ਆਈ.ਓ.ਸੀ ਨੇ ਜੈਟ ਏਰਅਵੇਜ਼ ਨੂੰ ਈਂਧਨ ਦੀ ਸਪਲਾਈ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਏਅਰਲਾਈਨ ਨੇ 26 ਜਹਾਜ਼ਾਂ ਦੇ ਬੇੜੇ ਨਾਲ ਅਪਣੀ ਉਡਾਣਾਂ ਦੀ ਗਿਣਤੀ ਵਿਚ ਭਾਰੀ ਕਟੌਤੀ ਕੀਤੀ

Jet Airways

ਮੁੰਬਈ : ਜਨਤਕ ਖੇਤਰ ਦੀ ਇੰਡੀਅਨ ਆਇਤ ਕਾਰਪੋਰੇਸ਼ਨ (ਆਈ.ਓ.ਸੀ) ਨੇ ਈਂਧਨ ਬਕਾਇਆ ਦਾ ਭੁਗਤਾਨ ਨਹੀਂ ਮਿਲਣ ਕਾਰਨ ਨਕਦੀ ਸੰਕਟ ਨਾਲ ਝੂਜ ਰਹੀ ਜੈਟ ਏਅਰਵੇਜ਼ ਦੀ ਸ਼ੁਕਰਵਾਰ ਤੋਂ ਈਂਧਨ ਸਪਲਾਈ ਰੋਕ ਦਿਤੀ।  ਸੂਤਰਾਂ ਨੇ ਦਸਿਆ ਕਿ ਆਈ.ਓ.ਸੀ ਨੇ ਸ਼ੁਕਰਵਾਰ ਦੁਪਹਿਰ 12 ਵਜੇ ਤੋਂ ਈਂਧਨ ਸਪਲਾਈ ਰੋਕ ਦਿਤੀ ਹੈ।

ਇਸ ਬਾਰੇ 'ਚ ਨਿੱਜੀ ਖੇਤਰ ਦੀ ਏਅਰਲਾਇਨ ਨੂੰ ਭੇਜੇ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ। ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਦੀ ਅਗਵਾਈ ਵਾਲਾ ਬੈਂਕਾਂ ਦਾ ਗਠਜੋੜ ਕਰਜ਼ ਪੁਨਰਗਠਨ ਯੋਜਨਾ ਤਹਿਤ ਜੈਟ ਏਅਰਵੇਜ਼ ਦੇ  ਪ੍ਰਬੰਧਨ ਦਾ ਕੰਟ੍ਰੋਲ ਅਪਣੇ ਹੱਥ ਵਿਚ ਲੈਣ ਜਾ ਰਿਹਾ ਹੈ।  ਏਅਰਲਾਈਨ ਨੇ 26 ਜਹਾਜ਼ਾਂ ਦੇ ਬੇੜੇ ਨਾਲ ਅਪਣੀ ਉਡਾਣਾਂ ਦੀ ਗਿਣਤੀ ਵਿਚ ਭਾਰੀ ਕਟੌਤੀ ਕੀਤੀ ਹੈ। 

ਜੈਟ ਏਅਰਵੇਜ਼ ਦੇ ਡਾਇਰੈਕਟਰ ਮੰਡਲ ਨੇ 25 ਮਾਰਚ ਨੂੰ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਨੂੰ ਗਠਜੋੜ ਦੀ ਨਿਪਟਾਰਾ ਯੋਜਨਾ ਨੂੰ ਮੰਜ਼ੂਰੀ ਦਿਤੀ ਸੀ, ਜਿਸਦੇ ਤਹਿਤ ਬੈਂਕਾਂ ਨੇ ਏਅਰਲਾਇਨ ਵਿਚ 1500 ਕਰੋੜ ਰੁਪਏ ਦਾ ਆਪਾਤ ਕੋਸ਼ ਦੇਣ ਦੀ ਗੱਲ ਕਹੀ ਸੀ। ਹਾਲਾਂਕਿ, ਹੁਣ ਤਕ ਏਅਰਲਾਇਨ ਨੂੰ ਇਹ ਕੋਸ਼ ਨਹੀਂ ਮਿਲਿਆ ਹੈ।  

ਜ਼ਿਕਰਯੋਗ ਹੈ ਕਿ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ 25 ਮਾਰਚ ਨੂੰ ਨਿਦੇਸ਼ਕ ਮੰਡਲ ਦੀ ਬੈਠਕ 'ਚ ਆਪਣੇ ਅਹੁਦੇ ਨੂੰ ਛੱਡ ਦਿੱਤਾ ਸੀ। ਇਸ ਬੈਠਕ 'ਚ ਭਾਰਤੀ ਸਟੇਟ ਬੈਂਕ ਦੀ ਅਗਵਾਈ 'ਚ ਤਿਆਰ ਕਰਜ਼ਦਾਤਾਵਾਂ ਦੀ ਰਾਹਤ ਯੋਜਨਾ ਨੂੰ ਮਨਜੂਰੀ ਦਿੱਤੀ ਗਈ ਸੀ। ਇਸ ਯੋਜਨਾ ਤਹਿਤ ਕਰਜ਼ਦਾਤਾਵਾਂ ਨੇ ਕੰਪਨੀ ਦਾ ਕੰਟਰੋਲ ਆਪਣੇ ਹੱਥਾਂ 'ਚ ਲੈਣ ਅਤੇ ਉਸ 'ਚ 1500 ਕਰੋੜ ਰੁਪਏ ਦੀ ਰਕਮ ਪਾਉਣ ਦਾ ਫ਼ੈਸਲਾ ਕੀਤਾ ਸੀ। ਉਧਰ ਪਾਇਲਟ ਅਤੇ ਮੁਲਾਜ਼ਮ ਆਪਣੀ ਤਨਖਾਹ ਲੈਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। (ਪੀਟੀਆਈ)