜਾਨਸਨ ਐਂਡ ਜਾਨਸਨ ਦਾ ਮਸ਼ਹੂਰ ਬੇਬੀ ਸ਼ੈਂਪੂ ਸਟੈਂਡਰਡ ਕੁਆਲੀਟੀ ਦੇ ਟੈਸਟ ਵਿਚ ਫੇਲ ਹੋ ਗਿਆ ਹੈ। ਰਾਜਸਥਾਨ ਡਰੱਗ ਕੰਟਰੋਲ ਸੰਸਥਾ ਨੇ ਜਾਨਸਨ ਐਂਡ ਜਾਨਸਨ ਸ਼ੈਂਪੂ ਦੇ 2 ਬੈਚਾਂ ਵਿਚ ਗੜਬੜੀ ਪਾਈ ਹੈ। ਰਾਜਸਥਾਨ ਡਰੱਗ ਰੇਗੁਲੇਟਰ ਨੇ ਇਸ ਸ਼ੈਂਪੂ ਦੇ 2 ਬੈਚ- ‘BB58204’ ਅਤੇ ‘BB58177’ ਦਾ ਪਰੀਖਣ ਕੀਤਾ ਸੀ। 2021 ਵਿਚ ਇਹਨਾਂ ਸ਼ੈਂਪੂਆਂ ਦੀ ਮਿਆਦ ਖਤਮ ਹੋ ਜਾਵੇਗੀ।

ਰਾਜਸਥਾਨ ਡਰੱਗ ਰੇਗੁਲੇਟਰ ਦੇ ਅਫਸਰ ਨੇ ਕਿਹਾ ਕਿ ਇਹਨਾਂ ਸ਼ੈਂਪੂਆਂ ਦੀ ਵਰਤੋਂ ਕਿਸੇ ਵੱਲੋਂ ਵੀ ਨਾ ਕੀਤੀ ਜਾਵੇ ਅਤੇ ਨਾਲ ਹੀ ਇਸ ਨੂੰ ਮੌਜੂਦਾ ਸਟਾਕ ਤੋਂ ਹਟਾਇਆ ਜਾਵੇ। ਇਸਤੋਂ ਇਲਾਵਾ ਡਰੱਗਸ ਐਂਡ ਕਾਸਮੈਟਿਕਸ ਐਕਟ 1940 ਦੇ ਤਹਿਤ ਰਾਜਸਥਾਨ ਡਰੱਗ ਰੈਗੁਲੇਟਰ ਜਾਨਸਨ ਐਂਡ ਜਾਨਸਨ ‘ਤੇ ਮੁਕੱਦਮਾ ਵੀ ਚਲਾ ਸਕਦੀ ਹੈ।

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਜਾਨਸਨ ਐਂਡ ਜਾਨਸਨ ਬੇਬੀ ਦੇ ਪ੍ਰੋਡਕਟਸ ‘ਤੇ ਸਵਾਲ ਉਠ ਰਹੇ ਹਨ। 2018 ਵਿਚ ਅਮਰੀਕਾ ਦੀਆਂ ਕੁਝ ਔਰਤਾਂ ਨੇ ਵੀ ਇਹ ਦੋਸ਼ ਲਗਾਇਆ ਸੀ ਕਿ ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ਦੀ ਵਰਤੋਂ ਨਾਲ ਕੈਂਸਰ ਹੋਣ ਦੀ ਸੰਭਾਵਨਾ ਹੋ ਸਕਦੀ ਹੈ। 

ਜਾਨਸਨ ਐਂਡ ਜਾਨਸਨ ਦੇ ਬੁਲਾਰੇ ਨੇ ਕਿਹਾ ਕਿ ‘ਜਾਨਸਨ ਐਂਡ ਜਾਨਸਨ ਕੰਪਨੀ’ ਇਸ ਰਿਪੋਰਟ ਨੂੰ ਨਹੀਂ ਮੰਨਦੇ ਹਾਂ ਕਿਉਂਕਿ ਸਰਕਾਰ ਨੇ ਹੁਣ ਤੱਕ ਇਸਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਟੈਸਟ ਕਿਥੇ ਹੋਇਆ ਅਤੇ ਕਿਸ ਨੇ ਕਰਵਾਇਆ ਹੈ। ਜਦੋਂ ਤਕ ਸਾਨੂੰ ਇਹਨਾਂ ਟੈਸਟਾਂ ਦੀ ਸਾਰੀ ਜਾਣਕਾਰੀ ਨਹੀਂ ਮਿਲਦੀ ਅਸੀਂ ਆਪਣੇ ਪ੍ਰੋਡਕਟ ਨਾਲ ਜੁੜੀ ਕਿਸੇ ਵੀ ਗਲਤੀ ਨੂੰ ਨਹੀਂ ਮਨਾਂਗੇ।