ਭਾਰਤੀ ਰੇਲਵੇ ਨੇ ਹਟਾਏ ਬ੍ਰਿਟਿਸ਼ ਰਾਜ ਦੇ ਨਾਮ, ਹੁਣ ਸਹਾਇਕ ਕਹਾਉਣਗੇ ਦਰਜਾ ਚਾਰ ਕਰਮਚਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸੱਭ ਤੋਂ ਵੱਡੇ ਅਤੇ ਸੱਭ ਤੋਂ ਪੁਰਾਣੇ ਨਿਯੁਕਤੀਕਰਤਾਵਾਂ ਨੇ ਅਪਣੇ ਬਸਤੀਵਾਦੀ ਅਤੀਤ ਨੂੰ ਖਤਮ ਕਰਨ ਅਧੀਨ ਇਹ ਵੱਡਾ ਫ਼ੈਸਲਾ ਲਿਆ ਹੈ।

Indian Railways

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਬ੍ਰਿਟਿਸ਼ ਰਾਜ ਦੀ ਰਵਾਇਤ ਨੂੰ ਖਤਮ ਕਰਦੇ ਹੋਏ ਰੇਲਵੇ ਵਿਭਾਗ ਵਿਚ ਜਮਾਦਾਰ ਅਹੁਦਿਆਂ ਨੂੰ ਬਦਲਦੇ ਹੋਏ ਇਹਨਾਂ ਨੂੰ ਸਹਾਇਕ ਕਹੇ ਜਾਣ ਦੀ ਰਵਾਇਤ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਸਫਾਈਵਾਲਾ ਕਰਮਚਾਰੀ ਅਹੁਦਾ ਬਦਲਦੇ ਹੋਏ ਇਹਨਾਂ ਨੂੰ ਹਾਊਸਕੀਪਿੰਗ ਅਸਿਟੇਂਟ ਕਿਹਾ ਜਾਵੇਗਾ। ਭਾਰਤੀ ਰੇਲਵੇ ਨੇ ਅਜਿਹੇ ਹੀ ਵੱਖ-ਵੱਖ ਵਿਭਾਗਾਂ ਵਿਚ ਤੈਨਾਤ ਧੋਬੀ, ਚੌਂਕੀਦਾਰ, ਹਮਾਲ, ਭਿਸ਼ਤੀ,

ਕਲੀਨਰ, ਖਲਾਸੀ, ਚਪੜਾਸੀ, ਵੇਟਰ ਇਥੇ ਤੱਕ ਕਿ ਕੁਲੀਆਂ ਦੇ ਅਹੁਦੇ ਨੂੰ ਵੀ ਬਦਲਿਆ ਹੈ। ਹੁਣ ਇਹਨਾਂ ਅਹੁਦਿਆਂ ਦੇ ਕਰਮਚਾਰੀਆਂ ਨੂੰ ਸਹਾਇਕ ਜਾਂ ਸਿਰਫ ਵਿਭਾਗਾਂ ਵੱਲੋਂ ਦਿਤੇ ਗਏ ਨਾਵਾਂ ਨਾਲ ਪੁਕਾਰਿਆ ਜਾਵੇਗਾ। ਦਰਅਸਲ ਦੇਸ਼ ਦੇ ਸੱਭ ਤੋਂ ਵੱਡੇ ਅਤੇ ਸੱਭ ਤੋਂ ਪੁਰਾਣੇ ਨਿਯੁਕਤੀਕਰਤਾਵਾਂ ਨੇ ਅਪਣੇ ਬਸਤੀਵਾਦੀ ਅਤੀਤ ਨੂੰ ਖਤਮ ਕਰਨ ਅਧੀਨ ਇਹ ਵੱਡਾ ਫ਼ੈਸਲਾ ਲਿਆ ਹੈ।

