7ਵੇਂ ਦਿਨ ਵੀ ਘਟੇ ਪਟਰੌਲ ਤੇ ਡੀਜ਼ਲ ਦੇ ਰੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੋਲ ਅਤੇ ਡੀਜ਼ਲ ਕੀਮਤਾਂ 'ਚ ਲਗਾਤਾਰ 7ਵੇਂ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਮੰਗਲਵਾਰ ਨੂੰ ਦੇਸ਼ ਦੇ ਚਾਰ ਵੱਡੇ ਸ਼ਹਿਰਾਂ 'ਚ ਪਟਰੌਲ 13 ਪੈਸੇ ਅਤੇ ਡੀਜ਼ਲ ਨਾ ਮਾਤਰ...

petrol

ਨਵੀਂ ਦਿੱਲੀ : ਪਟਰੋਲ ਅਤੇ ਡੀਜ਼ਲ ਕੀਮਤਾਂ 'ਚ ਲਗਾਤਾਰ 7ਵੇਂ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਮੰਗਲਵਾਰ ਨੂੰ ਦੇਸ਼ ਦੇ ਚਾਰ ਵੱਡੇ ਸ਼ਹਿਰਾਂ 'ਚ ਪਟਰੌਲ 13 ਪੈਸੇ ਅਤੇ ਡੀਜ਼ਲ ਨਾ ਮਾਤਰ ਤਕਰੀਬਨ 9 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। 7 ਦਿਨਾਂ 'ਚ ਪਟਰੌਲ 60 ਪੈਸੇ ਅਤੇ ਡੀਜ਼ਲ ਤਕਰੀਬਨ 43 ਪੈਸੇ ਪ੍ਰਤੀ ਲੀਟਰ ਸਸਤਾ ਹੋ ਚੁੱਕਾ ਹੈ।

ਹਾਲਾਂਕਿ ਪੈਟਰੋਲ-ਡੀਜ਼ਲ ਕੀਮਤਾਂ ਦਾ ਪੱਧਰ ਉੱਚਾ ਹੋਣ ਕਾਰਨ ਜੇਬ ਅਜੇ ਵੀ ਢਿੱਲੀ ਹੋ ਰਹੀ ਹੈ। ਮੰਗਲਵਾਰ ਦਿੱਲੀ 'ਚ ਪਟਰੌਲ ਦੀ ਕੀਮਤ 77.83 ਰੁਪਏ ਅਤੇ ਡੀਜ਼ਲ ਦੀ 68.88 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਉਥੇ ਹੀ ਮੁੰਬਈ 'ਚ ਪਟਰੌਲ ਦੀ ਕੀਮਤ 80 ਰੁਪਏ ਤੋਂ ਉਪਰ ਹੀ ਚਲ ਰਹੀ ਹੈ, ਅੱਜ ਇਥੇ ਪਟਰੌਲ ਦੀ ਕੀਮਤ 85.65 ਰੁਪਏ ਅਤੇ ਡੀਜ਼ਲ ਦੀ ਕੀਮਤ 73.33 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰਾਂ 'ਚ ਕੱਚੇ ਤੇਲ 'ਚ ਗਿਰਾਵਟ ਦਾ ਭਾਰਤ 'ਚ ਫ਼ਾਇਦਾ ਮਿਲਣ ਲੱਗਾ ਹੈ।

ਹਾਲਾਂਕਿ ਇਹ ਅਜੇ ਤਕ ਮਾਮੂਲੀ ਰਿਹਾ ਹੈ। ਜੇਕਰ 22 ਜੂਨ ਨੂੰ ਓਪੇਕ ਦੇਸ਼ ਅੱਗੇ ਪ੍ਰਾਡਕਸ਼ਨ 'ਚ ਕਟੌਤੀ ਨਾ ਕਰਨ ਦਾ ਫ਼ੈਸਲਾ ਲੈਂਦੇ ਹਨ, ਤਾਂ ਕੱਚੇ ਤੇਲ 'ਚ ਗਿਰਾਵਟ ਵਧ ਸਕਦੀ ਹੈ। ਓਪੇਕ ਦੇਸ਼ ਅਤੇ ਰੂਸ ਅਜਿਹੇ ਸੰਕੇਤ ਵੀ ਦੇ ਚੁੱਕੇ ਹਨ। ਇਸ ਦਾ ਫ਼ਾਇਦਾ ਭਾਰਤੀ ਗਾਹਕਾਂ ਨੂੰ ਮਿਲ ਸਕਦਾ ਹੈ ਪਰ ਇਸ ਲਈ ਸੂਬਾ ਸਰਕਾਰਾਂ ਨੂੰ ਵੀ ਰਾਹਤ ਲਈ ਕੋਸ਼ਿਸ਼ ਕਰਨੀ ਹੋਵੇਗੀ।