ਆਟੋ ਸੈਕਟਰ 'ਚ 4 ਮਹੀਨੇ 'ਚ ਗਈਆਂ 3.5 ਲੱਖ ਨੌਕਰੀਆਂ

ਏਜੰਸੀ

ਖ਼ਬਰਾਂ, ਵਪਾਰ

ਵਾਹਨਾਂ 'ਤੇ ਜੀ.ਐਸ.ਟੀ. ਨੂੰ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰਨ ਦੀ ਲੋੜ

Over 3.5 Lakh Jobs Lost Since April as Indian Auto Industry Crisis

ਨਵੀਂ ਦਿੱਲੀ : ਆਟੋ ਸੈਕਟਰ 'ਚ ਕਾਰਾਂ ਅਤੇ ਮੋਟਰਸਾਈਕਲਾਂ ਦੀ ਵਿਕਰੀ 'ਚ ਕਮੀ ਨਾਲ ਵੱਡੇ ਪੈਮਾਨੇ 'ਤੇ ਨੌਕਰੀਆਂ ਦੀ ਕਟੌਤੀ ਹੋ ਰਹੀ ਹੈ। ਕਈ ਕੰਪਨੀਆਂ ਅਪਣੇ ਕਾਰਖਾਨਿਆਂ ਨੂੰ ਬੰਦ ਕਰਨ ਲਈ ਮਜ਼ਬੂਤ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਾਹਨ ਨਿਰਮਾਤਾ, ਕਲਪੁਰਜੇ ਨਿਰਮਾਤਾ ਅਤੇ ਡੀਲਰ ਅਪ੍ਰੈਲ ਤੋਂ ਹੁਣ ਤੱਕ ਕਰੀਬ 3,50,000 ਕਰਮਚਾਰੀਆਂ ਦੀ ਛਾਂਟੀ ਕਰ ਚੁੱਕੇ ਹਨ।

ਆਟੋ ਉਦਯੋਗ ਨੂੰ ਲੀਹ 'ਤੇ ਲਿਆਉਣ ਲਈ ਅਧਿਕਾਰੀਆਂ ਨੇ ਸਰਕਾਰ ਨੂੰ ਵਾਹਨਾਂ 'ਤੇ ਜੀ.ਐਸ.ਟੀ. ਦਰ ਘਟਾਉਣ ਸਮੇਤ ਖੇਤਰ ਲਈ ਪ੍ਰੋਤਸਾਹਨ ਪੈਕੇਜ ਦੇਣ ਦੀ ਮੰਗ ਕੀਤੀ। ਵਾਹਨ ਉਦਯੋਗ ਨਾਲ ਜੁੜੇ ਦਿੱਗਜਾਂ ਨੇ ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਦੇ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਧਿਆਨ ਉਦਯੋਗ ਦੀਆਂ ਚੁਣੌਤੀਆਂ ਵਲੋਂ ਆਕਰਸ਼ਿਤ ਕੀਤਾ। ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ.ਸੀ. ਭਾਰਗਵ, ਮਹਿੰਦਰਾ ਦੇ ਪ੍ਰਧਾਨ (ਵਾਹਨ ਖੇਤਰ) ਅਤੇ ਸਿਆਮ ਦੇ ਪ੍ਰਧਾਨ ਰਾਜਨ ਵਢੇਰਾ ਨੇ ਕਿਹਾ ਕਿ ਮੰਗ 'ਚ ਸੁਧਾਰ ਲਈ ਵਾਹਨਾਂ 'ਤੇ ਜੀ.ਐਸ.ਟੀ. ਨੂੰ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰਨ ਦੀ ਲੋੜ ਹੈ।

ਜਾਪਾਨੀ ਮੋਟਰਸਾਈਕਲ ਨਿਰਮਾਤਾ ਯਾਮਾਹਾ ਮੋਟਰ ਅਤੇ ਫ੍ਰਾਂਸ ਦੇ ਵੈਲਿਓ ਅਤੇ ਸੁਬਰੋਸ ਸਮੇਤ ਆਟੋ ਕਾਮਪੋਨੇਂਟਸ ਦੇ ਨਿਰਮਾਤਾਵਾਂ ਨੇ ਲਗਭਗ 1,700 ਅਸਥਾਈ ਮਜ਼ਦੂਰਾਂ ਨੂੰ ਕੱਢਿਆ ਹੈ। ਟਾਟਾ ਮੋਟਰਜ਼ ਨੇ ਪਿਛਲੇ ਦੋ ਹਫਤਿਆਂ 'ਚ ਆਪਣੇ ਚਾਰ ਪਲਾਂਟਾਂ ਨੂੰ ਬੰਦ ਕਰ ਦਿਤਾ ਹੈ। ਮਹਿੰਦਰਾ ਨੇ ਕਿਹਾ ਕਿ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਉਸ ਦੇ ਵੱਖ-ਵੱਖ ਪਲਾਂਟਾਂ 'ਚ ਕਰੀਬ 5 ਤੋਂ 13 ਦਿਨਾਂ ਤੱਕ ਕੋਈ ਪ੍ਰਾਡੈਕਸ਼ਨ ਹੀ ਨਹੀਂ ਹੋਇਆ ਹੈ।