ਭਾਰਤ ਦੇ ਰਿਹਾ ਹੈ ਸਭ ਤੋਂ ਸਸਤਾ ਡਾਟਾ ਪੈਕ- ਬ੍ਰਿਟਿਸ਼
ਬ੍ਰਿਟੇਨ ਵਿਚ ਇਕ ਨਵਾਂ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਸਸਤਾ ਮੁਬਾਇਲ ਡਾਟਾ ਪੈਕ ਦੇ ਰਿਹਾ ਹੈ। ਉਥੇ ਹੀ ਰਿਪੋਰਟ .......
ਬ੍ਰਿਟੇਨ- ਬ੍ਰਿਟੇਨ ਵਿਚ ਇਕ ਨਵਾਂ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਸਸਤਾ ਮੁਬਾਇਲ ਡਾਟਾ ਪੈਕ ਦੇ ਰਿਹਾ ਹੈ। ਉਥੇ ਹੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਆਪਣੇ ਖਪਤਕਾਰਾਂ ਨੂੰ ਸਭ ਤੋਂ ਮਹਿੰਗਾ ਡਾਟਾ ਪੈਕ ਉਪਲੱਬਧ ਕਰ ਰਹੇ ਹਨ।.ਕੀਮਤਾਂ ਵਿਚ ਤੁਲਨਾ ਕਰਨ ਵਾਲੀ ਵੈੱਬਸਾਈਟ cable.co.uk ਨੇ ਜਾਣਕਾਰੀ ਦਿੱਤੀ ਹੈ
ਕਿ ਭਾਰਤ ਵਿਚ ਇਕ ਜੀਬੀ (ਗੀਗਾਬਾਈਟ) ਡਾਟੇ ਦੀ ਕੀਮਤ 0.26 ਡਾਲਰ ਹੈ ਅਤੇ ਬ੍ਰਿਟੇਨ ਵਿਚ ਇਸਦੀ ਕੀਮਤ 6.66 ਡਾਲਰ ਹੈ। ਜਦ ਕਿ ਅਮਰੀਕਾ ਵਿਚ ਇਸਦੀ ਕੀਮਤ ਸਭ ਤੋਂ ਮਹਿੰਗੀ 12.37 ਡਾਲਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਜੀਬੀ ਡਾਟਾ ਦਾ ਗਲੋਬਲ ਔਸਤ 8.52 ਡਾਲਰ ਹੈ।
ਇਸ ਰਿਪੋਰਟ ਵਿਚ ਦੁਨੀਆ ਦੇ 230 ਦੇਸ਼ਾਂ ਦੇ ਮੁਬਾਇਲ ਡਾਟਾ ਦੀ ਤੁਲਨਾ ਕੀਤੀ ਗਈ ਹੈ। ਆਪਣੀ ਜਾਂਚ ਵਿਚ ਵੈਬਸਾਈਟ ਨੇ ਕਿਹਾ ਹੈ ਕਿ ਭਾਰਤ ਦੀ ਜਵਾਨ ਪੀੜੀ ਖਾਸ ਕਰ ਕੇ ਤਕਨੀਕੀ ਰੂਪ ਨਾਲ ਜਾਗਰੂਕ ਹੈ। ਭਾਰਤ ਕੋਲ ਸਮਾਰਟਫੋਨ ਨਾਲ ਵੱਡੇ ਮੁਕਾਬਲੇ ਵਾਲੀ ਮਾਰਕਿਟ ਹੈ, ਇਸ ਲਈ ਉੱਥੇ ਡਾਟਾ ਬਹੁਤ ਸਸਤਾ ਹੈ ।