SBI ਦਾ ਵੱਡਾ ਬਦਲਾਅ, ਕਾਰਡ ਵਾਲਾ ਪੰਗਾ ਹੋਇਆ ਖਤਮ, ਇੰਝ ਹੋਵੇਗੀ ਪੇਮੈਂਟ!

ਏਜੰਸੀ

ਖ਼ਬਰਾਂ, ਵਪਾਰ

ਇਸ ਤੋਂ ਬਾਅਦ ਤੁਹਾਨੂੰ ਪੇਮੈਂਟ ਸਿੱਧੇ ਤੁਹਾਡੇ ਦੁਕਾਨਦਾਰ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ।

State Bank Of India bhim aadhaar sbi app payment

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਨਵੇਂ ਸਾਲ ਵਿਚ ਨਵਾਂ ਪੇਮੈਂਟ ਮੋਡ ਪੇਸ਼ ਕੀਤਾ ਹੈ। ਇਸ ਪੇਮੈਂਟ ਮੋਡ ਦੀ ਖਾਸੀਅਤ ਇਹ ਹੈ ਕਿ ਜੇ ਤੁਹਾਡੇ ਕੋਲ ਪੇਮੈਂਟ ਕਰਨ ਲਈ ਕੈਸ਼ ਜਾਂ ਕਾਰਡ ਨਹੀਂ ਹੈ ਤਾਂ ਤੁਸੀਂ ਅਪਣਾ ਅੰਗੂਠਾ ਦਿਖਾ ਕੇ ਵੀ ਭੁਗਤਾਨ ਕਰ ਸਕਦੇ ਹੋ। ਬੈਂਕ ਨੇ BHIM Aadhaar SBI ਐਪ ਪੇਸ਼ ਕੀਤਾ ਹੈ।

 



 

 

ਧਿਆਨ ਰਹੇ ਕਿ ਇਹ ਖਾਤਾ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਦੁਕਾਨਦਾਰ ਨੂੰ ਗਾਹਕਾਂ ਦਾ ਫਿੰਗਰਪ੍ਰਿੰਟ ਲੈਣ ਲਈ ਇਕ STQC ਸਰਟੀਫਿਕੇਟ FP ਸਕੈਨਰ ਦੀ ਜ਼ਰੂਰਤ ਹੋਵੇਗੀ। ਇਸ ਸਕੈਨਰ ਨੂੰ ਐਂਡਰਾਇਡ ਮੋਬਾਇਲ ਨਾਲ ਕਨੈਕਟ ਕਰਨਾ ਹੋਵੇਗਾ। ਹਰ ਖਰੀਦ ਤੋਂ ਬਾਅਦ ਤੁਹਾਨੂੰ ਬਸ ਅਪਣੇ ਬੈਂਕ ਦਾ ਨਾਮ ਚੁਣ ਕੇ ਆਧਾਰ ਨੰਬਰ, ਰਕਮ ਅਪਣੇ ਦੁਕਾਨਦਾਰ ਦੇ ਮੋਬਾਇਲ ਵਿਚ ਇੰਟਰ ਕਰਨਾ ਹੈ ਅਤੇ ਅਪਣੇ ਅੰਗੂਠੇ ਦੇ ਨਿਸ਼ਾਨ ਨੂੰ ਸਕੈਨ ਕਰ ਕੇ ਅਪਣੇ ਪੇਮੈਂਟ ਨੂੰ ਪ੍ਰਮਾਣਿਤ ਕਰਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।