ਨਿਲਾਮੀ ਵਿਚ ਸਸਤੀ ਖਰੀਦ ਸਕਦੇ ਹੋ ਪ੍ਰਾਪਰਟੀ

ਏਜੰਸੀ

ਖ਼ਬਰਾਂ, ਵਪਾਰ

ਜਦੋਂ ਵਿਅਕਤੀ ਕਰਜ਼ ਦੀ ਈਐਮਆਈ ਨਹੀਂ ਦਿੰਦੇ ਤਾਂ ਬੈਂਕ ਬਕਾਏਦਾਰਾਂ ਨੂੰ ਨੋਟਿਸ ਭੇਜਦਾ ਹੈ।

Bank auction property buying

ਨਵੀਂ ਦਿੱਲੀ: ਬੈਂਕਾਂ ਵੱਲੋਂ ਸਮੇਂ ਸਮੇਂ 'ਤੇ ਜ਼ਮੀਨ, ਫਲੈਟ, ਮਕਾਨ, ਆਫਿਸ ਆਦਿ ਦੀ ਨਿਲਾਮੀ ਕੀਤੀ ਜਾਂਦੀ ਹੈ। ਬੈਂਕ ਅਪਣੇ ਫਸੇ ਕਰਜ਼ ਨੂੰ ਕਢਵਾਉਣ ਲਈ ਇਹ ਨਿਲਾਮੀ ਕਰਦੇ ਹਨ। ਇਸ ਮੌਕੇ ਦਾ ਫਾਇਦਾ ਉਠਾ ਕੇ ਤੁਸੀਂ ਸਸਤੀ ਪ੍ਰਾਪਰਟੀ ਖਰੀਦ ਸਕਦੇ ਹੋ। ਨਿਲਾਮੀ ਵਿਚ ਪ੍ਰਾਪਟੀ ਦੀ ਕੀਮਤ ਬਾਜ਼ਾਰ ਦੇ ਮੌਜੂਦਾ ਕੀਮਤ ਤੋਂ 10 ਤੋਂ 20 ਫ਼ੀਸਦੀ ਤਕ ਘਟ ਹੁੰਦੀ ਹੈ। ਪਰ ਸਿਰਫ਼ ਘਟ ਕੀਮਤ ਨੂੰ ਹੀ ਮਕਾਨ ਖਰੀਦਣ ਦਾ ਪੈਮਾਨਾ ਨਹੀਂ ਬਣਾਉਣਾ ਚਾਹੀਦਾ।

ਖੋਜਕਾਰਾਂ ਦਾ ਕਹਿਣਾ ਹੈ ਕਿ ਨਿਲਾਮੀ ਵਿਚ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਤੋਂ ਪਹਿਲਾਂ ਉਸ ਦੇ ਬਾਰੇ ਸਾਰੀ ਜਾਣਕਾਰੀ ਇਕੱਠੀ ਕਰ ਲੈਣੀ ਚਾਹੀਦੀ ਹੈ। ਜਦੋਂ ਵਿਅਕਤੀ ਕਰਜ਼ ਦੀ ਈਐਮਆਈ ਨਹੀਂ ਦਿੰਦੇ ਤਾਂ ਬੈਂਕ ਬਕਾਏਦਾਰਾਂ ਨੂੰ ਨੋਟਿਸ ਭੇਜਦਾ ਹੈ। ਤਿੰਨ ਈਐਮਆਈ ਦਾ ਭੁਗਤਾਨ ਨਾ ਕਰਨ 'ਤੇ ਨੋਟਿਸ ਭੇਜਿਆ ਜਾਂਦਾ ਹੈ। ਉਸ ਦੇ 60 ਦਿਨਾਂ ਬਾਅਦ ਬੈਂਕ ਸਰਫੇਸੀ ਐਕਟ ਤਹਿਤ ਉਸ ਪ੍ਰਾਪਰਟੀ ਦੀ ਨਿਲਾਮੀ ਕਰਦੇ ਹਨ।

ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਕਾਗਜ਼ਾਤ, ਲੋਕੇਸ਼ਨ, ਬਕਾਇਆ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਇਹਨਾਂ ਦਿਨਾਂ ਵਿਚ ਜ਼ਿਆਦਾਤਰ ਬੈਂਕ ਪ੍ਰਾਪਰਟੀ ਦੀ ਈ-ਨਿਲਾਮੀ ਕਰਦੇ ਹਨ। ਈ-ਨਿਲਾਮੀ ਵਿਚ ਭਾਗ ਲੈਣ ਲਈ ਬੈਂਕ ਦੁਆਰਾ ਦਿੱਤੇ ਗਏ ਵੈਬਸਾਈਟ 'ਤੇ ਰਜਿਸਟ੍ਰਰ ਕਰਨਾ ਹੁੰਦਾ ਹੈ। ਫਿਰ ਨਿਲਾਮੀ ਵਾਲੇ ਦਿਨ ਆਨਲਾਈਨ ਬੋਲੀ ਲਗਾਉਂਦੇ ਹਨ। ਜੇ ਤੁਹਾਡੀ ਬੋਲੀ ਸਭ ਤੋਂ ਉਪਰ ਹੁੰਦੀ ਹੈ ਤਾਂ ਤੁਹਾਨੂੰ ਉਹ ਪ੍ਰਾਪਰਟੀ ਅਲਾਟ ਹੋ ਜਾਂਦੀ ਹੈ।

ਇਸ ਤੋਂ ਬਾਅਦ ਤੁਹਾਨੂੰ ਬੈਂਕ ਵਿਚ ਪ੍ਰਾਪਟੀ ਦੀ ਕੀਮਤ ਦਾ 10 ਫ਼ੀਸਦੀ ਰਕਮ ਦਾ ਭੁਗਤਾਨ 15 ਦਿਨਾਂ ਦੇ ਅੰਦਰ ਕਰਨਾ ਹੁੰਦਾ ਹੈ। ਨਿਲਾਮੀ ਵਿਚ ਜੇ ਫਲੈਟ ਖਰੀਦ ਰਹੇ ਹੋਂ ਤਾਂ ਉਹ ਜਿਸ ਹਾਉਸਗ ਸੋਸਾਇਟੀ ਵਿਚ ਹੈ ਉੱਥੇ ਜਾ ਕੇ ਜਾਣਕਾਰੀ ਲਓ ਕਿ ਇਸ ਪ੍ਰਾਪਰਟੀ 'ਤੇ ਕੋਈ ਰਕਮ ਬਕਾਇਆ ਤਾਂ ਨਹੀਂ ਹੈ। ਇਸ ਦੇ ਨਾਲ ਹੀ ਨਗਰ ਨਿਗਮ ਤੋਂ ਬਕਾਇਆ ਟੈਕਸ ਦੇ ਬਾਰੇ ਵੀ ਪਤਾ ਕਰ ਲੈਣਾ ਚਾਹੀਦਾ ਹੈ।

ਬੈਂਕ ਪ੍ਰਾਪਰਟੀ ਦੀ ਮੇਗਾ ਨਿਲਾਮੀ ਕਰਦਾ ਹੈ ਉਹ ਇਸ ਦੀ ਸੂਚਨਾ ਪ੍ਰਮੁੱਖ ਸਮਾਚਾਰ ਪੱਤਰਾਂ, ਆਨਲਾਈਨ ਸਾਈਟ, ਟੀਵੀ ਵਿਗਿਆਪਨ ਦੇ ਜ਼ਰੀਏ ਦਿੰਦਾ ਹੈ। ਬੈਂਕ ਦੀ ਵੈਬਸਾਈਟ ਅਤੇ ਕਈ ਦੂਜੇ ਵੈਬਸਾਈਟ 'ਤੇ ਵੀ ਨਿਲਾਮੀ ਦੀ ਜਾਣਕਾਰੀ ਹੁੰਦੀ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।