ਫੋਲਡਿੰਗ ਸਮਾਰਟਫ਼ੋਨ ਹੋਏ ਪੁਰਾਣੇ, ਲੌਂਚ ਹੋਵੇਗਾ ਸਟ੍ਰੈਚ ਹੋਣ ਵਾਲਾ ਮੋਬਾਇਲ
ਸਮਾਰਟਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਫੋਲਡਏਬਲ ਮੋਬਾਇਲਾਂ 'ਤੇ ਧਿਆਨ ਦੇ ਰਹੀਆਂ ਹਨ ਅਤੇ ਜਲਦੀ ਹੀ ਮਾਰਕਿਟ ਵਿਚ ਅਜਿਹੇ ਫੋਨ ਆ ਸਕਦੇ ਹਨ। Samsung ਅਤੇ ....
ਨਵੀਂ ਦਿੱਲੀ- ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਫੋਲਡਏਬਲ ਮੋਬਾਇਲਾਂ 'ਤੇ ਧਿਆਨ ਦੇ ਰਹੀਆਂ ਹਨ ਅਤੇ ਜਲਦੀ ਹੀ ਮਾਰਕਿਟ ਵਿਚ ਅਜਿਹੇ ਫੋਨ ਆ ਸਕਦੇ ਹਨ। Samsung ਅਤੇ Huawei ਨੇ ਆਪਣੇ ਫੋਲਡਏਬਲ ਫੋਨ ਵੀ ਦਿਖਾਏ। ਐਪਲ ਕੰਪਨੀ ਵੀ ਮਾਰਕਿਟ ਵਿਚ ਅਜਿਹੇ ਪ੍ਰਯੋਗ ਲਿਆਉਣ ਦੇ ਵਿਚਾਰ ਕਰ ਰਹੀ ਹੈ। ਇਹਨਾਂ ਕੰਪਨੀਆਂ ਤੋਂ ਇਲਾਵਾ ਸਾਊਥ ਕੋਰੀਆ ਦੀ ਕੰਪਨੀ ਐਲਜੀ ਇਕ ਵੱਖਰੀ ਕਿਸਮ ਸਮਾਰਟ ਫੋਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਐਲਜੀ ਦਾ ਕਹਿਣਾ ਹੈ ਕਿ ਉਹ ਇਕ ਅਜਿਹਾ ਫ਼ੋਨ ਬਣਾਉਣ ਦੀ ਕੋਸ਼ਿਸ਼ ਵਿਚ ਹੈ ਜਿਹੜਾ ਕਿ ਸਟ੍ਰੈਚਬਲ ਹੁੰਦਾ ਹੋਵੇ। ਕੰਪਨੀ ਨੇ ਇਸ ਦੇ ਲਈ ਨਵਾਂ ਪੇਟੈਂਟ ਵੀ ਪਾ ਦਿੱਤਾ ਹੈ। ਕੰਪਨੀ ਦੁਆਰਾ ਫਾਇਲ ਕੀਤੇ ਗਏ ਪੇਟੈਂਟ ਵਿਚ ਕਿਹਾ ਗਿਆ ਹੈ ਕਿ ਫੋਨ ਦਾ Display ਕਿਸੇ ਵੀ ਦਿਸ਼ਾ ਵਿਚ ਵਧਾਇਆ ਜ਼ਾਂ ਘਟਾਇਆ ਜਾ ਸਕਦਾ ਹੈ। Display ਵਿਚ Grip ਸੈਸਿੰਗ ਯੂਨਿਟ ਦੇ ਨਾਲ ਸੈਂਸਰ ਵੀ ਲੱਗਿਆ ਹੋਇਆ ਹੈ, ਜਿਹੜਾ ਕਿ ਕੰਮ ਕਰਨ ਵਾਲੇ ਦੇ ਅਨੁਸਾਰ ਹੀ ਕੰਮ ਕਰੇਗਾ।
ਜੇਕਰ ਕੋਈ ਯੂਜਰ ਵੀਡੀਓ ਦੇਖਦੇ ਸਮੇਂ ਕਿਸੇ ਖਾਸ ਜਗ੍ਹਾ ਦੀ ਸਕਰੀਨ ਨੂੰ ਖਿੱਚਦਾ ਹੈ ਤਾਂ ਬਾਅਦ ਵਿਚ ਵੀਡੀਓ ਦੇਖਦੇ ਸਮੇਂ ਸਕਰੀਨ Expand ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਮੋਬਾਇਲ ਵਰਡ ਕਾਂਗਰਸ ਦੇ ਦੌਰਾਨ ਐਲਜੀ ਨੇ ਇਕ ਫ਼ੋਨ ਲੌਂਚ ਕੀਤਾ ਸੀ, ਜਿਸ ਵਿਚ ਦੋ ਸਕਰੀਨਾਂ Attach ਸਨ। ਇਸ ਫ਼ੋਨ ਵਿਚ ਖਾਸ ਗੱਲ ਇਹ ਹੈ ਕਿ ਇਸ ਫ਼ੋਨ ਨੂੰ ਦੋਨੋ ਹੀ Display ਤੋਂ Side By Side ਵਰਤਿਆ ਜਾ ਸਕਦਾ ਹੈ।
ਇਸ ਫ਼ੋਨ ਵਿਚ 5G ਕਨੈਕਟੀਵਿਟੀ ਵੀ ਹੈ। ਜਦਕਿ ਇਸ ਫ਼ੋਨ ਨੂੰ ਫੋਲਡਏਬਲ ਨਹੀਂ ਕਹਿ ਸਕਦੇ। ਐਲਜੀ ਨੇ U.S. Patent Ent Trademark Office ਵਿਚ ਬੇਨਤੀ ਕੀਤੀ ਅਤੇ ਇਸ ਪੇਟੈਂਟ ਨੂੰ ਮਨਜ਼ੂਰੀ ਵੀ ਮਿਲ ਗਈ ਹੈ। ਹਾਲ ਹੀ ਵਿਚ Samsung ਕੰਪਨੀ ਨੇ ਮੁੜਨ ਵਾਲਾ ਫ਼ੋਨ Galaxy Fold ਲੌਂਚ ਕੀਤਾ ਸੀ।
ਇਸ ਦੇ ਬਾਅਦ Huawei ਨੇ ਵੀ ਫੋਲਡ ਹੋਣ ਵਾਲੇ ਮੇਟ X ਨੂੰ ਲੌਂਚ ਕੀਤਾ ਸੀ। ਇਸ ਦੇ ਬਾਅਦ ਇਹ ਵਿਚਾਰ ਕੀਤੇ ਜਾ ਰਹੇ ਹਨ ਕਿ ਸਮਾਰਟ ਫ਼ੋਨ ਦੀ ਦੁਨੀਆ ਵਿਚ ਨਵੇਂ ਸ਼ਾਨਦਾਰ ਫ਼ੋਨ ਆਉਣ ਦੀ ਸੰਭਾਵਨਾ ਹੈ। Users ਨੂੰ ਵੀ ਨਵੇਂ ਫ਼ੋਨ ਨੂੰ ਲੈ ਕੇ ਕਾਫ਼ੀ ਉਤਸੁਕਤਾ ਹੈ।