ਹੁਣ ਨਹੀਂ ਕਰ ਸਕਦੇ ਹੋ ਇਕ ਦਿਨ ‘ਚ 10 ਹਜ਼ਾਰ ਤੋਂ ਜ਼ਿਆਦਾ ਕੈਸ਼ ਪੇਮੈਂਟ

ਏਜੰਸੀ

ਖ਼ਬਰਾਂ, ਵਪਾਰ

ਬਦਲ ਗਿਆ ਹੈ ਇਹ ਨਿਯਮ

Photo

ਨਵੀਂ ਦਿੱਲੀ: ਜੇਕਰ ਤੁਸੀਂ ਵੀ 10 ਹਜ਼ਾਰ ਤੋਂ ਜ਼ਿਆਦਾ ਰਕਮ ਦੀ ਕੈਸ਼ ਪੇਮੈਂਟ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸੀਬੀਡੀਟੀ (Central Board of Direct Taxes) ਨੇ ਇਨਕਮ ਟੈਕਸ ਕਾਨੂੰਨ 1962 ਵਿਚ ਬਦਲਾਅ ਕੀਤਾ ਹੈ, ਜਿਸ ਤੋਂ ਬਾਅਦ ਕਿਸੇ ਇਕ ਵਿਅਕਤੀ ਨੂੰ ਇਕ ਦਿਨ ਵਿਚ ਕੈਸ਼ ਪੇਮੈਂਟ ਦੀ ਸੀਮਾ ਘਟਾ ਦਿੱਤੀ ਗਈ ਹੈ।

ਇਨਕਮ ਟੈਕਸ ਐਕਟ ਵਿਚ 6DD ਵਿਚ ਬਦਲਾਅ ਕੀਤਾ ਗਿਆ ਹੈ। ਇਹ ਨਿਯਮ ਕਿਸੇ ਵੀ ਵਿਅਕਤੀ ਨੂੰ ਇਕ ਦਿਨ ਵਿਚ ਕੈਸ਼ ਪੇਮੈਂਟ ਕਰਨ ਜਾਂ ਅਕਾਊਂਟ ਪੇਈ (Payee) ਚੈੱਕ ਜਾਂ ਅਕਾਊਂਟ ਪੇਈ (Payee) ਬੈਂਕ ਡਰਾਫਟ ਦੇ ਜ਼ਰੀਏ 20 ਹਜ਼ਾਰ ਰੁਪਏ ਤੋਂ ਜ਼ਿਆਦਾ ਪੇਮੈਂਟ ਕਰਨ ਸਬੰਧੀ ਹੈ। ਇਸ ਨਿਯਮ ਵਿਚ ਸੋਧ ਕਰਨ ਤੋਂ ਬਾਅਦ ਹੁਣ ਭੁਗਤਾਨ ਦੀ ਇਹ ਸੀਮਾ 10 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਪ੍ਰਤੀ ਦਿਨ ਹੋ ਗਈ ਹੈ।

ਇਨਕਮ ਟੈਕਸ ਨਿਯਮ 6DD ਵਿਚ ਸੋਧ ਮੁਤਾਬਕ ਇਕ ਵਿਅਕਤੀ ਇਕ ਦਿਨ ਵਿਚ ਕਿਸੇ ਵੀ ਬੈਂਕ ਵਿਚ 10,000 ਰੁਪਏ ਤੋਂ ਜ਼ਿਆਦਾ ਭੁਗਤਾਨ ਕਰ ਸਕਦਾ ਹੈ। ਪਰ ਕਿਸੇ ਬੈਂਕ ਜਾਂ ਖਾਤੇ ਦੇ ਪੇਈ (Payee) ਬੈਂਕ ਡਰਾਫਟ ਜਾਂ ਬੈਂਕ ਕਲੀਅਰੈਂਸ ਦੁਆਰਾ ਇਲੈਕਟ੍ਰਾਨਿਕ ਕਲੀਅਰਿੰਗ ਪ੍ਰਣਾਲੀ ਦੀ ਵਰਤੋਂ ਨਾਲ ਭੁਗਤਾਨ ਖਾਤਾ ਚੈੱਕ ਵੱਲੋਂ ਪੈਮੈਂਟ ਦੀ ਲਿਮਟ 10 ਹਜ਼ਾਰ ਰੁਪਏ ਹੈ।

ਇਸ ਤੋਂ ਜ਼ਿਆਦਾ ਭੁਗਤਾਨ ਲਈ ਇਲੈਕਟ੍ਰਾਨਿਕ ਮੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਕਿ 6ABBA  ਦੇ ਅਧੀਨ ਆਉਂਦਾ ਹੈ। ਇਹ ਜਾਣਕਾਰੀ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ। ਨਿਯਮ 6ABBA ਨੂੰ 1 ਸਤੰਬਰ 2016 ਤੋਂ ਇਸ ਐਕਟ ਦੇ ਤਹਿਤ ਜੋੜਿਆ ਗਿਆ ਹੈ, ਜੋ ਡਿਜ਼ੀਟਲ ਜਾਂ ਇਲੈਕਟ੍ਰਾਨਿਕ ਪੇਮੈਂਟ ਮੋਡ ਸਬੰਧੀ ਹੈ। ਇਸ ਵਿਚ ਕ੍ਰੈਡਿਟ ਕਾਰਡ ਪੇਮੈਂਟ, ਡੈਬਿਟ ਕਾਰਡ, ਨੈੱਟ ਬੈਂਕਿੰਗ, IMPS, UPI, RTGS, NEFT ਅਤੇ ਭੀਮ ਦੇ ਜ਼ਰੀਏ ਪੇਮੈਂਟ ਸ਼ਾਮਲ ਹੈ।

ਇਲੈਕਟ੍ਰਾਨਿਕ ਪੇਮੈਂਟ ਨਾਲ ਕਰੋ 10 ਹਜ਼ਾਰ ਤੋਂ ਜ਼ਿਆਦਾ ਪੇਮੈਂਟ
ਸੀਬੀਡੀਟੀ (Central Board of Direct Taxes) ਨੇ ਇਨਕਮ ਟੈਕਸ ਕਾਨੂੰਨ 1962 ਵਿਚ ਬਦਲਾਅ ਕੀਤਾ ਹੈ, ਜਿਸ ਤੋਂ ਬਾਅਦ ਕਿਸੇ ਇਕ ਵਿਅਕਤੀ ਨੂੰ ਇਕ ਦਿਨ ਵਿਚ ਕੈਸ਼ ਪੇਮੈਂਟ ਦੀ ਸੀਮਾ ਘਟਾ ਦਿੱਤੀ ਗਈ ਹੈ। ਇਸ ਤੋਂ ਜ਼ਿਆਦਾ ਪੇਮੈਂਟ ਲਈ ਇਲੈਕਟ੍ਰਾਨਿਕ ਪੇਮੈਂਟ ਸਿਸਟਮ ਦੀ ਵਰਤੋਂ ਕੀਤੀ ਜਾ ਸਕਦੀ ਹੈ।