ਏਅਰਲਾਈਨ ਕੰਪਨੀਆਂ ਦੇ ਦਬਾਅ 'ਚ ਮੋਦੀ ਸਰਕਾਰ ਨੇ ਠੁਕਰਾਈ ਚੀਨ ਦੀ ਜ਼ਿਆਦਾ ਉਡਾਨਾਂ ਦੀ ਮੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤ ਨੇ ਚੀਨੀ ਸਰਕਾਰ ਤੋਂ ਅਪਣੇ ਜਹਾਜ਼ਾਂ ਨੂੰ ਜ਼ਿਆਦਾ ਉਡਾਨਾਂ ਭਰਨ ਦੇਣ ਦੀ ਮੰਗ ਨੂੰ ਖਾਰਿਜ ਕਰ ਦਿਤਾ ਹੈ। ਹਾਲ ਹੀ ਵਿਚ ਚੀਨ ਨੇ ਭਾਰਤ ਤੋਂ ਕਿਹਾ ਸੀ ਕਿ ਉਸ ਦੀ...

India China

ਨਵੀਂ ਦਿੱਲੀ : ਭਾਰਤ ਨੇ ਚੀਨੀ ਸਰਕਾਰ ਤੋਂ ਅਪਣੇ ਜਹਾਜ਼ਾਂ ਨੂੰ ਜ਼ਿਆਦਾ ਉਡਾਨਾਂ ਭਰਨ ਦੇਣ ਦੀ ਮੰਗ ਨੂੰ ਖਾਰਿਜ ਕਰ ਦਿਤਾ ਹੈ। ਹਾਲ ਹੀ ਵਿਚ ਚੀਨ ਨੇ ਭਾਰਤ ਤੋਂ ਕਿਹਾ ਸੀ ਕਿ ਉਸ ਦੀ ਏਅਰਲਾਈਨ ਕੰਪਨੀਆਂ ਨੂੰ ਦੋਹਾਂ ਦੇਸ਼ਾਂ ਦੇ ਵਿਚ ਜ਼ਿਆਦਾ ਉਡਾਨਾਂ ਦੇ ਸੰਚਾਲਨ ਦੀ ਮਨਜ਼ੂਰੀ ਦਿਤੀ ਜਾਵੇ ਪਰ, ਭਾਰਤੀ ਏਅਰਲਾਈਨ ਕੰਪਨੀਆਂ ਤੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਸਰਕਾਰ ਨੇ ਚੀਨ ਦੀ ਮੰਗ ਨੂੰ ਖਾਰਿਜ ਕਰ ਦਿਤਾ। ਭਾਰਤੀ ਕੰਪਨੀਆਂ ਦਾ ਕਹਿਣਾ ਹੈ ਕਿ ਚੀਨੀ ਕੰਪਨੀਆਂ ਨੂੰ ਮਨਜ਼ੂਰੀ ਦਿਤੇ ਜਾਣ ਨਾਲ ਅਪਣੇ ਆਪ ਉਨ੍ਹਾਂ ਦੀ ਵਿਸਥਾਰ ਦੀ ਯੋਜਨਾ ਪ੍ਰਭਾਵਿਤ ਹੋਵੇਗੀ।  

ਇੰਡੀਗੋ, ਜੈਟ ਏਅਰਵੇਜ਼, ਸਪਾਇਸਜੈਟ, ਗੋਏਅਰ ਸਮੇਤ ਏਅਰ ਇੰਡੀਆ ਨੇ ਵੀ ਹਵਾਬਾਜ਼ੀ ਮੰਤਰਾਲਾ ਦੇ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਵਿਚ ਚੀਨ ਦੇ ਯੋਜਨਾ ਦਾ ਤੀਖਾ ਵਿਰੋਧ ਕੀਤਾ। ਇਹ ਮੀਟਿੰਗ ਜੂਨ ਵਿਚ ਹੋਏ ਪੀਐਮ ਨਰਿੰਦਰ ਮੋਦੀ ਦੇ ਚੀਨ ਦੌਰੇ ਤੋਂ ਬਾਅਦ ਹੋਈ ਸੀ। ਇਸ ਟ੍ਰਿਪ ਉਤੇ ਪੀਐਮ ਮੋਦੀ ਤੋਂ ਚੀਨੀ ਸਰਕਾਰ ਨੇ ਮੰਗ ਕੀਤੀ ਸੀ ਕਿ ਉਸ ਦੀ ਏਅਰਲਾਈਨ ਕੰਪਨੀਆਂ ਦੇ ਉਡਾਨਾਂ ਦੇ ਅਧਿਕਾਰ ਵਿਚ ਵਾਧਾ ਕੀਤਾ ਜਾਵੇ।  

ਹਵਾਬਾਜ਼ੀ ਮੰਤਰਾਲਾ ਦੇ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਦੋਹੇਂ ਦੇਸ਼ਾਂ ਦੇ ਵਿਚ ਉਡਾਨਾਂ ਦੇ ਅਧਿਕਾਰ ਨੂੰ ਵਧਾਉਣ ਦਾ ਸੱਦਾ ਸੀ ਪਰ ਭਾਰਤੀ ਕੰਪਨੀਆਂ ਨੇ ਇਹ ਕਹਿੰਦੇ ਹੋਏ ਇਸ ਦਾ ਵਿਰੋਧ ਕੀਤਾ ਕਿ ਉਨ੍ਹਾਂ ਨੇ ਅਪਣੇ ਆਪ ਚੀਨ ਲਈ ਉਡਾਨਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਲਿਆ ਹੈ। ਅਜਿਹੇ ਵਿਚ ਚੀਨੀ ਕੰਪਨੀਆਂ ਨੂੰ ਅਧਿਕਾਰ ਦਿਤੇ ਜਾਣ ਨਾਲ ਉਨ੍ਹਾਂ ਦੀ ਵਿਸਥਾਰ ਦੀ ਯੋਜਨਾ ਉਤੇ ਵਿਪਰੀਤ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਨੇ ਦੁਵੱਲੇ ਟ੍ਰੈਫਿਕ ਅਧਿਕਾਰ ਨੂੰ ਵਧਾਉਣ ਦੇ ਸੱਦੇ ਨੂੰ ਖਾਰਿਜ ਕਰ ਦਿਤਾ ਹੈ।