PNB ਨੇ ਦਿੱਤਾ ਗਾਹਕਾਂ ਨੂੰ ਝਟਕਾ, ਖਾਤਾਧਾਰਕਾਂ ਨੂੰ ਹੋਣ ਵਾਲੇ ਫਾਇਦੇ 'ਤੇ ਚੱਲੇਗੀ ਕੈਂਚੀ

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਅਪਣੇ ਗਾਹਕਾਂ ਨੂੰ ਲੌਕਡਾਊਨ ਦੇ ਚਲਦਿਆਂ ਝਟਕਾ ਦਿੱਤਾ ਹੈ।

PNB lowers rates on savings account

ਨਵੀਂ ਦਿੱਲੀ: ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਅਪਣੇ ਗਾਹਕਾਂ ਨੂੰ ਲੌਕਡਾਊਨ ਦੇ ਚਲਦਿਆਂ ਝਟਕਾ ਦਿੱਤਾ ਹੈ। ਬੈਂਕ ਨੇ ਗਾਹਕਾਂ ਨੂੰ ਬੱਚਤ ਖਾਤੇ ਵਿਚ ਮਿਲਣ ਵਾਲੀਆਂ ਵਿਆਜ ਦਰਾਂ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ ਅਗਲੇ ਮਹੀਨੋ ਤੋਂ ਲਾਗੂ ਹੋ ਜਾਣਗੀਆਂ।

ਜਨਤਕ ਖੇਤਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਬੁੱਧਵਾਰ ਨੂੰ ਬੱਚਤ ਜਮਾਂ ਖਾਤਿਆਂ 'ਤੇ ਵਿਆਜ ਦਰਾਂ 0.5 ਫੀਸਦੀ ਘਟਾ ਦਿੱਤੀਆਂ ਹਨ। ਘਟੀਆਂ ਹੋਈਆਂ ਵਿਆਜ ਦਰਾਂ ਇਕ ਜੁਲਾਈ ਤੋਂ ਲਾਗੂ ਹੋਣਗੀਆਂ। ਬੈਂਕ ਨੇ ਟਵੀਟ ਕਰ ਕੇ ਦੱਸਿਆ ਕਿ 50 ਲੱਖ ਰੁਪਏ ਤੱਕ ਦੀ ਜਮਾਂ ਰਾਸ਼ੀ 'ਤੇ ਨਵੀਂ ਵਿਆਜ ਦਰ 3 ਪ੍ਰਤੀਸ਼ਤ ਸਲਾਨਾ ਹੋਵੇਗੀ।

ਹੁਣ ਇਹ 3.50 ਪ੍ਰਤੀਸ਼ਤ ਹੈ। ਇਸੇ ਤਰ੍ਹਾਂ 50 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਜਮ੍ਹਾਂ ਰਕਮ 'ਤੇ ਵਿਆਜ ਦਰ 3.25 ਪ੍ਰਤੀਸ਼ਤ ਹੋਵੇਗੀ। ਇਹ ਹੁਣ 3.75 ਪ੍ਰਤੀਸ਼ਤ ਹੈ। ਹਾਲ ਹੀ ਵਿਚ ਪੰਜਾਬ ਨੈਸ਼ਨਲ ਬੈਂਕ ਨੇ ਅਪਣੀਆਂ ਵਿਆਜ ਦਰਾਂ ਵਿਚ ਕਟੌਤੀ ਦਾ ਐਲਾਨ ਕੀਤਾ ਹੈ।

ਪੰਜਾਬ ਨੈਸ਼ਨਲ ਬੈਂਕ ਗਾਹਕਾਂ ਨੂੰ ਬਹੁਤ ਹੀ ਘੱਟ ਵਿਆਜ ਦਰਾਂ ਵਿਚ ਹੋਮ ਲੋਨ ਅਤੇ ਆਟੋ ਲੋਮ ਦੇਵੇਗਾ। ਦੂਜੇ ਵੱਡੇ ਸਰਕਾਰੀ ਬੈਂਕ ਨੇ ਕਰਜ਼ੇ 'ਤੇ ਰੈਪੋ ਰੇਟ ਨਾਲ ਜੁੜਿਆ ਵਿਆਜ 0.40 ਪ੍ਰਤੀਸ਼ਤ ਸਸਤਾ ਕਰਨ ਸਬੰਧੀ ਸੋਮਵਾਰ ਨੂੰ ਐਲਾਨ ਕੀਤਾ। ਹੁਣ ਇਹ ਵਿਆਜ ਦਰ 7.05 ਪ੍ਰਤੀਸ਼ਤ ਤੋਂ ਘੱਟ ਹੋ ਕੇ 6.65 ਪ੍ਰਤੀਸ਼ਤ ਹੋ ਜਾਵੇਗੀ।