ਆਰਥਿਕ ਮੰਦੀ ਕਾਰਨ ਉਦਯੋਗ ਅਤੇ ਰੁਜ਼ਗਾਰ ਨੂੰ ਭਾਰੀ ਸੰਕਟ ਦਾ ਮੂੰਹ ਵੇਖਣਾ ਪਿਆ

ਏਜੰਸੀ

ਖ਼ਬਰਾਂ, ਵਪਾਰ

ਅਕਤੂਬਰ ਵਿਚ ਬੇਰੁਜ਼ਗਾਰੀ ਦੀ ਦਰ ਵਧ ਕੇ 8.5 ਫ਼ੀਸਦੀ ਹੋ ਗਈ ਜੋ ਕਿ ਅਗਸਤ 2016 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।

Indias record breaking slowdowns new records are very low

ਨਵੀਂ ਦਿੱਲੀ: ਇਸ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਆਰਥਿਕ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਚਲਦੇ ਉਦਯੋਗਿਕ ਉਤਪਾਦਨ ਅਤੇ ਰੁਜ਼ਗਾਰ ਤੋਂ ਲੈ ਕੇ ਮੈਨਿਊਫੈਕਚਰਿੰਗ ਸੈਕਟਰ ਤੇ ਬੁਰਾ ਅਸਰ ਪਿਆ ਹੈ। ਕਈ ਮਹੀਨਿਆਂ ਤਕ ਆਟੋਮੋਬਾਇਲ ਸੈਕਟਰ ਵੀ ਸੁਸਤੀ ਦਾ ਸਾਹਮਣਾ ਕਰਦਾ ਰਿਹਾ ਹੈ। ਹਾਲਾਂਕਿ ਤਿਉਹਾਰਾਂ ਕਾਰਨ ਇਸ ਵਿਚ ਸੁਧਾਰ ਦੇਖਿਆ ਗਿਆ ਹੈ।

ਸੈਂਟਰ ਫਾਰ ਮਾਨਟਰਿੰਗ ਇੰਡੀਅਨ ਇਕਨਾਮੀ ਨੇ ਸ਼ੁੱਕਰਵਾਰ ਨੂੰ ਡੇਟਾ ਜਾਰੀ ਕੀਤਾ ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਲੋਡਾਉਨ ਦੀ ਵਜ੍ਹਾ ਨਾਲ ਅਰਥਵਿਵਸਥਾ ਤੇ ਬਹੁਤ ਬੁਰਾ ਅਸਰ ਪਿਆ ਹੈ। ਅਕਤੂਬਰ ਵਿਚ ਬੇਰੁਜ਼ਗਾਰੀ ਦੀ ਦਰ ਵਧ ਕੇ 8.5 ਫ਼ੀਸਦੀ ਹੋ ਗਈ ਜੋ ਕਿ ਅਗਸਤ 2016 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇਹ ਸਤੰਬਰ ਦੇ ਮੁਕਾਬਲੇ ਵੀ 7.2 ਫ਼ੀਸਦੀ ਜ਼ਿਆਦਾ ਹੈ। ਸੀਐਮਆਈਈ ਦੇ ਅੰਕੜਿਆਂ ਮੁਤਾਬਕ ਇਹ ਸਲੋਡਾਉਨ ਦਾ ਅਸਰ ਹੈ।

ਇਸ ਤੋਂ ਇਲਾਵਾ ਅਜੀਮ ਪ੍ਰੇਮਜੀ ਯੂਨੀਵਰਸਿਟੀ ਪਾਸੋਂ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਮੁਤਾਬਕ ਪਿਛਲੇ 6 ਸਾਲਾਂ ਵਿਚ ਕਰੀਬ 90 ਲੱਖ ਰੁਜ਼ਗਾਰ ਦੇ ਮੌਕਿਆਂ ਵਿਚ ਕਮੀ ਆਈ ਹੈ। ਇਸ ਰਿਪੋਰਟ ਨੂੰ ਸੰਤੋਸ਼ ਮੇਹਰੋਤਰਾ ਅਤੇ ਜਗਤੀ ਦੇ ਪਰੀਦਾ ਨੇ ਮਿਲ ਕੇ ਤਿਆਰ ਕੀਤਾ ਹੈ ਅਤੇ ਇਸ ਨੂੰ ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਸੈਂਟਰ ਆਫ ਸਸਟੇਨੇਬੇਲ ਐਂਪਲਾਇਮੈਂਟ ਪਾਸੋਂ ਪ੍ਰਕਾਸ਼ਿਤ ਕੀਤਾ ਗਿਆ ਹੈ।

