ਸੈਂਸੇਕਸ 333 ਅੰਕਾਂ ਦੀ ਗਿਰਾਵਟ ਨਾਲ ਅਤੇ ਨਿਫਟੀ 98 'ਤੇ ਬੰਦ ਹੋਇਆ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਚੰਗੇ ਜੀਡੀਪੀ ਡਾਟਾ ਤੋਂ ਬਾਅਦ ਹੋਈ ਤੇਜ਼ ਸ਼ੁਰੂਆਤ ਨੂੰ ਸ‍ਟਾਕ ਮਾਰਕੀਟ ਜਾਰੀ ਨਹੀਂ ਰੱਖ ਸਕਿਆ। ਸ਼ਾਮ ਨੂੰ ਸੈਂਸੇਕਸ ਅਤੇ ਨਿਫਟੀ ਦੋਨੋਂ ਭਾਰੀ ਗਿਰਾਵਟ ਦੇ ਨਾਲ ਬੰਦ ਹੋਏ।...

Stock Market

ਮੁੰ‍ਬਈ : ਚੰਗੇ ਜੀਡੀਪੀ ਡਾਟਾ ਤੋਂ ਬਾਅਦ ਹੋਈ ਤੇਜ਼ ਸ਼ੁਰੂਆਤ ਨੂੰ ਸ‍ਟਾਕ ਮਾਰਕੀਟ ਜਾਰੀ ਨਹੀਂ ਰੱਖ ਸਕਿਆ। ਸ਼ਾਮ ਨੂੰ ਸੈਂਸੇਕਸ ਅਤੇ ਨਿਫਟੀ ਦੋਨੋਂ ਭਾਰੀ ਗਿਰਾਵਟ ਦੇ ਨਾਲ ਬੰਦ ਹੋਏ। ਸੈਂਸੇਕਸ 333 ਅੰਕਾਂ ਦੀ ਗਿਰਾਵਟ ਦੇ ਨਾਲ 38,313 ਦੇ ਪੱਧਰ ਉੱਤੇ ਬੰਦ ਹੋਇਆ, ਉਥੇ ਹੀ ਨਿਫਟੀ 98 ਅੰਕ ਟੁੱਟ ਕੇ 11,582 ਦੇ ਪੱਧਰ ਉੱਤੇ ਬੰਦ ਹੋਇਆ।

ਐਨਐਸਈ ਵਿਚ ਮੀਡਿਆ ਅਤੇ ਮੈਟਲ ਇੰਡੇਕਸ ਨੂੰ ਛੱਡ ਕੇ ਸਾਰਿਆਂ ਵਿਚ ਗਿਰਾਵਟ ਰਹੀ। ਇਸ ਤੋਂ ਪਹਿਲਾਂ ਜੀਡੀਪੀ ਦੇ ਬਿਹਤਰ ਅੰਕੜਿਆਂ ਅਤੇ ਰੁਪਏ ਵਿਚ ਰਿਕਵਰੀ ਨਾਲ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਸੀ। ਸੈਂਸੇਕਸ 270.84 ਅੰਕਾਂ ਦੇ ਵਾਧੇ ਦੇ ਨਾਲ 38915.91 ਅਤੇ ਨਿਫਟੀ 71.3 ਅੰਕ ਚੜ੍ਹ ਕੇ 11,751.80 ਦੇ ਪੱਧਰ ਉੱਤੇ ਖੁੱਲਿਆ ਸੀ। 

PMI ਅਗਸਤ ਵਿਚ ਡਿੱਗ ਕੇ 51.7 'ਤੇ - ਨਿੱਕੇਈ ਇੰਡੀਆ ਮੈਨਿਉਫੈਕਚਰਿੰਗ ਪਰਚੇਂਜਿੰਗ ਮੈਨੇਜਰਸ ਇੰਡੇਕਸ (PMI) ਅਗਸਤ ਵਿਚ ਘੱਟ ਕੇ 51.7 ਅੰਕ ਰਿਹਾ ਜਦੋਂ ਕਿ ਜੁਲਾਈ ਵਿਚ ਇਹ 52.3 ਦੇ ਪੱਧਰ ਉੱਤੇ ਸੀ। ਹਾਲਾਂਕਿ ਇਹ ਲਗਾਤਾਰ 13ਵਾਂ ਮਹੀਨਾ ਹੈ ਜਦੋਂ ਪੀਐਮਆਈ 50 ਅੰਕ ਤੋਂ ਉੱਪਰ ਰਿਹਾ ਹੈ। ਪੀਐਮਆਈ ਦਾ 50 ਅੰਕ ਤੋਂ ਉੱਤੇ ਰਹਿਨਾ ਕੰਮ-ਕਾਜ ਜਾਂ ਗਤੀਵਿਧੀਆਂ ਵਿਚ ਵਿਸਥਾਰ ਅਤੇ 50 ਅੰਕ ਤੋਂ ਹੇਠਾਂ ਰਹਿਨਾ ਸੁਸਤੀ ਨੂੰ ਦਰਸਾਉਂਦਾ ਹੈ। 

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵੀ ਗਿਰੇ - ਲਾਰਜਕੈਪ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵੀ ਗਿਰਾਵਟ ਆਈ ਹੈ। ਬੀਐਸਈ ਦਾ ਮਿਡਕੈਪ ਇੰਡੇਕਸ 0.45 ਫ਼ੀ ਸਦੀ ਡਿਗਿਆ ਹੈ ਜਦੋਂ ਕਿ ਨਿਫਟੀ ਮਿਡਕੈਪ 100 ਇੰਡੇਕਸ ਵਿਚ 0.27 ਫ਼ੀ ਸਦੀ ਕਮਜੋਰ ਹੋਇਆ ਹੈ। ਬੀਐਸਈ ਦੇ ਸਮਾਲਕੈਪ ਇੰਡੇਕਸ ਵਿਚ 0.17 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।