ਆਈਸੀਆਈਸੀਆਈ ਤੇ ਕੋਟਕ ਮਹਿੰਦਰਾ ਦੇ ਕਰਜ਼ੇ ਹੋਏ ਮਹਿੰਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸੱਭ ਤੋਂ ਵੱਡੀ ਸਰਕਾਰੀ ਬੈਂਕ ਐਸਬੀਆਈ ਤੋਂ ਬਾਅਦ ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਨੇ ਵੀ ਮਾਰਜੀਨਲ ਕਾਸਟ ਲੇਂਡਿੰਗ ਰੇਟ..........

ICICI Bank

ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਵੱਡੀ ਸਰਕਾਰੀ ਬੈਂਕ ਐਸਬੀਆਈ ਤੋਂ ਬਾਅਦ ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਨੇ ਵੀ ਮਾਰਜੀਨਲ ਕਾਸਟ ਲੇਂਡਿੰਗ ਰੇਟ (ਐਮਸੀਐਲਆਰ) ਵਧਾ ਦਿਤੇ। ਇਸ ਕਾਰਨ ਐਮਸੀਐਲਆਰ ਨਾਲ ਜੁੜੇ ਇਨ੍ਹਾਂ ਦੇ ਹੋਮ ਲੋਨ, ਆਟੋ ਲੋਨ ਅਤੇ ਪਰਸਨਲ ਲੋਨ ਮਹਿੰਗੇ ਹੋ ਗਏ ਹਨ।

ਐਮਸੀਐਲਆਰ ਇਕ ਤਰ੍ਹਾਂ ਨਾਲ ਬੈਂਕਾਂ ਦੇ ਲੋਨ ਦੇਣ ਦੀ ਵਿਆਜ ਦਰ ਦਾ ਬੈਂਚਮਾਰਕ ਹੁੰਦਾ ਹੈ। ਜਦੋਂ ਐਮਸੀਐਲਆਰ ਵਧਦਾ ਹੈ ਤਾਂ ਉਸ ਨਾਲ ਜੁੜੇ ਸੱਭ ਲੋਨਾਂ ਦੀ ਵਿਆਜ ਦਰ ਵਧ ਜਾਂਦੀ ਹੈ। ਆਈਸੀਆਈਸੀਆਈ ਬੈਂਕ ਦਾ ਐਮਸੀਐਲਆਰ 0.25 ਫ਼ੀ ਸਦੀ ਵਧਣ ਨਾਲ ਇਸ ਨਾਲ ਸਬੰਧਤ ਲੋਨ ਦੀ ਵਿਆਜ ਦਰ 8.3 ਫ਼ੀ ਸਦੀ ਤੋਂ ਵਧ ਕੇ 8.55 ਫ਼ੀ ਸਦੀ ਹੋ ਗਈ ਹੈ। ਕੋਟਕ ਮਹਿੰਦਰਾ ਬੈਂਕ ਨੇ ਐਮਸਸੀਐਲਆਰ 0.05 ਫ਼ੀ ਸਦੀ ਵਧਾਇਆ ਹੈ।   (ਏਜੰਸੀ)