ਅਕਤੂਬਰ ਵਿਚ ਮੈਨਿਊਫੈਕਚਰਿੰਗ ਆਉਟਪੁਟ ਪਿਛਲੇ ਦੋ ਸਾਲ ਵਿਚ ਸਭ ਤੋਂ ਸਲੋਹ ਰਿਹਾ। ਆਈਐਚਐਸ ਇੰਡੀਆ ਦੇ ਪੈਕੇਜਿੰਗ ਮੈਨੇਜਰਸ ਇੰਡੇਕਸ ਵਿਚ ਵੀ ਗਿਰਾਵਟ ਦੇਖੀ ਗਈ। ਇਹ ਸਤੰਬਰ ਵਿਚ 51.4 ਸੀ ਜੋ ਕਿ ਅਕਤੂਬਰ ਵਿਚ ਘਟ ਕੇ 50.6 ਹੋ ਗਈ। ਏਜੈਂਸੀ 400 ਪ੍ਰੋਡਿਊਸਰਸ ਨੂੰ ਸ਼ਾਮਲ ਕਰ ਕੇ ਸਰਵੇ ਕਰਵਾਉਂਦੀ ਹੈ ਜਿਸ ਵਿਚ ਨਵੇਂ ਆਰਡਰ, ਆਉਟਪੁਟ, ਜਾਬ, ਸਪਲਾਇਰ ਦੇ ਡਿਲਵਰੀ ਟਾਈਮ ਅਤੇ ਸਟਾਕ ਪਰਚੇਜ ਦੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ।

ਇਹ ਸੂਚਕਾਂਕ ਜੇ 50 ਤੋਂ ਉਪਰ ਹੁੰਦੇ ਤਾਂ ਵਾਧਾ ਮੰਨਿਆ ਜਾਂਦਾ। ਉੱਥੇ ਹੀ 50 ਦੇ ਹੇਠਾਂ ਆਉਣ ਨਾਲ ਬਾਜ਼ਾਰ ਵਿਚ ਸਲੋਡਾਉਨ ਦੀ ਸਥਿਤੀ ਮੰਨੀ ਜਾਂਦੀ ਹੈ। ਵੀਰਵਾਰ ਨੂੰ ਕੋਇਲਾ, ਕੱਚੇ ਤੇਲ, ਕੁਦਰਤੀ ਗੈਸ, ਰਿਫਾਈਨਰੀ ਪ੍ਰੋਡਕਟ, ਖਾਦ, ਸਟੀਲ, ਸੀਮੈਂਟ ਅਤੇ ਇਲੈਕਟ੍ਰਿਸਿਟੀ ਉਦਯੋਗ ਨੂੰ ਆਉਟਪੁਟ ਦਾ ਡੇਟਾ ਜਾਰੀ ਕੀਤਾ ਗਿਆ। ਇਸ ਦਾ ਪ੍ਰਦਰਸ਼ਨ ਪਿਛਲੇ 14 ਸਾਲਾਂ ਵਿਚ ਸਭ ਤੋਂ ਖਰਾਬ ਰਿਹਾ ਹੈ। ਇਸ ਵਿਚ 5.2 ਦੀ ਕਮੀ ਦਰਜ ਕੀਤੀ ਗਈ।

ਇੰਡੇਕਸ ਆਫ ਇੰਡਸਟ੍ਰੀਅਲ ਪ੍ਰੋਡਕਸ਼ਨ ਮੁਤਾਬਕ ਮੁੱਖ ਉਦਯੋਗਾਂ ਦੇ ਪ੍ਰੋਡਕਸ਼ਨ ਵਿਚ ਭਾਰੀ ਗਿਰਾਵਟ ਦੇਖੀ ਗਈ। ਇਸ ਵਿਚ ਸ਼ਾਮਲ ਕੀਤੀਆਂ ਗਈਆਂ ਕੰਪਨੀਆਂ ਦਾ ਵੇਟੇਜ ਇਸ ਸੈਕਟਰ ਵਿਚ 40 ਫ਼ੀਸਦੀ ਹੈ। ਇਸ ਵਿਚ 1.1 ਫ਼ੀਸਦੀ ਗਿਰਾਵਟ ਸੱਤ ਸਾਲ ਵਿਚ ਸਭ ਤੋਂ ਜ਼ਿਆਦਾ ਹੈ।

ਨਵਾਂ ਡੇਟਾ 11 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ। ਅਕਤੂਬਰ ਵਿਚ ਜੀਐਸਟੀ ਕਲੈਕਸ਼ਨ ਡਿੱਗ ਕੇ 95,380 ਕਰੋੜ ਤੇ ਪਹੁੰਚ ਗਿਆ। ਪਿਛਲੇ ਸਾਲ ਇਸ ਮਹੀਨੇ ਵਿਚ ਜੀਐਸਟੀ ਸੰਗ੍ਰਹਿ 1,00,710 ਸੀ। ਸਰਕਾਰ ਨੇ ਇਹ ਡੇਟਾ ਸ਼ੁੱਕਰਵਾਰ ਨੂੰ ਜਾਰੀ ਕੀਤਾ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਜੀਐਸਟੀ 1 ਲੱਖ ਕਰੋੜ ਤੋਂ ਘਟ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।