ਮਾਮਲੇ ਵਿਚ ਫ਼ੈਸਲਾ ਲਗਭਗ ਇਕ ਮਹੀਨੇ ਪਹਿਲਾਂ ਲੈ ਲਿਆ ਗਿਆ ਸੀ। ਰੇਲਵੇ ਬੋਰਡ ਨੇ ਮਾਨਤਾ ਪ੍ਰਾਪਤ ਕਿਰਤੀ ਯੂਨੀਅਨਾਂ ਦੇ ਨਾਲ ਅੰਦਰੂਨੀ ਵਿਚਾਰ-ਵਟਾਂਦਰੇ ਅਤੇ ਸਲਾਹਾਂ ਤੋਂ ਬਾਅਦ ਇਹ ਸੂਚਨਾ ਜਾਰੀ ਕੀਤਾ। ਸੂਚਨਾ ਜਾਰੀ ਹੋਣ ਦਾ ਮਤਲਬ ਹੈ ਕਿ ਕੁਕ ਅਤੇ ਵੇਟਰਸ ਹੁਣ ਸਹਾਇਕ ਕੈਟਰਿੰਗ ਹਨ। ਇਸੇ ਤਰ੍ਹਾਂ ਵਾਸ਼ ਬੁਆਇਜ਼, ਚਪਾਤੀ ਮੇਕਰਸ, ਚਾਹ-ਕਾਫੀ ਮੇਕਰਸ, ਬਿਅਰਰਸ ਅਤੇ ਕਲੀਨਰਸ ਸਹਾਇਕ ਕੈਂਟੀਨ ਹਨ।

ਸੂਚੀ ਤਿਆਰ ਕਰਨ ਵੇਲ੍ਹੇ ਸਬੰਧਤ ਅਧਿਕਾਰੀਆਂ ਨੂੰ ਲਗਾ ਕਿ ਕੁਝ ਅਹੁਦਿਆਂ ਦੇ ਨਾਮ ਸੰਗਠਨ ਦੇ ਤੌਰ 'ਤੇ ਪੁਰਾਣੇ ਸੀ ਜਿਹਨਾਂ ਨੂੰ ਸਾਲ 1853 ਵਿਚ ਵਜੂਦ ਵਿਚ ਲਿਆਂਦਾ ਗਿਆ। ਇਸ ਵਿਚ ਸਮੇਂ ਦੇ ਨਾਲ-ਨਾਲ ਸੀਨੀਅਰ ਨੌਕਰੀਆਂ ਆਈਆਂ। ਹਾਲਾਂਕਿ ਹੁਣ ਫਰਾਸ਼, ਲਿਫਟਰ, ਫਾਇੰਡਰ, ਰਿਕਾਰਡ ਸਾਰਟਰ, ਸੁਨੇਹਾ ਦੇਣ ਵਾਲੇ ਜਨਰਲ ਅਸਿਟੈਂਟ ਹਨ। ਸੂਚਨਾ ਵਿਚ ਕਿਹਾ ਗਿਆ ਹੈ ਕਿ

ਅਹੁਦਿਆਂ ਦੇ ਨਾਵਾਂ ਵਿਚ ਸੋਧ ਕਾਰਨ ਮੌਜੂਦਾ ਡਿਊਟੀ ਅਤੇ ਜਿੰਮੇਵਾਰੀਆਂ, ਨਿਯੁਕਤੀ ਪ੍ਰਕਿਰਿਆ, ਤਨਖਾਹ ਪੱਧਰ ਅਤੇ ਪਾਤਰਤਾ ਸ਼ਰਤਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਆਲ ਇੰਡੀਅਨ ਰੇਲਵੇਮੈਨ ਫੈਡਰੇਸ਼ਨ ਦੇ ਮਹਾਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ

ਕਿਹਾ ਕਿ ਇਥੇ ਵਰਕਰਾਂ ਵਿਚ ਅਸੰਤੋਸ਼ ਸੀ। ਕਈਆਂ ਲੋਕਾਂ ਨੇ ਮਹਿਸੂਸ ਕੀਤਾ ਕਿ ਇਹਨਾਂ ਵਿਚ ਕੁਝ ਅਹੁਦਿਆਂ ਦੇ ਨਾਮ ਉਹਨਾਂ ਦਿਨਾਂ ਵਿਚ ਇਹਨਾਂ ਨੂੰ ਹੇਠਲੇ ਪੱਧਰ ਦਾ ਦਰਸਾਉਣ ਲਈ ਸਨ ਅਤੇ ਕੁਝ ਨੌਕਰੀਆਂ ਅਜਿਹੀਆਂ ਸਨ ਜੋ ਵਜੂਦ ਵਿਚ ਹੀ ਨਹੀਂ ਸਨ। ਇਹ ਉਹਨਾਂ ਦੇ ਸਵੈ-ਮਾਣ ਲਈ ਹੈ।